ਪੁਸਤਕਾਂ ਪੂਰੀਆਂ ਨਾ ਹੋਣ ਕਾਰਨ ਬੱਚਿਆਂ ਨੂੰ ਰਹੀ ਹੈ ਮੁਸ਼ਕਿਲ-ਸੁਖਦਿਆਲ ਝੰਡ
ਕਪੂਰਥਲਾ , 23 ਮਈ (ਕੌੜਾ) (ਸਮਾਜਵੀਕਲੀ) : ਅਧਿਆਪਕ ਦਲ ਪੰਜਾਬ ਦੀ ਮੀਟਿੰਗ ਉਪ ਸਕੱਤਰ ਜਨਰਲ ਪੰਜਾਬ ਸੁਖਦਿਆਲ ਸਿੰਘ ਝੰਡ ਮਨਜਿੰਦਰ ਸਿੰਘ ਧੰਜੂ, ਰਕੇਸ਼ ਭਾਸਕਰ, ਰਜੇਸ਼ ਜੌਲੀ, ਭਜਨ ਸਿੰਘ ਮਾਨ, ਗੁਰਮੁਖ ਸਿੰਘ ਬਾਬਾ ਦੀ ਪ੍ਰਧਾਨਗੀ ਹੇਠ ਜੂਮ ਐਪ ਦੁਆਰਾ ਕੀਤੀ ਗਈ। ਜਿਸ ਵਿਚ ਆਗੂਆਂ ਨੇ ਦੱਸਿਆ ਪੰਜਾਬ ਦੇ ਕਈ ਬਲਾਕਾਂ ਵਿੱਚ ਅਧਿਆਪਕਾਂ ਦੀਆਂ ਫਰਵਰੀ 2020 ਦੀਆਂ ਤਨਖ਼ਾਹਾਂ ਜੋ ਕਿ ਬਜਟ ਨਾ ਹੋਣ ਕਾਰਣ ਨਿਕਲ ਨਹੀਂ ਸਕੀਆਂ ਸਨ। ਉਹ ਤਨਖਾਹਾਂ ਅਧਿਆਪਕਾਂ ਨੂੰ ਜਲਦ ਮਿਲਣ ਦੀ ਆਸ ਬੱਝ ਗਈ ਹੈ।ਵਿਭਾਗ ਦੀ ਸਾਈਟ ਤੇ ਪਹਿਲਾਂ ਬਕਾਇਆ ਸਬੰਧੀ ਆਪਸ਼ਨ ਨਹੀਂ ਸੀ ਜੋ ਕਿ ਹੁਣ ਖ਼ਜ਼ਾਨਾ ਵਿਭਾਗ ਵੱਲੋਂ ਸਾਈਟ ਤੇ ਜ਼ਰੂਰੀ ਸੋਧਾਂ ਕਰਕੇ ਪਾ ਦਿੱਤੀ ਗਈ ਹੈ । ਆਗੂਆਂ ਨੇ ਦੱਸਿਆ ਕਿ ਫਰਵਰੀ ਮਹੀਨੇ ਤਨਖਾਹ ਹੁਣ ਜੂਨ ਮਹੀਨੇ ਵਿਚ ਅਧਿਆਪਕਾਂ ਨੂੰ ਮਿਲ ਜਾਵੇਗੀ ।ਇਸ ਮੌਕੇ ਆਗੂਆਂ ਨੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਕਿ ਬੱਚਿਆਂ ਦੀਆਂ ਬਾਕੀ ਕਿਤਾਬਾਂ ਵੀ ਜਲਦ ਭੇਜੀਆਂ ਜਾਣ ਤਾਂ ਜੋ ਆਨਲਾਈਨ ਕਲਾਸਾਂ ਦਾ ਵਿਦਿਆਰਥੀ ਪੂਰਾ ਲਾਭ ਲੈ ਸਕਣ । ਇਸ ਮੌਕੇ ਹਰਦੇਵ ਸਿੰਘ ਖਾਨੋਵਾਲ, ਰਮੇਸ਼ ਕੁਮਾਰ ਭੇਟਾਂ ,ਗੁਰਮੀਤ ਸਿੰਘ ਖ਼ਾਲਸਾ, ਵਨੀਸ਼ ਸ਼ਰਮਾ, ਰਜੀਵ ਸਹਿਗਲ, ਕਮਲਜੀਤ ਸਿੰਘ ਬੂਲਪੁਰੀ ,ਡਾ ਅਰਵਿੰਦਰ ਭਰੋਥ ,ਵੱਸਣਦੀਪ ਸਿੰਘ ਜੱਜ, ਮਨਦੀਪ ਸਿੰਘ ਫੱਤੂਢੀਂਗਾ ,ਸੁਖਬੀਰ ਸਿੰਘ, ਮਨਜੀਤ ਸਿੰਘ, ਰਣਜੀਤ ਸਿੰਘ, ਸੁਰਜੀਤ ਸਿੰਘ ਲੱਖਣਪਾਲ, ਸਤੀਸ਼ ਟਿੱਬਾ ,ਅਮਰੀਕ ਸਿੰਘ ਰੰਧਾਵਾ, ਜਗਜੀਤ ਸਿੰਘ ਮਿਰਜਾਪੁਰ, ਟੋਨੀ ਕੌੜਾ, ਸਰਬਜੀਤ ਸਿੰਘ ਔਜਲਾ ਆਦਿ ਹਾਜ਼ਰ ਸਨ ।