ਸਰਹੱਦ ’ਤੇ ਤਣਾਅ ਭਾਰਤ-ਚੀਨ ਸਬੰਧਾਂ ’ਤੇ ਅਸਰ ਪਾ ਰਿਹੈ: ਜੈਸ਼ੰਕਰ

ਨਵੀਂ ਦਿੱਲੀ (ਸਮਾਜ ਵੀਕਲੀ) : ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਅਸਲ ਕੰਟਰੋਲ ਰੇਖਾ (ਐੱਲਏਸੀ) ’ਤੇ ਸ਼ਾਂਤੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਅਤੇ ਸਪੱਸ਼ਟ ਤੌਰ ’ਤੇ ਭਾਰਤ ਅਤੇ ਚੀਨ ਵਿਚਾਲੇ ਸਮੁੱਚੇ ਸਬੰਧਾਂ ’ਤੇ ਇਸ ਦਾ ਅਸਰ ਪੈ ਰਿਹਾ ਹੈ। ਜੈਸ਼ੰਕਰ ਦਾ ਇਹ ਬਿਆਨ ਭਾਰਤ ਅਤੇ ਚੀਨ ਵਿਚਾਲੇ ਪੂਰਬੀ ਲਦਾਖ ’ਚ ਪੰਜ ਮਹੀਨਿਆਂ ਤੋਂ ਚੱਲ ਰਹੇ ਵਿਵਾਦ ਦੇ ਮੱਦੇਨਜ਼ਰ ਆਇਆ ਹੈ ਜਿੱਥੇ ਦੋਵੇਂ ਦੇਸ਼ਾਂ ਵੱਲੋਂ 50-50 ਹਜ਼ਾਰ ਤੋਂ ਵੱਧ ਜਵਾਨ ਤਾਇਨਾਤ ਹਨ।

ਵਿਦੇਸ਼ ਮੰਤਰੀ ਜੈਸ਼ੰਕਰ ਨੇ ਆਪਣੀ ਕਿਤਾਬ ‘ਦਿ ਇੰਡੀਆ ਵੇਅ’ ਉੱਤੇ ਵੈਬਿਨਾਰ ’ਚ ਬੋਲਦਿਆਂ ਕਿਹਾ, ‘ਭਾਰਤ-ਚੀਨ ਸਰਹੱਦ ਦਾ ਸਵਾਲ ਇੱਕ ਬਹੁਤ ‘ਗੰਭੀਰ’ ਤੇ ਮੁਸ਼ਕਲ ਮੁੱਦਾ ਹੈ।’ ਉਨ੍ਹਾਂ ਨੇ ਦੋਵੇਂ ਗੁਆਂਢੀ ਦੇਸ਼ਾਂ ਵਿਚਾਲੇ ਪਿਛਲੇ ਤਿੰਨ ਦਹਾਕਿਆਂ ’ਚ ਸਬੰਧਾਂ ਦੇ ਵਿਕਾਸ ਬਾਰੇ ਇਤਿਹਾਸਕ ਦ੍ਰਿਸ਼ਟੀਕੋਣ ਤੋਂ ਵੀ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ ਕਿ ਭਾਰਤ ਅਤੇ ਚੀਨ ਵਿਚਾਲੇ ਰਿਸ਼ਤੇ, ਜੋ ‘ਬਹੁਤ ਕੁੜੱਤਣ’ ਵਾਲੇ ਸਨ, 1980 ਦੇ ਅੰਤ ’ਚ ਵਪਾਰ, ਸੈਰ-ਸਪਾਟਾ ਅਤੇ ਸਰਹੱਦ ਦੇ ਨਾਲ ਸ਼ਾਂਤਮਈ ਸਮਾਜਕਿ ਸਰਗਰਮੀਆਂ ਰਾਹੀਂ ਸਾਜ਼ਗਾਰ ਹੋ ਗਏ ਸਨ। ਸ੍ਰੀ ਜੈਸ਼ੰਕਰ ਨੇ ਕਿਹਾ,  ‘ਸਰਹੱਦਾਂ ਦਾ ਸਵਾਲ ਸਿਰਫ ਇੱਕ ਜਣੇ ਹੱਥ ’ਚ ਨਹੀਂ ਹੈ। ਇਹ ਬਹੁਤ ਗੰਭੀਰ ਮੁੱਦਾ ਹੈ। ਵੱਖ-ਵੱਖ ਪੱਧਰਾਂ ’ਤੇ ਗੱਲਬਾਤ ਹੋਈ ਹੈ। ਉਥੇ ਇੱਕ ਸਬੰਧ ਲਈ ਬਹੁਤ ਵੱਡਾ ਅੱੜਿਕਾ ਹੈ।’

Previous articleਅਨੰਤਨਾਗ ’ਚ ਲਸ਼ਕਰ ਦਾ ਵਿਦੇਸ਼ੀ ਅਤਿਵਾਦੀ ਹਲਾਕ
Next articleਮਿਥੁਨ ਦੇ ਪੁੱਤਰ ਖ਼ਿਲਾਫ਼ ਜਬਰ-ਜਨਾਹ ਦਾ ਕੇਸ