ਅਮਰੀਕਾ, ਵਾਸ਼ਿੰਗਟਨ (ਸਮਾਜਵੀਕਲੀ-ਹਰਜਿੰਦਰ ਛਾਬੜਾ) – ਕੋਵਿਡ-19 ਦੇ ਖੌਫ ਕਾਰਨ ਵਿਦੇਸ਼ਾਂ ਵਿਚ ਰਹਿ ਰਹੇ ਜ਼ਿਆਦਾਤਰ ਲੋਕ ਆਪਣੇ ਦੇਸ਼ ਪਰਤਣਾ ਚਾਹੁੰਦੇ ਹਨ। ਇਸ ਮੰਗ ਤੇ ਤਹਿਤ ਅਮਰੀਕਾ ਨੇ 127 ਦੇਸ਼ਾਂ ਦੇ 71,000 ਤੋਂ ਵਧੇਰੇ ਅਮਰੀਕੀਆਂ ਨੂੰ ਉਹਨਾਂ ਦੇ ਦੇਸ਼ ਵਾਪਸ ਭੇਜ ਦਿੱਤਾ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਹੁਣ ਇਸ ਸੰਬੰਧ ਵਿਚ ਸਭ ਤੋਂ ਵੱਧ ਪੈਂਡਿੰਗ ਅਪੀਲਾਂ ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਦੀਆਂ ਹਨ। ਵਿਦੇਸ਼ ਵਿਭਾਗ ਨੇ ਬੁਲਾਰੇ ਮੋਰਗਨ ਓਰਟਾਗਸ ਨੇ ਪੱਤਰਕਾਰਾਂ ਨੂੰ ਕਿਹਾ,”ਹੁਣ ਤੱਕ ਅਸੀਂ 71,538 ਅਮਰੀਕੀਆਂ ਦੀ ਸੂਚੀ ਵਾਲੇ ਲੋਕਾਂ ਨੂੰ 29 ਜਨਵਰੀ ਤੋਂ 127 ਦੇਸ਼ਾਂ ਵਿਚ ਖੇਤਰਾਂ ਦੀਆਂ 350 ਉਡਾਣਾਂ ਵਿਚ ਬਿਠਾ ਕੇ ਉਹਨਾਂ ਦੇ ਦੇਸ਼ ਭੇਜ ਚੁੱਕੇ ਹਾਂ।”
ਕੌਂਸਲਰ ਅਫੇਅਰਜ਼ ਦੇ ਰਾਜ ਦੇ ਪ੍ਰਧਾਨ ਸਹਾਇਕ ਸਕੱਤਰ ਇਯਾਨ ਬ੍ਰਾਉਨਲੀ ਨੇ ਕਿਹਾ,”ਅਸੀਂ ਹਾਲੇ ਵੀ ਦੱਖਣ ਅਤੇ ਮੱਧ ਏਸ਼ੀਆ ਖੇਤਰ ਵਿਚ ਵਿਸ਼ੇਸ਼ ਰੂਪ ਨਾਲ ਭਾਰਤ ਅਤੇ ਪਾਕਿਸਤਾਨ ਵਿਚ ਵਾਪਸੀ ਵਿਚ ਮਦਦ ਦੀ ਅਪੀਲ ਕਰਨ ਵਾਲੇ ਅਮਰੀਕੀ ਨਾਗਰਿਕਾਂ ਦੀ ਸਭ ਤੋਂ ਵੱਡੀ ਗਿਣਤੀ ਦੇਖ ਰਹੇ ਹਾਂ।” ਉਹਨਾਂ ਨੇ ਕਿਹਾ ਕਿ ਦੁਨੀਆ ਵਿਚ ਆਉਣ ਵਾਲੇ ਸਾਡੇ ਕੋਲ ਯਾਤਰੀ ਅਨੁਸੂਚੀ ‘ਤੇ ਲੱਗਭਗ 4,000 ਲੋਕਾਂ ਦੇ ਨਾਲ ਇਕ ਪਾਸੇ 63 ਉਡਾਣਾਂ ਹਨ ਅਤੇ ਅਸੀਂ ਅਗਲੇ ਹਫਤੇ ਜਾਂ ਕੁਝ ਸਮੇਂ ਵਿਚ ਉਹਨਾਂ ਸਾਰੇ ਲੋਕਾਂ ਨੂੰ ਘਰ ਪਹੁੰਚਾਉਣ ਦੀ ਕੋਸ਼ਿਸ਼ ਕਰਨ ਜਾ ਰਹੇ ਹਾਂ।
ਉੱਥੇ ਵਿਦੇਸ਼ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਭਾਰਤ ਵੱਲੋਂ ਵਾਪਸ ਲਿਆਏ ਜਾਣ ਵਾਲਿਆਂ ਦੀ ਸੂਚੀ ਹਾਲੇ ਬਹੁਤ ਸਪੱਸ਼ਟ ਨਹੀਂ ਹੈ ਕਿਉਂਕਿ ਉਹਨਾਂ ਵਿਚੋਂ ਕਈ ਆਖਰੀ ਸਮੇਂ ਵਿਚ ਮਨਾ ਕਰ ਦਿੰਦੇ ਹਨ। ਉਹਨਾਂ ਨੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਹਾਲੇ ਵੀ ਦੁਨੀਆ ਭਰ ਵਿਚ ਕਰੂਜ਼ ਦੇ ਕੁਝ ਜਹਾਜ਼ਾਂ ਨੂੰ ਅਮਰੀਕੀ ਨਾਗਰਿਕ ਚਾਲਕ ਦਲ ਦੇ ਮੈਂਬਰਾਂ ਦੇ ਨਾਲ ਟ੍ਰੈਕ ਕਰ ਰਿਹਾ ਹੈ। ਉਹਨਾਂ ਜਹਾਜ਼ਾਂ ਵਿਚੋਂ ਕੁਝ ਹਾਲੇ ਵੀ ਡੌਕਿੰਗ ਇਜਾਜ਼ਤ ਦੀ ਤਲਾਸ਼ ਕਰ ਰਹੇ ਹਨ ਅਤੇ ਹੋਰਾਂ ਨੇ ਡੌਕ ਕੀਤਾ ਹੈ। ਅਸੀਂ ਹੁਣ ਸੀ.ਡੀ.ਸੀ., ਕਰੂਜ਼ ਕੰਪਨੀਆਂ ਅਤੇ ਵਿਦੇਸ਼ੀ ਸਰਕਾਰਾਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਤਾਂ ਜੋ ਉਹਨਾਂ ਕਰੂਜ਼ ਮੈਂਬਰਾਂ ਨੂੰ ਸੁਰੱਖਿਅਤ ਘਰ ਪਹੁੰਚਾਇਆ ਜਾ ਸਕੇ। ਬ੍ਰਾਊਨਲੀ ਨੇ ਕਿਹਾ ਕਿ ਅਸੀਂ ਇਹਨਾਂ ਸਾਰੀਆਂ ਚੀਜ਼ਾਂ ‘ਤੇ ਬਰੀਕੀ ਨਾਲ ਨਜ਼ਰ ਰੱਖੇ ਹੋਏ ਹਾਂ ਅਤੇ ਜਿੱਥੇ ਵੀ ਕੋਈ ਉਚਿਤ ਕਦਮ ਚੁੱਕਣੇ ਹੋਣਗੇ, ਅਸੀਂ ਮਦਦ ਕਰਾਂਗੇ।