ਅਜੋਕੀ ਪੱਤਰਕਾਰੀ ਨੂੰ ਕੁੜੀਆਂ ਦੀ ਦੇਣ

(ਸਮਾਜ ਵੀਕਲੀ)

ਪੱਤਰਕਾਰੀ ਵਿੱਚ ਪ੍ਰਿੰਟ ਮੀਡੀਆ ,ਬਿਜਲਈ ਮੀਡੀਆ ਤੇ ਸੋਸ਼ਲ ਮੀਡੀਆ ਸ਼ਾਮਿਲ ਹਨ । ਅੱਜ ਦੇ ਯੁੱਗ ਵਿੱਚ ਅਖ਼ਬਾਰ , ਰਸਾਲੇ , ਰੇਡੀਓ ਤੇ ਟੈਲੀਵਿਜ਼ਨ ਇਹ ਸਭ ਚੀਜ਼ਾਂ ਆਉਂਦੀਆਂ ਹਨ । ਪੱਤਰਕਾਰੀ ਲੋਕਤੰਤਰ ਦਾ ਇਕ ਅਨਿੱਖੜਵਾਂ ਅੰਗ ਹੈ ਤੇ ਪੱਤਰਕਾਰੀ ਲੋਕਤੰਤਰ ਦਾ ਚੌਥਾ ਥੰਮ ਹੈ। ਪੱਤਰਕਾਰੀ ਨੂੰ ਚਲਾਉਣ ਲਈ ਪੱਤਰਕਾਰਾਂ ਦੀ ਜ਼ਰੂਰਤ ਪੈਂਦੀ ਹੈ ਜਿੱਥੇ ਇਹ ਸਾਰੇ ਇਕੱਠੇ ਹੋ ਕੇ ਕੰਮ ਕਰਦੇ ਹਨ ਅਤੇ ਸਾਨੂੰ ਸਹੀ ਸਮੇਂ ਤੇ ਲੋਕਾਂ ਤੱਕ ਖ਼ਬਰਾਂ ਪਹੁੰਚਾਉਂਦੇ ਹਨ।ਮੀਡੀਆ ਨੂੰ ਚਲਾਉਣ ਲਈ ਇਨ੍ਹਾਂ ਦਾ ਇੱਕ ਖ਼ਾਸ ਦਫ਼ਤਰ ਹੁੰਦਾ ਹੈ ਉੱਥੇ ਸਾਰੇ ਵਰਕਰ ਪੱਤਰਕਾਰ ਮਿਲ ਕੇ ਉੱਥੇ ਸੂਚਨਾ ਨੂੰ ਖ਼ਬਰਾਂ ਵਿੱਚ ਤਬਦੀਲ ਕਰ ਕੇ ਲੋਕਾਂ ਸਾਹਮਣੇ ਪੇਸ਼ ਕਰਦੇ ਹਨ। ਕਿਸੇ ਵੀ ਦੇਸ਼ ਦੀ ਤਰੱਕੀ ਲਈ ਉਸ ਦੇਸ਼ ਦੇ ਆਰਥਿਕ, ਰਾਜਨੀਤਿਕ ਅਤੇ ਸਮਾਜਿਕ ਖੇਤਰਾਂ ਵਿੱਚ ਔਰਤਾਂ ਦੀ ਭੂਮਿਕਾ ਜ਼ਰੂਰੀ ਹੁੰਦੀ ਹੈ। ਅੱਜ, ਔਰਤਾਂ ਮਰਦਾਂ ਦੇ ਮੁਕਾਬਲੇ ਕਿਸੇ ਵੀ ਖੇਤਰ ਵਿਚ ਬਹੁਤ ਪਿੱਛੇ ਨਹੀਂ ਹਨ। ਮੀਡੀਆ ਇਕ ਪਾਸੇ ਜਿੱਥੇ ਲੋਕਾਂ ਦੀ ਸਖ਼ਤ ਆਵਾਜ਼ ਬਣ ਕੇ ਉਭਰਿਆ ਹੈ, ਉਥੇ ਇਹ ਨੌਜਵਾਨਾਂ ਦੀ ਪਹਿਲੀ ਪਸੰਦ ਵੀ ਬਣ ਰਿਹਾ ਹੈ। ਔਰਤਾਂ ਆਪਣੇ ਅਧਿਕਾਰਾਂ ਨੂੰ ਚੰਗੀ ਤਰ੍ਹਾਂ ਸਮਝਦੀਆਂ ਹਨ।ਔਰਤਾਂ ਦਾ ਸਤਿਕਾਰ ਕਰਨਾ ਅਤੇ ਉਸ ਦੇ ਹਿੱਤਾਂ ਦੀ ਰੱਖਿਆ ਕਰਨਾ ਸਾਡੇ ਦੇਸ਼ ਦਾ ਸਦੀਆਂ ਪੁਰਾਣਾ ਸਭਿਆਚਾਰ ਹੈ। ਮੀਡੀਆ ਵਿਚ ਔਰਤਾਂ ਦੀ ਆਮਦ ਅਤੇ ਉਨ੍ਹਾਂ ਦੇ ਸੰਘਰਸ਼ ਨੂੰ ਯਥਾਰਥਵਾਦੀ, ਸੰਤੁਲਿਤ ਢੰਗ ਨਾਲ ਦਰਸਾਇਆ ਗਿਆ ਹੈ।

ਜਿਸ ਵਿੱਚ ਇੱਕ ਜ਼ਮਾਨਾ ਸੀ ਇੱਹ ਖੇਤਰ ਸਿਰਫ਼ ਪੱਤਰਕਾਰੀ ਮਰਦ ਪ੍ਰਧਾਨ ਸੀ ਤਾਂ ਕੁੜੀਆਂ ਨੂੰ ਥਾਂ ਨਹੀਂ ਸੀ ਦਿੱਤੀ ਜਾਂਦੀ ਪਰ ਜਦੋਂ ਬਹੁਤ ਕੁਜ ਮੀਡੀਆ ਵਿੱਚ ਗ਼ਲਤ ਹੁੰਦਾ ਦੇਖਿਆ ਫੇਰ ਕੁੜੀਆਂ ਨੇ ਇਸ ਪਾਸੇ ਆਪਣਾ ਹਿੱਸਾ ਪਾਣਾ ਚਾਲੂ ਕਰ ਦਿੱਤਾ । ਪਹਿਲਾਂ ਮਾਂ – ਬਾਪ ਕੁੜੀਆਂ ਨੂੰ ਪੜ੍ਹਾਉਣਾ ਵੀ ਨਹੀਂ ਸੀ ਚਾਹੁੰਦੇ ਜਦੋਂ ਸਕੂਲ , ਕਾਲਜਾਂ ਵਿੱਚ ਕੁੜੀਆਂ ਨੇ ਉੱਚ ਪੱਧਰ ਤੇ ਆਈਪੀਅਸ , ਆਈਪੀਅਸ , ਜੱਜ , ਪਾਇਲਟ ਕਈ ਹੋਰ ਖੇਤਰਾਂ ਵਿੱਚ ਕੁੜੀਆਂ ਨੇ ਆਪਣਾ ਨਾਂ ਚਮਕਉਣਾ ਸ਼ੁਰੂ ਕਰ ਦਿੱਤਾ ਤੇ ਇੰਧਰਾ ਗਾਂਧੀ – ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ , ਕਿਰਨ ਬੇਦੀ -ਕਿਰਨ ਬੇਦੀ ਭਾਰਤ ਦੀ ਪਹਿਲੀ ਮਹਿਲਾ ਅਧਿਕਾਰੀ ਬਣੀ ,ਕਲਪਨਾ ਚਾਵਲਾ – ਪਹਿਲੀ ਭਾਰਤੀ ਮਹਿਲਾ ਸੀ ਜੋ ਪੁਲਾੜ ਵਿਚ ਪਹੁੰਚੀ ਸੀ, ਗੀਤਾ – ਬਬੀਤਾ ਭੈਣਾਂ ਮਹਿਲਾ ਪਹਿਲਵਾਨ , ਬਚੇਂਦਰੀ ਪਾਲ – ਮਾਉਂਟ ਐਵਰੈਸਟ ਦੇ ਸਿਖਰ ਤੇ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ , ਮਿਥਾਲੀ ਰਾਜ – ਟੈਸਟ ਕ੍ਰਿਕਟ ਵਿੱਚ ਦੋਹਰਾ ਸੈਂਕੜਾ ਬਣਾਉਣ ਵਾਲੀ ਪਹਿਲੀ ਮਹਿਲਾ ਸੀ, ਅੰਜਲੀ ਗੁਪਤਾ – ਭਾਰਤੀ ਹਵਾਈ ਸੈਨਾ ਵਿਚ ਪਹਿਲੀ ਮਹਿਲਾ ਉਡਾਣ ਅਧਿਕਾਰੀ, ਜਸਟਿਸ ਮ. ਫਾਥੀਮਾ ਬੀਵੀ – ਸੁਮਪ੍ਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਤੇ ਫ਼ਿਲਮੀ ਦੁਨੀਆਂ ਵਿੱਚ ਵੀ ਅਦਾਕਾਰਾਂ ਹਨ ਤੇ ਗਾਇਕੀ ਵਿੱਚ ਵੀ ਇਹਨਾਂ ਦਾ ਨਾਂ ਸ਼ਾਮਿਲ ਹੈ ਜਦ ਇਹਨਾਂ ਸਭ ਨੂੰ ਦੇਖ ਕੇ ਉਹਨਾਂ ਨੂੰ ਮਾਧਿਅਮ ਦੇ ਨੇੜੇ ਜਾਣ ਦਾ ਮੌਕਾ ਮਿਲੀਆਂ । ਲੋਕਾਂ ਤੇ ਮਾਂ ਬਾਪ ਨੂੰ ਵੀ ਇਹ ਹੁੰਦਾ ਸੀ ਕਿ ਕੁੜੀਆਂ ਇਸ ਖੇਤਰ ਵਿੱਚ ਜਾ ਨਹੀਂ ਸਕਦੀ ਤੇ ਉਹਨਾਂ ਲਈ ਕੁਝ ਹੀ ਸੀਮਿਤ ਖੇਤਰ ਸ਼ਾਮਿਲ ਸਨ। ਪੱਤਰਕਾਰਰੀ ਵਰਗੇ ਖੇਤਰ ਵਿੱਚ ਉਨ੍ਹਾਂ ਉਮੀਦਾਂ ਨੂੰ ਪੂਰਾ ਕਰਨਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਇਹ ਕਲਪਨਾ ਕਰਨਾ ਅਸਾਨ ਹੈ ਕਿ 24 ਘੰਟਿਆਂ ਦੀ ਡਿਊਟੀ ਨਾਲ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਪੂਰਾ ਕਰਨਾ ਕਿੰਨਾ ਮੁਸ਼ਕਲ ਹੈ। ਪੱਤਰਕਾਰੀ ਅੱਜ ਵੀ ਔਰਤਾਂ ਲਈ ਬਹੁਤ ਚੁਣੌਤੀ ਭਰਪੂਰ ਖੇਤਰ ਹੈ ਪਰ ਫ਼ੇਰ ਵੀ ਕੁੜੀਆਂ ਇਹਨਾਂ ਮੁਸ਼ਕਿਲਾਂ ਤੋਂ ਡਰਨ ਵਾਲਿਆਂ ਨਹੀਂ ਹਨ । ਕੁੜੀਆਂ ਨੇ ਦੇਖੀਆਂ ਕਿ ਮੀਡੀਆ ਵਿੱਚ ਕੁੜੀਆਂ ਕਿਉਂ ਨਹੀਂ ਆ ਰਹੀਆਂ ਫਿਰ ਉਹਨਾਂ ਨੇ ਦੇਖਾ ਦੇਖੀ ਪੱਤਰਕਾਰੀ ਵਿੱਚ ਵੀ ਹੌਂਸਲੇ ਭਰੀਆਂ ਕਈ ਹੋਰ ਵਧੀਆਂ ਕੁੜੀਆਂ ਰਾਣਾ ਅਯੂਬ , ਗੌਰੀ ਲੰਕੇਸ਼ , ਬਰਖਾ ਦੱਤ ਵਰਗੀਆਂ ਨੂੰ ਦੇਖ ਕੇ ਸੋਚਿਆਂ ਕਿ ਅਸੀਂ ਪੱਤਰਕਾਰੀ ਵਿੱਚ ਕਿਉਂ ਨਹੀਂ ਜਾ ਸਕਦੀਆਂ ਉਹ ਵੀ ਤਾਂ ਕੁੜੀਆਂ ਹੀ ਹਨ ।

ਅੱਜ ਕੱਲ੍ਹ ਕੁੜੀਆਂ ਵੀ ਇਸ ਖੇਤਰ ਵਿੱਚ ਧੜਾਧੜ ਸ਼ਾਮਿਲ ਹੋ ਰਹੀਆਂ ਹਨ ਪਹਿਲਾਂ ਜਦੋਂ ਇਹ ਸਭ ਕੁੜੀਆਂ ਜਿਵੇਂ ਗੌਰੀ ਲੰਕੇਸ਼ ਨੇ ਉਹਨਾਂ ਨੇ ਭਾਰਤੀ ਸਮਾਜ ਨਾਲ ਸਬੰਧਤ ਬਹੁਤ ਸਾਰੇ ਵਿਵਾਦਪੂਰਨ ਮੁੱਦਿਆਂ ਨੂੰ ਚੁੱਕਿਆ ਤੇ ਉਸਦੇ ਵਿਰੋਧੀਆਂ ਨੇ ਬੰਗਲੌਰ ਵਿੱਚ ਉਸਦੇ ਘਰ ਦੇ ਬਾਹਰ ਗੋਲੀ ਮਾਰ ਦਿੱਤੀ । ਇਹਨਾਂ ਵਿੱਚ ਹੀ ਇਕ ਰਾਣਾ ਅਯੂਬ ਦਾ ਨਾਂ ਸ਼ਾਮਿਲ ਹੈ ਰਾਣਾ ਅਯੂਬ ਨੇ 2002 ਦੇ ਗੁਜਰਾਤ ਦੰਗਿਆਂ ਦੇ ਰਾਜਨੀਤਿਕ ਕਵਰ-ਅਪ ਨੂੰ ਉਜਾਗਰ ਕੀਤਾ । ਨਾਲ ਹੀ ਆਪਣੀ ਖੋਜ ਦੇ ਅਧਾਰ ‘ਤੇ ਗੁਜਰਾਤ ਫਾਈਲਾਂ ‘ਐਨਾਟਮੀ ਆਫ਼ ਕਵਰ ਅਪ ਆਫ ਗੋਧਰਾ ਟ੍ਰੇਨ ਬਰਨਿੰਗ’ ਕਿਤਾਬ ਲਿਖੀ। ਇਨ੍ਹਾਂ ਦੀ ਹਿੰਮਤੀ ਤੇ ਬਹਾਦਰੀ ਨੂੰ ਦੇਖ ਇਨ੍ਹਾਂ ਨੂੰ ਗਲੋਬਲ ਪੱਤਰਕਾਰ ਨਾਲ ਨਿਵਾਜਿਆ ਗਿਆ ਅਤੇ ਪੱਤਰਕਾਰੀ ਦੀ ਹਿੰਮਤ ਲਈ ਮੈਕਗਿੱਲ ਅਵਾਰਡ ਨਾਲ ਸਨਮਾਨਤ ਕੀਤਾ ਗਿਆ । ਹੋਮੀ ਵਿਯਾਰਵਾਲਾ ਵੀ ਇੱਕ ਮਿਸਾਲ ਦੇ ਤੌਰ ਇਹਨਾਂ ਦਾ ਨਾਂ ਪੱਤਰਕਾਰੀ ਵਿੱਚ ਹਮੇਸ਼ਾ ਅਮਰ ਰਹੇਗਾ । ਇਹ ਭਾਰਤ ਦੀ ਪਹਿਲੀ ਫੋਟੋ ਪੱਤਰਕਾਰ ਸੀ ਤੇ ਇਹਨਾ ਨੇ ਲਿੰਗ-ਰੁਕਾਵਟਾਂ ਨੂੰ ਤੋੜਦਿਆਂ ਅਤੇ ਔਰਤ ਮਰਦ ਦਾ ਫ਼ਰਕ ਹਟਾਇਆ । ਇਹਨਾਂ ਦਾ ਨਾਂ ਪੂਰੇ ਵਿਸ਼ਵ ਵਿੱਚ ਮਸ਼ਹੂਰ ਹੈ । ਇਹਨਾਂ ਦੇ ਮਹਾਨ ਕੰਮਾਂ ਨੂੰ ਦੇਖਦੇ ਹੋਏ ਇਹਨਾਂ ਨੂੰ ਚਮੇਲੀ ਦੇਵੀ ਜੈਨ ਐਵਾਰਡ ਨਾਲ ਸਨਮਾਨਤ ਵੀ ਕੀਤਾ ਗਿਆ। ਇਹਨਾਂ ਦੀ ਬਹਾਦਰੀ ਦੇਖ ਕੇ ਕੁੜੀਆਂ ਨੂੰ ਬਹੁਤ ਪ੍ਰੇਨਾ ਮਿਲੀ ਤੇ ਅੱਜ ਉਸ ਤੋਂ ਵੱਧ ਕੇ ਵੀ ਰੰਗ ਦਿਖਾ ਰਹੀਆਂ ਹਨ ਇਹਨਾਂ ਸਭ ਪੱਤਰਕਾਰਾਂ ਨੂੰ ਦੇਖ ਕੇ ਕੁੜੀਆਂ ਉੱਤੇ ਬਹੁਤ ਅਸਰ ਪੈ ਰਿਹਾ ਤੇ ਅੱਜ ਤੱਕ ਪ੍ਰੇਰਿਤ ਹੋ ਰਹੀਆਂ ਤੇ ਲੜੀ ਹੁਣ ਵੀ ਜਾਰੀ ਹੈ ਤੇ ਪੱਤਰਕਾਰੀ ਵਿੱਚ ਆਪਣੇ ਕਦਮ ਰੱਖ ਰਹੀਆਂ ਹਨ ਤੇ ਹੁਣ ਸਿਲਸਿਲਾ ਜਾਰੀ ਹੈ।

ਸਰਕਾਰ ਨੇ ਬੇਟੀ ” ਬਚਾਓ ਬੇਟੀ ਪੜ੍ਹਾਓ” ਦਾ ਨਾਅਰਾ ਦੇ ਕੇ ਧੀਆਂ ਨੂੰ ਪੜ੍ਹਾਉਣ ਦੀ ਮੁਹਿੰਮ ਚਲਾਈ ਹੈ, ਜਿਸ ਦੇ ਨਤੀਜੇ ਵਧੀਆ ਨਿਕਲਦੇ ਜਾ ਰਹੇ ਹਨ ਤੇ ਨਾਲ ਕੁੜੀਆਂ ਦੇ ਲੋਕਾਂ ਦੀ ਅੱਖ ਖੁੱਲ੍ਹੀ ਫਿਰ ਹੋਰ ਕੁੜੀਆਂ ਨੇ ਵੀ ਆਪਣੀ ਕਲਮ ਚੁੱਕਣੀ ਸ਼ੁਰੂ ਕਰ ਦਿੱਤੀ ਸਾਡੇ ਦੇਸ਼ ਦਾ ਨਾਂ ਤੇ ਵਿਦੇਸ਼ਾਂ ਵਿੱਚ ਵੀ ਨਾਂ ਚਮਕਾ ਰਹੀਆਂ ਹਨ ਤੇ ਪੱਤਰਕਾਰੀ ਵਿੱਚ ਵੀ ਬਖੂਬੀ ਆਪਣਾ ਫਰਜ਼ ਨਿਭਾ ਰਹੀਆਂ ਹਨ ਹੁਣ ਉਹਨਾਂ ਕੁੜੀਆਂ ਨੂੰ ਦੇਖ ਕੇ ਹੋਰ ਕੁੜੀਆਂ ਨੇ ਵੀ ਲਿਖਣਾ ਸ਼ੁਰੂ ਕੀਤਾ ਤੇ ਨਾਲ ਖਬਰਾਂ ਦੇਣਾ ਵੀ ਸ਼ੁਰੂ ਕਰ ਦਿੱਤਾ ਸੀ ਤੇ ਉਹ ਇੱਕ ਐਂਕਰ ਦੇ ਤੌਰ ਤੇ ਸਟੂਡੀਓ ਵਿੱਚ ਜਾਕੇ ਖਬਰਾਂ ਪੜ੍ਹਦੀਆਂ ਹਨ ਕਿਉਂਕਿ ਇਸ ਵਿੱਚ ਕੁੜੀਆਂ ਨੂੰ ਹੁਣ ਜ਼ਿਆਦਾ ਤਰਜੀਹ ਇਸ ਕਰਕੇ ਦਿੱਤੀ ਜਾਂਦੀ ਹੈ ਕਿਉਂਕਿ ਪੱਤਰਕਾਰੀ ਦੇ ਖੇਤਰ ਵਿੱਚ ਆਕਰਸ਼ਤ ਕਰਨ ਦੀ ਯੋਗਤਾ ਹੋਣਾ ਬਹੁਤ ਜ਼ਰੂਰੀ ਹੈ । ਆਕਰਸ਼ਤ ਦਿਖਣ ਦੇ ਲਈ ਸਿਰਫ਼ ਚਿਹਰਾ ਸਭ ਕੁੱਝ ਨਹੀਂ ਹੁੰਦਾ , ਉਸਦੇ ਲਈ ਸੁਰੀਲੀ ਆਵਾਜ਼ , ਸ਼ਰੀਰ ਦੀ ਬਨਾਵਟ , ਜੀਵਨ ਸ਼ੈਲੀ ਹੋਰ ਬਹੁਤ ਕੁੱਝ ਮਹੱਤਵਪੂਰਨ ਹੁੰਦਾ ਹੈ । ਜੋ ਕਿ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਵਿੱਚ ਇਹ ਸਭ ਜ਼ਿਆਦਾ ਹੁੰਦਾ ਹੈ । ਅੱਜ ਦੇ ਯੁਗ ਵਿੱਚ ਹਰ ਨਿਊਜ਼ ਚੈਨਲਾਂ ਵਿੱਚ ਇੱਕ ਤੋਂ ਵਧੀਆ ਇਕ ਮਹਿਲਾਂ ਨਿਊਜ਼ ਐਂਕਰ ਦੀ ਭੂਮਿਕਾ ਨਿਭਾ ਰਹੀਆਂ ਹਨ ਤੇ ਨਾਲ ਹੀ ਇਹਨਾਂ ਨੇ ਆਪਣੀ ਕਲਮ ਚੁੱਕੀ ਤੇ ਕਈ ਤਾਂ ਲੇਖਕ ਵੀ ਬਣ ਗਈਆਂ ਹਨ ਤੇ ਅੱਜ ਵੀ ਕੁੜੀਆਂ ਬਹੁਤ ਵਧੀਆਂ ਲਿਖਦਿਆਂ ਹਨ । ਇਨ੍ਹਾਂ ਐਂਕਰਾ ਤੇ ਲੇਖਕਾਂ ਤੋਂ ਪ੍ਰੇਰਿਤ ਹੋਕੇ ਕੁੜੀਆਂ ਪੱਤਰਕਾਰੀ ਦੇ ਖੇਤਰ ਵਿੱਚ ਜਾ ਰਹੀਆਂ ਹਨ । ਕੁੜੀਆਂ ਨੂੰ ਸਮੇਂ ਦੀ ਕੀਮਤ ਦਾ ਪਤਾ ਹੁੰਦਾ ਹੈ ਕਿਉਂਕਿ ਉਹ ਭਾਵੇਂ ਸ਼ਹਿਰ ਦੀ ਹੋਵੇ ਜਾਂ ਪਿੰਡ ਦੀ ਪਰ ਘਰ ਦੇ ਕੰਮ ਹਰ ਇੱਕ ਕੁੜੀ ਕਰਦੀ ਹੈ ਤੇ ਉਸਨੂੰ ਸਮੇਂ ਦੀ ਕੀਮਤ ਨੂੰ ਚੰਗੀ ਤਰ੍ਹਾਂ ਜਾਣਦੀਆਂ ਹਨ । ਪੱਤਰਕਾਰੀ ਨੂੰ ਮਿਹਨਤ ਵਾਲਾ ਖੇਤਰ ਮੰਨਿਆ ਜਾਂਦਾ ਹੈ ਤੇ ਕੁੜੀਆਂ ਇਸ ਮਾਮਲੇ ਵਿੱਚ ਵੀ ਮੁੰਡਿਆਂ ਤੋਂ ਕਈ ਗੁਣਾ ਅੱਗੇ ਹੈ ਤੇ ਉਹ ਇਸ ਖ਼ੇਤਰ ਵਿੱਚ ਆਪਣੇ ਆਪ ਨੂੰ ਅੱਗੇ ਲਾ ਰਹੀਆਂ ਹਨ ਜਿਹੜੀਆਂ ਕੁੜੀਆਂ ਕੁਆਰੀਆਂ ਹੁੰਦੀਆਂ ਹਨ ਉਨ੍ਹਾਂ ਨੂੰ ਮੁਸ਼ਕਿਲ ਨਹੀਂ ਹੁੰਦਾ ਪਰ ਜਦੋਂ ਕੁੜੀ ਦੀ ਸ਼ਾਦੀ ਹੋ ਜਾਂਦੀ ਹੈ ਪਰ ਉਹਨੂੰ ਘਰ ਦੇ ਕੰਮ ਤੇ ਨੌਕਰੀ ਦੋਨੋਂ ਕਰਨੀ ਪੈਂਦੀ ਹੈ ਤੇ ਆਪਣੇ ਘਰ ਬਾਰ ਨੂੰ ਵੀ ਤੇ ਨੌਕਰੀ ਨੂੰ ਵੀ ਵੱਡੀ ਹਿੰਮਤ ਨਾਲ ਲੈ ਕੇ ਚੱਲਦੀਆਂ ਹਨ ਤੇ ਹੁਣ ਜ਼ਮਾਨਾ ਅਜਿਹਾ ਆ ਗਿਆ ਹੈ ਕਿ ਸਾਰੇ ਨੌਜਵਾਨ ਕੁੜੀਆਂ ਤੇ ਮੁੰਡੇ ਉੱਚੀਆਂ ਪੜ੍ਹਾਈਆਂ ਤਾਂ ਕਰ ਲੈਂਦੇ ਹਨ ਪਰ ਉਹਨਾਂ ਲਈ ਸੀਮਿਤ ਦਾਇਰਾ ਰਹਿ ਗਿਆ । ਸਰਕਾਰੀ ਅਦਾਰਿਆਂ ਵਿੱਚ ਵੀ ਤੇ ਪ੍ਰਾਈਵੇਟਾਂ ਵਿੱਚ ਵੀ ਜੇ ਹੈਗਾ ਵੀ ਹੈ ਤਾਂ ਤਨਖਾਹ ਘੱਟ ਮਿਲਦੀ ਹੈ ਪਰ ਉਹਦੇ ਲਈ ਮੀਡੀਆ ਇੱਕ ਖੁੱਲ੍ਹਾ ਮੈਦਾਨ ਬਣਿਆ ਹੋਇਆ ਜਿਸ ਵਿੱਚ ਕਿਸੇ ਵੀ ਤਰ੍ਹਾਂ ਦੀ ਪੱਤਰਕਾਰੀ ਵਿੱਚ ਤੁਸੀਂ ਆਪਣਾ ਹੱਥ ਅਜ਼ਮਾਉਣ ਲੱਗ ਜਾਂਦੇ ਹੋ। ਆਮ ਪੱਤਰਕਾਰ , ਸਬ-ਐਡੀਟਰ , ਐਡੀਟਰ , ਰਿਪੋਰਟਰ , ਐਂਕਰ ਤੇ ਹੋਰ ਪਦ ਸ਼ਾਮਿਲ ਹਨ ਉਹਦੇ ਲਈ ਦਰਵਾਜ਼ੇ ਹਮੇਸ਼ਾ ਹੀ ਖੁੱਲ੍ਹੇ ਰਹਿੰਦੇ ਹਨ ਪਰ ਇਹ ਅਜਿਹੀ ਨੌਕਰੀ ਹੈ ਜਿਸ ਵਿੱਚ ਕੜੀ ਮਿਹਨਤ ਕਰਨੀ ਪੈਂਦੀ ਹੈ ਤੇ ਮਿਹਨਤ ਹੀ ਤੁਹਾਨੂੰ ਇਹ ਨੌਕਰੀਆਂ ਦਿਵਾ ਦੇਵੇਗੀ ਹੋਰ ਖਾਸ ਤੌਰ ਤੇ ਭਾਰਤ ਵਿੱਚ ਅਜਿਹੇ ਰੁਜ਼ਗਾਰ ਨਹੀਂ ਰਹੇ । ਮੁੰਡੇ ਕੁੜੀਆਂ ਬੇਰੋਜ਼ਗਾਰ ਘੁੰਮ ਰਹੇ ਨੇ ਜਿਨ੍ਹਾਂ ਵਿੱਚ ਜਿੰਨੀ ਮਰਜ਼ੀ ਵੱਡੀ ਡਿਗਰੀ ਕਰ ਲਈ ਜ਼ਰੂਰੀ ਨਹੀਂ ਕਿ ਨੌਕਰੀ ਮਿਲੇਗੀ ਪਰ ਇੱਕ ਪੱਤਰਕਾਰੀ ਅਜਿਹੀ ਚੀਜ਼ ਹੈ ਜਿਹਦੇ ਵਿੱਚ ਤੁਹਾਡੇ ਵਧੀਆ ਆਰਟੀਕਲ , ਰਚਨਾਵਾਂ ਵੀ ਛਪਣ ਲੱਗ ਪਈਆਂ ਤੇ ਉਹ ਦਿਨ ਦੂਰ ਨਹੀਂ ਹੁੰਦਾ ਜਦੋਂ ਪ੍ਰਿੰਟ ਮੀਡੀਆ ਵਾਲੇ ਰਸਾਲੇ ਵਾਲੇ ਹੋਵੇ ਉਹ ਤੁਹਾਨੂੰ ਸੱਦਾ ਦੇ ਦੇ ਕੇ ਦਫਤਰਾਂ ਵਿਚ ਬੁਲਾ ਲੈਂਦੇ ਹਨ । ਅੱਜ ਕੁੜੀਆਂ ਮੁੰਡਿਆਂ ਤੋਂ ਕਿਸੇ ਵੀ ਰੂਪ ਵਿੱਚ ਘੱਟ ਨਹੀਂ ਹਨ ਤੇ ਕੁੜੀਆਂ ਕਿ ਕੁਜ ਨਹੀਂ ਕਰ ਸਕਦੀਆਂ ਤੇ ਹੁਣ ਆਏ ਦਿਨ ਕੁੜੀਆਂ ਦੂਜਿਆਂ ਕੁੜੀਆਂ ਦੀ ਮਿਸਾਲ ਬਣ ਰਹੀਆਂ ਹਨ ਤੇ ਕਰਦੀ ਆ ਰਹੀਆਂ ਹਨ ਜੇ ਉਹ ਇਹ ਸਭ ਕਰ ਸਕਦੀਆਂ ਹਨ ਤਾਂ ਅਸੀਂ ਵੀ ਇਨ੍ਹਾਂ ਵਿਚੋਂ ਹੀ ਹਾਂ ਅਸੀਂ ਵੀ ਇਹ ਲੜੀ ਜਾਰੀ ਰੱਖਾਂਗੇ । ਸਾਡੀ ਨਾਰੀ ਇਸ ਲਾਇਨ ਉੱਤੇ ਹੀ ਚੱਲੇਗੀ ।
ਇਹ ਇੱਕ ਲੇਖਕ ਦੀ ਲਿਖੀ ਛੋਟੀ ਜਿਹੀ ਕਵਿਤਾ ਨਾਰੀ ਨੂੰ ਸਮਰਪਿਤ ਕਰਦੀ ਹਾਂ :-

ਤੂੰ ਨਾਰੀ ਨਹੀਂ,
ਰੱਬ ਦਾ ਭੇਜਿਆ ਇੱਕ ਫਰਿਸ਼ਤਾ ਏ !
ਸਭ ਤੋਂ ਕੀਮਤੀ,
ਇਸ ਜੱਗ ਨੂੰ ਮਿਲਿਆ ਕੀਮਤੀ ਰਿਸ਼ਤਾ ਏ !
ਕੁੜੀ ਬਣ,
ਮਾਂ ਬਾਪ ਦਾ ਘਰ ਰੁਸ਼ਨਾਉਂਦੀ ਤੂੰ !
ਨੂੰਹ ਬਣ,
ਸਹੁਰਿਆਂ ਦਾ ਘਰ ਚਮਕਾਉਂਦੀ ਤੂੰ !
ਮਾਂ ਬਣ ਕੇ,
ਬੱਚੇ ਨੂੰ ਰੱਬ ਦੀ ਗੋਦ ਬਿਠਾਉਂਦੀ ਤੂੰ !
ਪੱਤਰਕਾਰੀ ਵਿੱਚ ਜਾਕੇ , ਮਾਪਿਆਂ ਦਾ ਨਾਂ ਚਮਕਾਉਂਦੀ ਤੂੰ ।
ਤੂੰ ਸਿਰਫ਼ ਨਾਰੀ ਨਹੀਂ, ਤੇਰੇ ਤੋਂ ਬਗੈਰ,
ਬਣਿਆ ਜੱਗ ਨਾ ਕੋਈ ਰਿਸ਼ਤਾ ਏ !
ਤੂੰ ਨਾਰੀ ਨਹੀਂ ,
ਰੱਬ ਦਾ ਭੇਜਿਆ ਇੱਕ ਫਰਿਸ਼ਤਾ ਏ !

– ਨੇਹਾ ਜਮਾਲ, ਮੁਹਾਲੀ 

Previous articleMalala to start book club in October
Next articleMelania Trump used private email account: Ex-adviser