ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਅੱਜ ਅਤਿਵਾਦੀਆਂ ਨੇ ਇਕ ਨਿਗਰਾਨੀ ਚੌਕੀ ’ਤੇ ਹਮਲਾ ਕਰਕੇ ਚਾਰ ਪੁਲੀਸ ਮੁਲਾਜ਼ਮਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਜਾਣਕਾਰੀ ਅਨੁਸਾਰ ਇਹ ਹਮਲਾ ਦੁਪਹਿਰੇ ਉਸ ਸਮੇਂ ਕੀਤਾ ਗਿਆ ਜਦੋਂ ਚਾਰ ਪੁਲੀਸ ਮੁਲਾਜ਼ਮ ਚੌਕੀ ਵਿੱਚ ਮੌਜੂਦ ਸਨ। ਇਹ ਚੌਕੀ ਛੇ ਕਸ਼ਮੀਰੀ ਪੰਡਿਤ ਪਰਿਵਾਰਾਂ ਦੀ ਸੁਰੱਖਿਆ ਲਈ ਬਣਾਈ ਗਈ ਸੀ। ਘਟਨਾ ਵੇਲੇ ਇਥੇ ਸਿਰਫ ਇਕ ਪਰਿਵਾਰ ਹੀ ਮੌਜੁੂਦ ਸੀ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਹਮਲਾ ਜੈਸ਼ ਏ ਮੁਹੰਮਦ ਦੇ ਅਤਿਵਾਦੀਆਂ ਨੇ ਕੀਤਾ ਹੈ। ਹਮਲਾਵਰਾਂ ਵਿੱਚ ਸਾਬਕਾ ਵਿਸ਼ੇਸ਼ ਪੁਲੀਸ ਅਫਸਰ ਆਦਿਲ ਬਸ਼ੀਰ ਵੀ ਸ਼ਾਮਲ ਸੀ ਜੋ ਅਕਤੂਬਰ ਵਿੱਚ ਪੀਡੀਪੀ ਵਿਧਾਇਕ ਦੇ ਅੱਠ ਹਥਿਆਰ ਲੁੱਟ ਕੇ ਭੱਜ ਗਿਆ ਸੀ। ਪ੍ਰਤੱਖਦਰਸ਼ੀਆਂ ਦਾ ਹਵਾਲਾ ਦਿੰਦਿਆਂ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅਤਿਵਾਦੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ, ਜਿਸ ਕਾਰਨ ਤਿੰਨ ਪੁਲੀਸ ਮੁਲਾਜ਼ਮ ਮੌਕੇ ’ਤੇ ਹੀ ਮਾਰੇ ਗਏ ਅਤੇ ਇਕ ਨੇ ਹਸਪਤਾਲ ’ਚ ਦਮ ਤੋਿੜਆ। ਅਤਿਵਾਦੀ ਤਿੰਨ ਐਸਐਲਆਰ ਰਾਈਫਲਾਂ ਲੈ ਕੇ ਮੌਕੇ ਤੋਂ ਫਰਾਰ ਹੋ ਗਏ।
INDIA ਅਤਿਵਾਦੀਆਂ ਵੱਲੋਂ ਸ਼ੋਪੀਆਂ ਵਿੱਚ ਚਾਰ ਪੁਲੀਸ਼ ਮੁਲਾਜ਼ਮਾਂ ਦੀ ਹੱਤਿਆ