ਅਧਿਆਪਕ ਦਲ ਨੇ ਕੀਤੀ ਸਿੱਖਿਆ ਵਿਭਾਗ ਤੋਂ ਈ ਪੋਰਟਲ ਤੇ ਖਾਲੀ ਪੋਸਟਾਂ ਦੀ ਸੂਚੀ ਪਾਉਣ ਦੀ ਮੰਗ

ਕੈਪਸ਼ਨ-ਅਧਿਆਪਕ ਦਲ ਦੇ ਆਗੂ
ਸਕੂਲਾਂ ਦੇ ਰਿਕਾਰਡ ਅਨੁਸਾਰ ਖਾਲੀ ਪੋਸਟਾਂ ਈ ਪੋਰਟਲ ਨਾ ਪਾਉਣਾ  ਸ਼ੱਕ ਦੇ ਘੇਰੇ ਵਿੱਚ 
ਮੰਤਰੀਆਂ ਦੇ ਚਹੇਤਿਆਂ ਨੂੰ ਖੁਸ਼ ਕਰਨਾ ਚਾਹੁੰਦਾ ਹੈ ਵਿਭਾਗ ਲੁੱਕਵੀਆਂ ਪੋਸਟਾਂ ਤੇ ਭੇਜ ਕੇ
 ਕਪੂਰਥਲਾ , 30 ਮਈ (ਸਮਾਜ ਵੀਕਲੀ – ਕੌੜਾ)- ਅਧਿਆਪਕ ਦਲ ਪੰਜਾਬ ਦੀ ਮੀਟਿੰਗ ਉਪ ਸਕੱਤਰ ਜਨਰਲ ਪੰਜਾਬ ਸੁਖਦਿਆਲ ਸਿੰਘ ਝੰਡ, ਮਨਜਿੰਦਰ ਸਿੰਘ ਧੰਜੂ, ਰਕੇਸ਼ ਭਾਸਕਰ, ਰਜੇਸ਼ ਜੌਲੀ, ਭਜਨ ਸਿੰਘ ਮਾਨ, ਗੁਰਮੁਖ ਸਿੰਘ ਬਾਬਾ ਦੀ ਪ੍ਰਧਾਨਗੀ ਹੇਠ ਜੂਮ ਐਪ ਦੁਆਰਾ ਕੀਤੀ ਗਈ।   ਜਿਸ ਵਿਚ ਆਗੂਆਂ ਨੇ ਵਿਭਾਗ ਤੋਂ ਮੰਗ ਕੀਤੀ ਹੈ ਕਿ ਵਿਭਾਗ ਦੁਆਰਾ ਸੁਰੂ ਆਮ ਬਦਲੀਆਂ ਸੰਬੰਧੀ ਈ ਪੋਰਟਲ ਤੇ ਖਾਲੀ ਪੋਸਟਾਂ ਦੀ ਸੂਚੀ ਅਧਿਆਪਕਾਂ ਦੇ ਬਦਲੀ ਭਰਨ ਤੋਂ ਪਹਿਲਾਂ ਪਾਈ ਜਾਵੇ ।  ਸਕੂਲਾਂ ਦੇ ਰਿਕਾਰਡ ਅਨੁਸਾਰ ਖਾਲੀ ਪੋਸਟਾਂਂ ਸ਼ੋ ਨਾ ਕਰਨਾ ਵਿਭਾਗ ਦੇ ਪਾਰਦਰਸ਼ੀ ਤਬਾਦਲਾ ਨੀਤੀ ਦੇ ਦਾਵਿਆਂ ਤੇ ਕਈ ਤਰ੍ਹਾਂ ਦੇ ਪ੍ਰਸ਼ਨ ਚਿੰਨ੍ਹ ਲਾਉਂਦਾ ਹੈ।
