(ਸਮਾਜ ਵੀਕਲੀ)
ਪੁਰਾਣੇ ਸਮੇਂ ਦੀ ਗੱਲ ਕਰਦਾਂ ਵਾਂ
ਜਦੋਂ ਪਿਆਰ ਹੀ ਮਿਲਿਆ ਕਰਦਾ ਸੀ,
ਖੰਘ ਵੀ ਡਰਾਵਾ ਦੇ ਕੇ ਸਮਝਾਉਦੀ
ਤੇ ਘੂਰੀ ਤੋਂ ਦੂਰੋਂ ਵਾਹ ਪਿਆ ਕਰਦਾ ਸੀ
ਸਮੇਂ ਸਿਰ ਉੱਠ ਅੰਮ੍ਰਿਤ ਵੇਲੇ ਨੂੰ ਜਦ
ਇਸ਼ਨਾਨ ਕਰ ਗੁਰਦਵਾਰੇ ਜਾਂਦਾ ਸੀ,
ਬਾਣੀ ਦਾ ਸਰਵਣ ਕਰ ਰਸ ਪੈਂਦਾ ਕੰਨੀ
ਦੁੱਧ ਚੋਪੜੀਆਂ ਸਾਂਝੇ ਬਹਿ ਖਾਂਦਾ ਸੀ
ਵੱਡਿਆਂ ਦਾ ਸਤਿਕਾਰ ਸੀ ਉਦੋਂ ਰਜ੍ਹ
ਛੋਟਿਆਂ ਨੂੰ ਹਿਕ ਨਾਲ ਲਾਈ ਤੁਰਦਾ ਸੀ,
ਸਭਿਆਚਾਰ ਉਸ ਵੇਲੇ ਦਾ ਹਾਣੀ ਸੀ
ਨਿੱਤ ਮੁੜ ਮੁੜ ਜਿਹੜਾ ਕਦੇ ਨਾ ਖੁਰਦਾ ਸੀ
ਫਿਰ ਪੱਛਮ ਵੱਲੋਂ ਅਜਿਹਾ ਬੁੱਲ੍ਹਾ ਆਇਆ
ਨਾਲ ਆਪਣੇ ਸੀ ਕਈ ਰੰਗ ਲਿਆਇਆ,
ਪਾਣੀ ਵਾਂਗ ਵਗਾਹ ਕੇ ਸਭ ਖਿਲਾਰ ਗਿਆ
ਇਕ ਇਕ ਕਰਕੇ ਸੱਟ ਗੁੱਝੀ ਓਹ ਮਾਰ ਗਿਆ
ਅਜੇ ਵੀ ਜੀਉਂਦਾ ਹੈ ਤੂੰ ਸੱਚੀ ਮਰਿਆ ਨਹੀਂ
ਸਿੱਖ ਕੌਮ ਦਾ ਸਿਪਾਹੀ ਹੀ ਇਕ ਹਰਿਆ ਨਹੀਂ
ਅਰਸ਼ ਦਾ ਕਲਮੀ ਸਫ਼ਰ ਚਲਦਾ ਰਹਿਣਾ ਹੈ
ਆਉਂਦੀ ਪਨੀਰੀ ਲਈ ਸਬਕ ਅਜੇ ਮਰਿਆ ਨਹੀਂ ।।
ਅਵਤਾਰ ਸਿੰਘ ਢਿੱਲੋਂ
ਕਰੋਲ ਬਾਗ਼, ਨਵੀਂ ਦਿੱਲੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly