(ਸਮਾਜ ਵੀਕਲੀ)
ਇਸਕ ਨੂੰ ਆਸਕਾ ਨੇ ਬਣਾ ਲਿਆ ਉੱਲੂ
ਭੋਰਾ ਕਰਨ ਨਾ ਘਰ ਦਾ ਖਿਆਲ ਬੱਚੇ
ਉਮਰ ਦਰੇਜ ਦਾ ਭੋਰਾ ਨਾ ਲਿਹਾਜ ਕਰਦੇ
ਕਬੀਲੇ ਵਿਚ ਰੋਲ ਜਾਦੇਂ ਬਣੀ ਛਾਪ ਬੱਚੇ
ਪੰਜਾਬੀ ਸੱਭਿਅਤ ਲਾ ਕਿਸੇ ਖੂਜੇਂ ਵਿੱਚ
ਬਣੀ ਬਣਾਈ ਦਾ ਕਰ ਜਾਦੇਂ ਘਾਣ ਬੱਚੇ
ਮਾਨ ਕਰਦੇ ਸੀ ਕੁਲੵ ਦੇ ਚਿਰਾਗ ਉੱਤੇ
ਬਣੀ ਜਗ ਤੇ ਸਾਖ ਨੂੰ ਗਏ ਛਾਂਨ ਬੱਚੇ
ਕੋਈ ਰਿਸਤਾ,ਨਾ ਛੱਡਿਆ ਕੋਈ ਆਪਣਾ
ਜਗ ਵਿਚ ਕਰ ਗਏ,ਸਭ ਨੂੰ ਬਦਨਾਮ ਬੱਚੇ
ਸੰਧੂ ਕਲਾਂ ਛੱਡ,ਆਪਣਿਆਂ ਤੇ ਮਾਨ ਕਰਨਾ
ਕੋਈ ਪਤਾ ਨਹੀ,ਕਦੋਂ ਕਰ ਜਾਣ ਨੁਕਸਾਨ ਬੱਚੇ
ਜੋਗਿੰਦਰ ਸਿੰਘ
ਪਿੰਡ ਸੰਧੂ ਕਲਾਂ,ਜ਼ਿਲ੍ਹਾ ਬਰਨਾਲਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly