ਸਮਾਜ ਵੀਕਲੀ
ਮੇਰੇ ਜਨਮ ਹੋਣ ਤੇ ਕਿਹਾ
ਏਹ ਤਾਂ ਧੰਨ ਪਰਾਇਆ ਏ
ਮੇਰੇ ਨਾਲ ਕਿਓ ਰੱਬਾ
ਤੂੰ ਏਹ ਕਹਿਰ ਕਮਾਇਆ ਏ
ਜਵਾਨ ਹੋਈ ਵਿਆਹ ਹੋਇਆ
ਸੱਸ ਸਹੁਰਿਆ ਵੀ ਆਖ ਦਿੱਤਾ
ਏਹ ਧੀ ਪਰਾਈ ਏ
ਏਸ ਪਰਾਏ ਸ਼ਬਦ ਦੀ ਮੈਨੂੰ ਅੱਜ ਤੱਕ ਸਮਝ ਨਾ ਆਈ ਏ
ਜੇ ਬਾਬਲ ਦਾ ਘਰ ਵੀ ਪਰਾਇਆ
ਤੇ ਪਤੀ ਘਰ ਵੀ ਪਰਾਈ ਹਾਂ
ਦੱਸ ਓਏ ਮੇਰਿਆ ਰੱਬਾ
ਮੈਂ ਜੱਗ ਤੇ ਹੀ ਕਿਓ ਆਈ
ਸੁੱਖ ਚੌਰਵਾਲਾ ਮੇਰੇ ਇਕੋ ਅਰਜੌਈ ਇਕੋ ਦੁਹਾਈ
ਜੇ ਮੈਂ ਤੇਰੇ ਘਰ ਜਨਮ ਲਵਾਂ
ਨਾ ਆਖੀਂ ਮੈਨੂੰ ਤੂੰ ਪਰਾਈ
ਨਾ ਆਖੀਂ ਮੈਨੂੰ ਤੂੰ ਪਰਾਈ
ਸੁੱਖ ਚੌਰਵਾਲਾ
ਪਿੰਡ ਚੌਰਵਾਲਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਪੰਜਾਬ
8872907030
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly