ਮੁੰਬਈ (ਸਮਾਜਵੀਕਲੀ) : ਬੌਲੀਵੁੱਡ ਅਦਾਕਾਰ ਅਮਿਤ ਸਾਧ ਦਾ ਕੋਵਿਡ-19 ਦੀ ਜਾਂਚ ਲਈ ਲਿਆ ਨਮੂਨਾ ਨੈਗੇਟਿਵ ਆਇਆ ਹੈ। ਸਾਧ ਨੇ ਅਭਿਸ਼ੇਕ ਬੱਚਨ ਦੇ ਕਰੋਨਾ ਪਾਜ਼ੇਟਿਵ ਨਿਕਲਣ ਮਗਰੋਂ ਟੈਸਟ ਕਰਵਾਉਣ ਦਾ ਫੈਸਲਾ ਕੀਤਾ ਸੀ। ਅਭਿਸ਼ੇਕ ਤੇ ਸਾਧ ਨੇ ਐਮਾਜ਼ੋਨ ਪ੍ਰਾਈਮ ’ਤੇ ਹਾਲੀਆ ਰਿਲੀਜ਼ ਵੈੱਬ ਲੜੀ ‘ਬ੍ਰੀਦ: ਇਨਟੂ ਦਿ ਸ਼ੈਡੋਜ਼’ ਵਿੱਚ ਇਕੱਠਿਆਂ ਕੰਮ ਕੀਤਾ ਹੈ।
ਇਸ ਦੌਰਾਨ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਦੇ 26 ਸਟਾਫ਼ ਮੈਂਬਰ ਜਾਂਚ ਦੌਰਾਨ ਕੋਵਿਡ-19 ਲਈ ਨੈਗੇਟਿਵ ਪਾਏ ਗਏ ਹਨ। ਸੂਤਰਾਂ ਮੁਤਾਬਕ 54 ਦੇ ਕਰੀਬ ਲੋਕ ਬੱਚਨ ਪਰਿਵਾਰ ਦੇ ਸੰਪਰਕ ਵਿੱਚ ਸਨ। ਇਨ੍ਹਾਂ ਵਿੱਚੋਂ 28 ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ।