ਅਧਿਆਪਕ ਦਲ ਵੱਲੋਂ ਅਧਿਆਪਕਾਂ ਦੀਆਂ ਡਿਊਟੀਆਂ ਮਾਈਨਿੰਗ ਨੂੰ ਰੋਕਣ ਲਈ ਲਗਵਾਉਣ ਦਾ ਤਿੱਖਾ ਵਿਰੋਧ

ਆਨਲਾਈਨ ਦਾਖਲਾ ਅਤੇ ਆਨਲਾਈਨ ਪੜ੍ਹਾਈ  ਦੇ ਚੱਲਦੇ ਅਧਿਆਪਕ ਲਗਾਤਾਰ ਵਿਦਿਆਰਥੀਆਂ ਅਤੇ ਮਾਪਿਆਂ ਦੇ ਸਪੰਰਕ ਵਿੱਚ

ਗੈਰ ਵਿੱਦਿਅਕ ਕੰਮ ਵਿੱਚ ਡਿਊਟੀਆਂ ਲਗਾਉਣੀਆਂ ਕਿਸੇ ਵੀ ਤਰ੍ਹਾਂ ਤਰਕਸੰਗਤ ਨਹੀਂ -ਸੁਖਦਿਆਲ ਝੰਡ

 ਹੁਸੈਨਪੁਰ , 19 ਜੂਨ (ਕੌੜਾ) (ਸਮਾਜਵੀਕਲੀ) -ਅਧਿਆਪਕ ਦਲ ਪੰਜਾਬ ਦੀ ਕਪੂਰਥਲਾ ਇਕਾਈ ਦੀ ਇਕ ਅਹਿਮ ਮੀਟਿੰਗ ਉਪ ਸਕੱਤਰ ਜਨਰਲ ਪੰਜਾਬ ਸੁਖਦਿਆਲ ਸਿੰਘ ਝੰਡ ਤੇ ਜਨਰਲ ਸਕੱਤਰ ਕਪੂਰਥਲਾ ਮਨਜਿੰਦਰ ਸਿੰਘ ਧੰਜੂ ਦੀ ਪ੍ਰਧਾਨਗੀ ਹੇਠ  ਜੂਮ ਐਪ ਦੁਆਰਾ ਹੋਈ । ਇਸ ਮੀਟਿੰਗ  ਵਿੱਚ ਆਗੂਆਂ ਨੇ   ਪ੍ਰਸ਼ਾਸਨ ਵੱਲੋਂ ਅਧਿਆਪਕਾਂ ਦੀਆਂ ਡਿਊਟੀਆਂ ਮਾਈਨਿੰਗ ਨੂੰ ਰੋਕਣ ਲਈ ਲਗਵਾਉਣ ਦਾ ਤਿੱਖਾ ਵਿਰੋਧ ਕੀਤਾ ਹੈ।

ਆਗੂਆਂ ਨੇ ਕਿਹਾ ਕਿ ਸਬਡਵੀਜ਼ਨ ਫਗਵਾੜਾ ਵਿਖੇ ਗੈਰ ਕਾਨੂੰਨੀ ਢੰਗ ਨਾਲ ਹੋ ਰਹੇ ਮਾਈਨਿੰਗ ਨੂੰ ਰੋਕਣ ਲਈ ਫਗਵਾੜਾ ਸਬਡਵੀਜ਼ਨ ਦੇ ਵੱਖ ਵੱਖ ਐਂਟਰੀ ਪੁਆਇੰਟ ਦੇ ਬਾਹਰ ਤੋਂ ਆਉਣ ਵਾਲੇ ਰੇਤਾ ਮਿੱਟੀ ਟਰੱਕ ਟਰਾਲੀਆਂ ਦੀ ਚੈਕਿੰਗ ਲਈ ਅਧਿਆਪਕਾਂ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ  ਗਈਆਂ ਹਨ । ਇਨ੍ਹਾਂ ਟੀਮਾਂ ਦੀ ਡਿਊਟੀ  ਵੱਖ ਵੱਖ ਚੈੱਕ ਪੋਸਟਾਂ ਦੇ ਅਗਲੇ ਹੁਕਮਾਂ ਤੱਕ ਲਗਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ ।

ਅਧਿਆਪਕ ਆਗੂਆਂ ਨੇ ਕਿਹਾ ਕਿ ਇਹ ਡਿਊਟੀਆਂ ਲਗਾਉਣੀਆਂ ਗ਼ੈਰ ਵਿੱਦਿਅਕ ਕੰਮ ਹਨ। ਜਿਨ੍ਹਾਂ ਲਈ ਅਧਿਆਪਕਾਂ ਨੂੰ ਪਹਿਲਾਂ ਤੋਂ ਹੀ ਵਿਭਾਗ ਦੁਆਰਾ ਗੈਰ ਵਿੱਦਿਅਕ ਕੰਮ ਨਾ ਕਰਨ  ਦੇ ਆਦੇਸ਼ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਦਿੱਤੇ ਜਾ ਚੁੱਕੇ  ਹਨ ਅਧਿਆਪਕ ਆਗੂਆਂ ਨੇ ਕਿਹਾ ਕਿ ਇਸ ਸਮੇਂ ਸਕੂਲਾਂ ਵਿੱਚ ਆਨਲਾਈਨ ਦਾਖਲਾ ਅਤੇ ਆਨਲਾਈਨ ਪੜ੍ਹਾਈ ਚੱਲ ਰਹੀ ਹੈ। ਜਿਸ ਲਈ ਅਧਿਆਪਕਾਂ ਨੂੰ  ਲਗਾਤਾਰ ਬੱਚਿਆਂ ਅਤੇ ਬੱਚਿਆਂ ਦੇ ਮਾਪਿਆਂ ਦੇ ਸੰਪਰਕ ਵਿੱਚ ਰਹਿਣਾ ਪੈਂਦਾ ਹੈ  । ਇਸ ਲਈ ਕਰੋਨਾ ਮਹਾਂਮਾਰੀ ਦੇ ਚੱਲਦੇ ਕਿਸੇ ਵੀ ਤਰ੍ਹਾਂ ਦੇ ਗੈਰ ਵਿੱਦਿਅਕ ਕੰਮ ਵਿੱਚ ਡਿਊਟੀਆਂ ਲਗਾਉਣੀਆਂ ਕਿਸੇ ਵੀ ਤਰ੍ਹਾਂ ਤਰਕਸੰਗਤ ਨਹੀਂ ਹਨ  ।

ਅਧਿਆਪਕ ਆਗੂਆਂ ਨੇ ਸਿੱਖਿਆ ਮੰਤਰੀ ਸ੍ਰੀ ਵਿਜੇਇੰਦਰ ਸਿੰਗਲਾ ਤੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਤੋਂ ਮੰਗ ਕੀਤੀ ਹੈ ਕਿ   ਗ਼ੈਰ ਵਿੱਦਿਅਕ ਕੰਮ ਤੇ ਕਿਸੇ ਵੀ ਤਰ੍ਹਾਂ ਦੀ ਅਧਿਆਪਕ ਦੀ ਡਿਊਟੀ ਨਾ ਲਗਾਈ ਜਾਵੇ   ।  ਅਧਿਆਪਕ ਆਗੂਆਂ ਨੇ ਜ਼ਿਲ੍ਹਾ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਤੋਂ ਇਹ ਡਿਊਟੀਆਂ ਕੱਟਣ ਦੀ ਫੌਰੀ ਤੌਰ ਤੇ ਮੰਗ ਵੀ ਉਠਾਈ ਹੈ ।ਇਸ ਮੌਕੇ ਤੇ ਪਿ੍ੰਸੀਪਲ ਰਕੇਸ਼ ਭਾਸਕਰ ,ਲੈਕਚਰਾਰ ਰਜੇਸ਼ ਜੌਲੀ ,ਭਜਨ ਸਿੰਘ ਮਾਨ, ਗੁਰਮੁਖ ਸਿੰਘ ਬਾਬਾ ,ਹਰਦੇਵ ਸਿੰਘ ਖਾਨੋਵਾਲ, ਪ੍ਰਦੀਪ ਵਰਮਾ, ਸੁਰਿੰਦਰ ਕੁਮਾਰ, ਰਮੇਸ਼ ਭੇਟਾਂ, ਗੁਰਮੀਤ ਸਿੰਘ ਖ਼ਾਲਸਾ, ਵਨੀਸ਼ ਸ਼ਰਮਾ, ਮਨਦੀਪ ਸਿੰਘ ,ਮਨਜੀਤ ਸਿੰਘ ਥਿੰਦ ,ਰਣਜੀਤ ਸਿੰਘ, ਡਾ ਅਰਵਿੰਦਰ ਭਰੋਥ ,ਵੱਸਣਦੀਪ ਸਿੰਘ ਜੱਜ, ਅਸ਼ੀਸ਼ ਸ਼ਰਮਾ, ਰਾਜੀਵ ਸਹਿਗਲ, ਅਮਰੀਕ ਸਿੰਘ ਰੰਧਾਵਾ, ਦੀਪਕ ਆਨੰਦ, ਭਾਗ ਸਿੰਘ, ਮੁਖ਼ਤਿਆਰ ਲਾਲ, ਮਨੋਜ ਟਿੱਬਾ, ਸਤੀਸ਼ ਕੁਮਾਰ ,ਪੰਡਤ ਰਜੇਸ਼ ਸ਼ਰਮਾ ,ਜਗਜੀਤ  ਸਿੰਘ, ਪ੍ਰਵੀਨ ਕੁਮਾਰ  ਪ੍ਰਦੀਪ ਵਰਮਾ, ਮਨੂੰ ਕੁਮਾਰ ਪ੍ਰਾਸ਼ਰ, ਮਨਜੀਤ ਸਿੰਘ ਤੋਗਾਂਵਾਲਾ, ਰਾਕੇਸ਼ ਕਾਲਾ ਸੰਘਿਆ, ਹਰਜੀਤ ਸਿੰਘ ,ਵਿਜੇ ਕੁਮਾਰ ਭਵਾਨੀਪੁਰ, ਅਮਰਜੀਤ ਕਾਲਾ, ਸੁਦਰਸ਼ਨ ਅਨੰਦ, ਹਰਜਿੰਦਰ ਨਾਂਗਲੂ, ਸੁਖਬੀਰ ਸਿੰਘ, ਸੁਰਜੀਤ ਸਿੰਘ, ਟੋਨੀ ਕੌੜਾ,   ਅਮਨ ਸੂਦ, ਜੋਗਿੰਦਰ ਸਿੰਘ, ਕੁਲਬੀਰ ਸਿੰਘ ਕਾਲੀ,  ਇੰਦਰਜੀਤ ਸਿੰਘ ਖਹਿਰਾ ਤੇ ਸੁਖਜਿੰਦਰ ਸਿੰਘ ਢੋਲਣ ਆਦਿ ਅਧਿਆਪਕ ਹਾਜ਼ਰ ਸਨ ।

Previous articleआर सी एफ इम्पलाईज यूनियन ने किया रोष भरपूर विरोध प्रदर्शन
Next articleਸਿਆਊ ਕਾਂਡ: ਕਾਂਗਰਸੀ ਆਗੂ ਦੇ ਪੁੱਤ ਦਾ ਪੁਲੀਸ ਰਿਮਾਂਡ