ਕਿਸਾਨਾਂ ਨੂੰ ਪਰਾਲੀ ਸਾੜਨ ਤੋ ਰੋਕਣ ਲਈ ਲਗਾਈਆਂ ਡਿਊਟੀਆਂ ਜਲਦ ਕੱਟੀਆਂ ਜਾਣ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਅਧਿਆਪਕ ਵਰਗ ਦੀ ਸਿਰਮੌਰ ਜਥੇਬੰਦੀ ਅਧਿਆਪਕ ਦਲ ਪੰਜਾਬ ਦੀ ਕਪੂਰਥਲਾ ਇਕਾਈ ਦਾ ਵਫਦ ਸੁਖਦਿਆਲ ਸਿੰਘ ਝੰਡ ਜਿਲ੍ਹਾ ਪ੍ਰਧਾਨ ਕਪੂਰਥਲਾ ਤੇ ਮਨਜਿੰਦਰ ਸਿੰਘ ਧੰਜੂ ਜਨਰਲ ਸਕੱਤਰ ਦੀ ਅਗਵਾਈ ਹੇਠ ਉਪ ਮੰਡਲ ਮੈਜਿਸਟਰੇਟ ਸੁਲਤਾਨਪੁਰ ਲੋਧੀ ਮੈਡਮ ਚਾਰੂਮਿਤਾ ਜੀ ਨੂੰ ਮਿਲਿਆ।
ਵਫਦ ਨੇ ਐਸ.ਡੀ.ਐਮ ਸੁਲਤਾਨਪੁਰ ਲੋਧੀ ਨੂੰ ਦੱਸਿਆ ਕਿ ਆਪ ਜੀ ਦੇ ਦਫਤਰ ਵਲੋਂ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ, ਇਸ ਡਿਊਟੀ ਨਾਲ ਅਧਿਆਪਕਾਂ ਦੇ ਆਪਣੇ ਵਿਭਾਗ ਅਤੇ ਸਕੂਲਾਂ ਨਾਲ ਸਬੰਧਤ ਕੰਮਾਂ ਅਤੇ ਜਿੰਮੇਵਾਰੀਆਂ ਤੇ ਪ੍ਰਤੀਕੂਲ ਪ੍ਰਬਾਵ ਪਿਆ ਹੈ।ਿਕਉਂਕਿ ਇਸ ਵੇਲੇ ਜਿਥੇ ਅਧਿਆਪਕ ਵਰਗ ਬੱਚਿਆਂ ਨੂੰ ਆਨਲਾਈਨ ਸਿੱਖਿਆ ਦੇ ਰਹੇ ਹਨ ਉੱਥੇ ਹੀ ਸਕੂਲ਼ਾਂ ਦੇ ਕਈ ਹੋਰ ਜਰੂਰੀ ਕੰਮ ਜਿਵੇਂਕਿ ਸਕੂਲਾਂ ਨੂੰ ਆਈਆਂ ਵੱਖ ਵੱਖ ਗ੍ਰਾਂਟਾਂ ਖਰਚ ਕਰਨੀਆਂ , ਬੱਚਿਆਂ ਦੀਆਂ ਵਰਦੀਆਂ ਦਾ ਪ੍ਰਬੰਧ ਕਰਨਾ/ਖਰੀਦ ਕਰਨਾ, ਨੈਸ਼ਨਲ ਅਚੀਵਮੈਂਟ ਸਰਵੇ ਲਈ ਰੋਜਾਨਾ ਪੇਪਰ ਤਿਆਰ ਕਰਨੇ, ਬੱਚਿਆਂ ਦੇ ਰਿਪੋਰਟ ਕਾਰਡ ਤਿਆਰ ਕਰਨੇ ਅਤੇ ਇਸ ਸਰਵੇ ਸੰਬੰਧੀ ਰੋਜਾਨਾ ਉੱਚ ਅਧਿਕਾਰੀਆਂ ਨਾਲ ਯੂਮ ਐਪ ਰਾਹੀ ਮੀਟਿੰਗਾਂ ਅਟੈਂਡ ਕਰਨੀਆਂ ਆਦਿ ਦੀ ਜਿੰਮੇਵਾਰੀ ਨਿਭਾਅ ਰਹੇ ਹਨ।
ਆਗੂਆਂ ਨੇ ਐਸ.ਡੀ.ਐਮ ਮੈਡਮ ਚਾਰੂਮਿਤਾ ਕੋਲੋਂ ਅਧਿਆਪਕਾਂ ਦੀਆਂ ਡਿਊਟੀਆਂ ਕੱਟਣ ਦੀ ਪੁਰਜੋਰ ਮੰਗ ਕੀਤੀ। ਇਸ ਮੌਕੇ ਐਸ.ਡੀ.ਐਮ ਡਾ ਚਾਰੂਮਿਤਾ ਨੇ ਵਫਦ ਨੂੰ ਅਧਿਆਪਕ ਵਰਗ ਦੀਆਂ ਪਰਾਲੀ ਸਾੜਨ ਤੋਂ ਰੋਕਣ ਲਈ ਲੱਗੀਆਂ ਡਿਊਟੀਆਂ ਨੂੰ ਜਲਦ ਹੀ ਕੱਟਣ ਦਾ ਭਰੋਸਾ ਦਿਵਾਇਆ। ਇਸ ਮੌਕੇ ਵਫਦ ਹਰਦੇਵ ਸਿੰਘ ਖਾਨੋਵਾਲ, ਗੁਰਮੁੱਖ ਸਿੰਘ ਬਾਬਾ , ਕਮਲਜੀਤ ਸਿੰਘ ਮੇਜਰਵਾਲ, ਮੁਖਤਿਆਰ ਲਾਲ, ਮਨੋਜ ਟਿੱਬਾ, ਜਗਜੀਤ ਸਿੰਘ ਪਿਥੋਰਾਹਲ, ਅਮਰੀਕ ਸਿੰਘ ਰੰਧਾਵਾ, ਦਰਸ਼ਨ ਲਾਲ ਤੇ ਅਜੈ ਟੰਡਨ ਹਾਜਰ ਸਨ।