ਅਮਰੀਕਾ ਨੇ ਭਾਰਤ ਨੂੰ ‘ਸੱਚਾ ਦੋਸਤ’ ਦੱਸਿਆ

ਵਾਸ਼ਿੰਗਟਨ (ਸਮਾਜ ਵੀਕਲੀ):  ਕਈ ਮੁਲਕਾਂ ਨੂੰ ਕੋਵਿਡ-19 ਦੇ ਟੀਕੇ ਭੇਜਣ ਲਈ ਭਾਰਤ ਦੀ ਸ਼ਲਾਘਾ ਕਰਦਿਆਂ ਅਮਰੀਕਾ ਨੇ ਉਸ ਨੂੰ ‘ਸੱਚਾ ਦੋਸਤ’ ਦੱਸਿਆ ਤੇ ਕਿਹਾ ਕਿ ਉਹ ਆਲਮੀ ਭਾਈਚਾਰੇ ਦੀ ਮਦਦ ਲਈ ਆਪਣੇ ਦਵਾਈ ਉਤਪਾਦਨ ਖੇਤਰ ਦੀ ਵਰਤੋਂ ਕਰ ਰਿਹਾ ਹੈ। ਭਾਰਤ ਵੱਲੋਂ ਸਾਊਦੀ ਅਰਬ, ਦੱਖਣੀ ਅਫਰੀਕਾ, ਬਰਾਜ਼ੀਲ ਤੇ ਮੋਰੱਕੋ ਨੂੰ ਇਹ ਟੀਕੇ ਕਾਰੋਬਾਰੀ ਸਪਲਾਈ ਵਜੋਂ ਭੇਜੇ ਜਾ ਰਹੇ ਹਨ।

ਅਮਰੀਕਾ ਦੇ ਵਿਦੇਸ਼ ਵਿਭਾਗ ਤੇ ਮੱਧ ਏਸ਼ੀਆ ਬਿਊਰੋ ਵੱਲੋਂ ਕੀਤੇ ਗਏ ਟਵੀਟ ਅਨੁਸਾਰ, ‘ਆਲਮੀ ਸਿਹਤ ਖੇਤਰ ’ਚ ਭਾਰਤ ਦੀ ਭੂਮਿਕਾ ਦੀ ਸ਼ਲਾਘਾ ਕਰਦੇ ਹਾਂ ਜਿਸ ਨੇ ਦੱਖਣੀ ਏਸ਼ੀਆ ’ਚ ਕੋਵਿਡ-19 ਦੀਆਂ ਲੱਖਾਂ ਖੁਰਾਕਾਂ ਭੇਜੀਆਂ। ਭਾਰਤ ਨੇ ਟੀਕਿਆਂ ਦੀ ਮੁਫ਼ਤ ਸਪਲਾਈ ਦੀ ਸ਼ੁਰੂਆਤ ਮਾਲਦੀਵਜ਼, ਭੂਟਾਨ, ਬੰਗਲਾਦੇਸ਼ ਤੇ ਨੇਪਾਲ ਤੋਂ ਕੀਤੀ ਅਤੇ ਹੋਰਨਾਂ ਮੁਲਕਾਂ ਦੀ ਵੀ ਇਸੇ ਤਰ੍ਹਾਂ ਮਦਦ ਕੀਤੀ ਜਾਵੇਗੀ।’

Previous articleਮਾਲੀਆ ਵੱਲੋਂ ਯੂਕੇ ’ਚ ਟਿਕੇ ਰਹਿਣ ਲਈ ਯਤਨ
Next articleਚੀਨੀ ਤੱਟ ਰੱਖਿਅਕਾਂ ਨੂੰ ਵਿਸ਼ੇਸ਼ ਅਧਿਕਾਰ ਦੇਣ ਵਾਲਾ ਕਾਨੂੰਨ ਪਾਸ