ਸ੍ਰੀਨਗਰ (ਸਮਾਜ ਵੀਕਲੀ) :ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਦੌਰਾਨ ਲਸ਼ਕਰ-ਏ-ਤੋਇਬਾ ਦਾ ਵਿਦੇਸ਼ੀ ਅਤਿਵਾਦੀ ਨਾਸਿਰ ਉਰਫ਼ ਸ਼ਕੀਲ ਸਾਬ ਉਰਫ਼ ਸ਼ਕ ਭਾਈ ਮਾਰਿਆ ਗਿਆ। ਉਹ ‘ਏ’ ਸ਼੍ਰੇਣੀ ਦਾ ਅਤਿਵਾਦੀ ਸੀ ਅਤੇ ਆਈਈਡੀ ਮਾਹਿਰ ਸੀ। ਮੁਕਾਬਲੇ ਵਾਲੀ ਥਾਂ ਤੋਂ ਹਥਿਆਰ, ਗੋਲੀ-ਸਿੱਕਾ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਬਰਾਮਦ ਹੋਈ ਹੈ। ਸੁਰੱਖਿਆ ਬਲਾਂ ਨੇ ਅਨੰਤਨਾਗ ਜ਼ਿਲ੍ਹੇ ਦੇ ਲਾਰਨੂ ਇਲਾਕੇ ’ਚ ਅਤਿਵਾਦੀਆਂ ਦੀ ਮੌਜੂਦਗੀ ਬਾਰੇ ਸੂਹ ਮਿਲਣ ਮਗਰੋਂ ਅੱਜ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ।
HOME ਅਨੰਤਨਾਗ ’ਚ ਲਸ਼ਕਰ ਦਾ ਵਿਦੇਸ਼ੀ ਅਤਿਵਾਦੀ ਹਲਾਕ