(ਸਮਾਜ ਵੀਕਲੀ)
ਅਪਣੱਤ ਬੜੇ ਉਹ ਹੋਵਣਗੇ
ਅਹਿਸਾਸ ਜਿਹਾ ਕੋਈ ਟੁੰਬਦਾ ਏ
ਕੀ ਪਤਾ ਇਹ ਕੀ ਹੈ ਝੱਲਪੁਣਾ
ਜੋ ਰੂਹ ਨੂੰ ਮੁੜ ਮੁੜ ਚੁੰਬਦਾ ਏ,
ਇਹ ਗੂੰਗਾਪਨ ਮਦਹੋਸ਼ੀ ‘ਜਹੀ
ਸੰਵਾਦ ਨਾ ਕੋਈ ਸਿਰਜੇ ਵੇ
ਗੰਭੀਰ ਜਿਹੀ ਹੋ ਸੋਚ ਸਾਡੀ
ਤੇਰੇ ਵਿੱਚ ਖ਼ਿਆਲਾਂ ਘਿਰਜੇ ਵੇ,,,
ਛੋਹ ਅਣਛੂਹੇ ‘ਜੇ ਫੁੱਲਾਂ ਦੀ
ਮੁੜ ਮੁੜ ਪਲਕਾਂ ਨੂੰ ਚੁੰਮਦੀ ਐ
ਖੌਰੇ ਕੀ ਜਾਦੂ ਕਰੀ ਜਾਵੇ
ਜਾਂਦੀ ਹੋਸ਼ ਵੀ ਹੁਣ ਤੇ ਗੁੰਮਦੀ ਐ ,,,,,
ਮਨ ਭੌਰਾ ਜਿਆ ਲਟਬੌਰਾ ਜਿਆ
ਮਦਮਸਤ ਹੋਇਆ ਇੰਝ ਵੱਸਦਾ ਏ
ਨੈਣਾਂ ਨੂੰ ਖੁਮਾਰੀ ਚੜ੍ਹੀ ਜਾਵੇ
ਪਿਆ ਬਾਉਰਾਪਨ ਜਿਉਂ ਹੱਸਦਾ ਏ,,,,,
ਬੜੀ ਉਤਸੁਕਤਾ ਨਾ’ ਦਿਲ ਝੱਲਾ
ਹੁਣ ਬਿਟ ਬਿਟ ਤੱਕਦਾ ਰਹਿੰਦਾ ਏ
ਤੇ ਕਿਆਸ ਆਰਾਈਆਂ ਲਾਈ ਜਾਵੇ
ਪਰ ਮੂੰਹੋਂ ਨਾ ਕੁਝ ਕਹਿੰਦਾ ਏ,,,,,,,,,,,,,,,
ਸਾਡੀ ਸੋਚ ਦੁਚਿੱਤੀ ਵਿੱਚ ਪਈ
ਲਾ ਲਾਕੇ ਅੰਦਾਜ਼ੇ ਥੱਕ ਗੲੀ ਐ
ਤੱਕ ਤੱਕ ਕੇ ਤੇਰੇ ਰਾਹਾਂ ਵੱਲ
ਨੈਣੀਂ ਨੀਝ ਵੀ ਹੁਣ ਤੇ ਅੱਕ ਗੲੀ ਐ,,,,,,,
ਤੇਰੀ ਚੁੱਪ ਗ਼ਮਾਂ ਦੀ ਧੁੱਪ ‘ਜਹੀ
ਸਾਡੇ ਤਨ ਦਾ ਲੂੰ ਲੂੰ ਰਾੜੇ ਵੇ
ਦਿਲ ਅੰਦਰੋਂ ਅੰਦਰੀਂ ਸੜ ਭੁੱਜਿਆ
ਬਿਰਹੋਂ ਦਾ ਸੇਕ ਪਿਆ ਸਾੜੇ ਦੇ,,,,,,,,,,,,,,,,,
ਕੁਝ ਰੀਝਾਂ ਸੀ ਕੁਝ ਹਾਸੇ ਸੀ
ਕੁਝ ਚਾਅ ਮਲਾਰ ਉਮੰਗਾਂ ਸੀ
ਕੁਝ ਚੁਲਬੁਲੀਆਂ ਮਦਹੋਸ਼ ‘ਜਹੀਆਂ
ਉਹ ਦਿਲ ਦੇ ਵਿੱਚ ਤਰੰਗਾਂ ਸੀ,,,,,,,,,,,,,,,,,,,,,
ਮਜਬੂਰ ਜਿਹਾ ਦਿਲ ਭਰ ਹੌਂਕਾ
ਅਣਕਿਹਾ ਦਰਦ ਹੱਸ ਜ਼ਰ ਗਿਆ ਏ
ਇੱਕ ਆਸ ਜ਼ਿਹਨ ਵਿੱਚ ਮਰ ਮੁੱਕੀ
ਹਿਜ਼ਰਾਂ ਨਾਲ਼ ਦਾਮਨ ਭਰ ਗਿਆ ਏ,,,,,,,,,,,,,,,,,,,,,,,
ਕੋਈ ਸ਼ਿਕਵਾ ਨਈ ਕੋਈ ਰੰਜਿਸ਼ ਨੲੀ
ਕੋਈ ਬੰਧਨ ਨੲੀ ਕੋਈ ਮੁਕਤੀ ਨੲੀ
ਲਿਆ ਨਸ ਨਸ ਪੀੜਾਂ ਗ੍ਰਸ ਸਾਡਾ
ਕਿੰਝ ਮੁਕਤ ਹੋਈਏ ਕੋਈ ਯੁਕਤੀ ਨੲੀ,,,,,,,,,,,,,,,,,,,,,,,,,,,,,
ਕੋਈ ਆਸ ਨਹੀਂ ਧਰਵਾਸ ਨਹੀਂ
ਅੰਤ ਸਬਰਾਂ ਦਾ ਘੁੱਟ ਪੀ ਲਿਆ ਏ
ਮੰਗਦਾ ਏ ਸਲਾਮਤ ਸੱਜਣਾਂ ਦੀ
‘ਬਿੱਟੂ’ ਜਿਨ੍ਹਾਂ ਦਾ ਹੋ ਕੇ ਜੀ ਲਿਆ ਏ,,,,,,,,,,,,,,,,,,,,,,,,,,,,,,,
ਗੀਤਕਾਰ
ਗਾੲਿਕ ਬਿੱਟੂ ਮਾਨੂੰਪੁਰੀ
9803814332