ਆਗੂਆਂ ਨੇ ਕਿਹਾ ਕਿ  ਸਕੂਲਾਂ ਦੇ ਰਿਕਾਰਡ ਅਨੁਸਾਰ  ਬਹੁਤ ਸਾਰੇ ਸਕੂਲਾਂ ਵਿੱਚ ਖਾਲੀ ਪੋਸਟਾਂ ਹਨ। ਆਗੂਆਂ ਨੇ ਦੱਸਿਆ ਕਿ ਪ੍ਰੰਤੂ ਵਿਭਾਗ ਦੇ ਅਧਿਕਾਰੀਆਂ ਮੁਤਾਬਿਕ ਉਹਨਾਂ ਖਾਲੀ ਪੋਸਟਾਂ ਨੂੰ ਵਿਭਾਗੀ ਉੱਚ ਅਧਿਕਾਰੀ ਈ ਪੋਰਟਲ ਤੇ ਨਾ ਪਾ ਕੇ ਮੰਤਰੀਆਂ ਦੀ ਸ਼ਿਫਾਰਸ਼ਾਂ ਰਾਹੀਂ ਆਪਣੇ ਚਹੇਤਿਆਂ ਨੂੰ ਭੇਜਣਾ ਚਾਹੁੰਦੇ ਹਨ। ਇਸ ਲਈ ਉਕਤ ਆਗੂਆਂ ਨੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਤੋਂ ਮੰਗ ਕੀਤੀ ਕਿ  ਕੂਲਾਂ ਦੇ ਰਿਕਾਰਡ ਅਨੁਸਾਰ ਖਾਲੀ ਪੋਸਟਾਂ ਸਹੀ ਰੂਪ ਦੇ ਵਿੱਚ ਈ ਪੋਰਟਲ ਤੇ ਪਾਈਆਂ ਜਾਣ ਤਾਂ ਜੋ ਅਧਿਆਪਕ ਵਰਗ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੰਕਾ ਨਾ ਰਹੇ।। ਇਸ ਮੌਕੇ ਹਰਦੇਵ ਸਿੰਘ ਖਾਨੋਵਾਲ, ਰਮੇਸ਼ ਕੁਮਾਰ ਭੇਟਾਂ ,ਗੁਰਮੀਤ ਸਿੰਘ ਖ਼ਾਲਸਾ, ਵਨੀਸ਼ ਸ਼ਰਮਾ, ਰਜੀਵ ਸਹਿਗਲ, ਕਮਲਜੀਤ ਸਿੰਘ ਬੂਲਪੁਰੀ ,ਡਾ ਅਰਵਿੰਦਰ ਭਰੋਥ ,ਵੱਸਣਦੀਪ ਸਿੰਘ ਜੱਜ, ਮਨਦੀਪ ਸਿੰਘ ਫੱਤੂਢੀਂਗਾ ,ਸੁਖਬੀਰ ਸਿੰਘ,  ਮਨਜੀਤ ਸਿੰਘ, ਰਣਜੀਤ ਸਿੰਘ, ਸੁਰਜੀਤ ਸਿੰਘ ਲੱਖਣਪਾਲ, ਸਤੀਸ਼ ਟਿੱਬਾ ,ਅਮਰੀਕ ਸਿੰਘ ਰੰਧਾਵਾ, ਜਗਜੀਤ ਸਿੰਘ ਮਿਰਜਾਪੁਰ, ਟੋਨੀ ਕੌੜਾ, ਸਰਬਜੀਤ ਸਿੰਘ ਔਜਲਾ ਆਦਿ ਹਾਜ਼ਰ ਸਨ
Previous articleਅਮਰੀਕਾ: ਸਿਆਹਫਾਮ ਨੌਜਵਾਨ ਦੀ ਹੱਤਿਆ ਖ਼ਿਲਾਫ਼ ਦੇਸ਼ਵਿਆਪੀ ਪ੍ਰਦਰਸ਼ਨ
Next articleਦੁਨੀਆਂ ਕਰੋਨਾ ਨਾਲ ਮਰ ਰਹੀ ਪਰ ਨਵੀਆਂ ਜੰਗੀ ਖੁਵਾਇਸ਼ਾਂ ਪੂਰੀਆਂ ਕਰਨ ‘ਚ ਲੱਗੇ ਕਿੰਮ ਜੌਂਗ ਉਨ