ਛੋਟੇ ਕਿਸਾਨ ਖੇਤੀ ਮਸ਼ੀਨਰੀ ਕਿਰਾਏ ’ਤੇ ਵਰਤਣ ਦੀ ਆਦਤ ਪਾਉਣ-ਡਾ. ਨਾਜਰ ਸਿੰਘ

ਕੈਪਸਨ : ਕਿਸਾਨਾਂ ਨਾਲ ਗੱਲਬਾਤ ਕਰਦੇ ਹੋਏ ਖੇਤੀਬਾੜੀ ਸੂਚਨਾ ਅਫਸਰ ਸੁਖਦੇਵ ਸਿੰਘ ਅਤੇ ਟਰੇਨਿੰਗ ਅਫਸਰ ਗੁਰਦੀਪ ਸਿੰਘ।

ਕਪੂਰਥਲਾ (ਸਮਾਜ ਵੀਕਲੀ)(ਕੌੜਾ)- ਮੁੱਖ ਖੇਤੀਬਾੜੀ ਅਫਸਰ,ਕਪੂਰਥਲਾ ਡਾ. ਨਾਜਰ ਸਿੰਘ  ਨੇ ਛੋਟੇ ਕਿਾਸਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਖੇਤੀ ਸਬੰਧੀ ਮਸ਼ੀਨਰੀ ਸਹਿਕਾਰੀ ਸਭਾਵਾਂ, ਗਰੁੱਪਾਂ ਕੋਲੋਂ ਕਿਰਾਏ ’ਤੇ ਲੈ ਕੇ ਵਰਤਣ ਦੀ ਆਦਤ ਪਾਉਣ ਜਿਸ ਨਾਲ ਨਾ ਸਿਰਫ ਉਹ ਵਿੱਤੀ ਤੌਰ ’ਤੇ ਬੋਝ ਪੈਣ ’ਤੋਂ ਬਚਣਗੇ ਸਗੋਂ ਲੋੜ ਅਨੁਸਾਰ ਬਿਨ੍ਹਾਂ ਅੱਗ Ñਲਾਏ ਜ਼ਮੀਨ  ਵੀ ਤਿਆਰ ਕਰ ਸਕਣਗੇ।

ਉਨ੍ਹਾਂ ਕਿਹਾ ਕਿ ਜਿਲ੍ਹੇ ਵਿੱਚ ਤਕਰੀਬਨ 600 ਹੈਪੀਸੀਡਰ ਮਸ਼ੀਨਾਂ ਕੰਮ ਕਰ ਰਹੀਆਂ ਹਨ ਤੇ ਕਿਸਾਨਾਂ ਨੁੂੰ ਆਪਣੇ ਇਲਾਕੇ ਦੀਆਂ ਜ਼ਮੀਨਾਂ ਦੀ ਤਾਸੀਰ ਨੂੰ ਧਿਆਨ ਵਿੱਚ ਰੱਖਦੇ ਹੋਏ ਇਹਨਾਂ ਮਸ਼ੀਨਾਂ ਦੀ ਵੱਧ ਤੋਂ ਵੱਧ ਵਰਤੋਂ ਕਰਦੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਅਨੇਕਾਂ ਕਿਾਸਨਾਂ ਨੇ ਵਿਭਾਗ ਦੇ ਯਤਨਾਂ ਸਦਕਾ ਪਰਾਲੀ ਪ੍ਰਬੰਧਨ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ। ਬਲਾਕ ਢਿੱਲਵਾਂ ਦੇ ਪਿੰਡ  ਪੱਡਾ ਬੇਟ ਵਿਖੇ ਕਿਸਾਨ ਜਗਦੀਪ ਸਿੰਘ, ਰੇਸਮ ਸਿੰਘ, ਕੁਲਵੰਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਸੀ ਅਤੇ ਆਉਂਦੇ ਸਾਲ ਉਹ ਸਿੱਧੀ ਬਿਜਾਈ ਨੂੰ ਫਿਰ ਅਪਣਾਉਣਗੇ

ਜਗਦੀਪ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਵੀ ਤਕਰੀਬਨ 60 ਏਕੜ ਰਕਬਾ ਹੈਪੀਸੀਡਰ ਨਾਲ ਕਣਕ ਬੀਜਦੇ ਹਨ ਤੇ ਇਸ ਸਾਲ ਵੀ ਉਹ ਹੈਪੀਸੀਡਰ ਨਾਲ ਕਣਕ ਬੀਜ ਕੇ ਖੇਤੀ ਖਰਚੇ ਘਟਾਉਣਗੇ। ਕੁਲਵੰਤ ਸਿੰਘ ਪਿੰਡ ਪੱਡਾ ਬੇਟ ਦੇ ਪਿਛਦੇ ਸਾਲਾਂ ਦੇ ਤਜਰਬੇ ਸਾਂਝੇ ਕਰਦੇ ਹੋਏ ਦੱਸਿਆ ਕਿ ਹੈਪੀਸੀਡਰ ਨਾਲ ਉਹਨਾਂ ਨੇ ਚੰਗਾ ਝਾੜ ਪ੍ਰਾਪਤ ਕੀਤਾ ਹੈ ਭਾਵੇ ਕਿ ਉਹਨਾਂ ਕੋਲ ਹੈਪੀਸੀਡਰ ਮਸੀਨ ਨਹੀਂ ਹੈ ਪਰ ਉਹ ਮਸ਼ੀਨ ਕਿਰਾਏ ਤੇ ਲੈਕੇ ਕਣਕ ਦੀ ਬਿਜਾਈ ਕਰਨਗੇ। ਰੇਸ਼ਮ ਸਿੰਘ ਪਿੰਡ ਪੱਡਾ ਬੇਟ ਨੇ ਕਿਹਾ ਕਿ ਉਹਨਾਂ 16 ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ ਤੇ ਝੋਨੇ ਦੀ ਕਟਾਈ ਕਰਕੇ ਇਸੇ ਵਤਰ ਵਿੱਚ ਉਹ ਹੈਪੀਸੀਡਰ ਨਾਲ ਕਣਕ ਦੀ ਬਿਜਾਈ ਕਰਨਗੇ

Previous articleਕਤਰ ਏਅਰਵੇਜ਼ ਨੇ ਅੰਮ੍ਰਿਤਸਰ ਨਾਲ ਹਵਾਈ ਸੰਪਰਕ ਦੇ 11 ਸਾਲ ਕੀਤੇ ਪੂਰੇ, 10 ਲੱਖ ਤੋਂ ਵੱਧ ਯਾਤਰੀਆਂ ਨੇ ਹੁਣ ਤੱਕ ਭਰੀ ਉਡਾਣ
Next articleਅਧਿਆਪਕ ਦਲ ਪੰਜਾਬ ਦਾ ਵਫਦ ਐਸ.ਡੀ.ਐਮ ਸੁਲਤਾਨਪੁਰ ਲੋਧੀ ਨੂੰ ਮਿਲਿਆ