ਨਵੀਂ ਦਿੱਲੀ: ਸੰਯੁਕਤ ਰਾਸ਼ਟਰ ਵੱਲੋਂ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਕੌਮਾਂਤਰੀ ਅਤਿਵਾਦੀ ਐਲਾਨਣ ਲਈ ਭਾਰਤ ਵੱਲੋਂ ਚੀਨ ਅਤੇ ਹੋਰਨਾਂ ਦੇਸ਼ਾਂ ਨਾਲ ਸੌਦੇਬਾਜ਼ੀ ਦੀਆਂ ਕੋਸ਼ਿਸ਼ਾਂ ਆਰੰਭੀਆਂ ਗਈਆਂ ਹਨ। ਜ਼ਿਕਰਯੋਗ ਹੈਕਿ ਚੀਨ ਉੱਤੇ ਭਾਰਤ ਵੱਲੋਂ ਹੁਣ ਤੱਕ ਕੀਤੀਆਂ ਨੈਤਿਕ ਅਪੀਲਾਂ ਦਾ ਕੋਈ ਅਸਰ ਨਾ ਹੋਣ ਬਾਅਦ ਭਾਰਤ ਨੇ ਨਵੇਂ ਸਿਰੇ ਤੋਂ ਯਤਨ ਆਰੰਭੇ ਹਨ। ਦੂਜੇ ਪਾਸ ਫਰਾਂਸ ਦੀ ਅੱਖ ਵੀ ਭਾਰਤ ਨੂੰ ਇਸ ਮੁੱਦੇ ਵਿੱਚ ਹਮਾਇਤ ਦੇ ਕੇ ਹੋਰ ਵੱਡੇ ਰੱਖਿਆ ਸੌਦੇ ਹਾਸਲ ਕਰਨਾ ਚਾਹੁੰਦਾ ਹੈ। ਸੂਤਰਾਂ ਅਨੁਸਾਰ ਭਾਰਤ ਨੇ ਚੀਨ ਨੂੰ ਫਾਈਨਾਂਸ਼ੀਅਲ ਐਕਸ਼ਨ ਟਾਸਕ ਫੋਰਸ ਦੀ ਵਾਈਸ ਚੇਅਰਮੈਨੀ ਦੀ ਪੇਸ਼ਕਸ਼ ਕੀਤੀ ਹੈ। ਇੱਕ ਵਾਰ ਵਾਈਸ ਚੇਅਰਮੈਨ ਬਣਨ ਤੋਂ ਬਾਅਦ ਚੀਨ ਆਪਣੇ ਆਪ ਹੀ ਅਦਾਰੇ ਦਾ ਪ੍ਰਧਾਨ ਬਣ ਜਾਵੇਗਾ।
INDIA ਅਜ਼ਹਰ ਦੇ ਮੁੱਦੇ ਉੱਤੇ ਚੀਨ ਨਾਲ ਸੌਦੇਬਾਜ਼ੀ ਲਈ ਭਾਰਤ ਯਤਨਸ਼ੀਲ