ਅਗਲਾ ਵਰ੍ਹਾ ਅਮਰੀਕੀ ਅਰਥਚਾਰੇ ਲਈ ਬਿਹਤਰੀਨ ਹੋਵੇਗਾ: ਟਰੰਪ

ਵਾਸ਼ਿੰਗਟਨ (ਸਮਾਜ ਵੀਕਲੀ) : ਰਾਸ਼ਟਰਪਤੀ ਡੋਨਲਡ ਟਰੰਪ ਨੇ ਭਵਿੱਖਬਾਣੀ ਕੀਤੀ ਹੈ ਕਿ ਅਮਰੀਕੀ ਅਰਥਚਾਰਾ ਕਰੋਨਾਵਾਇਰਸ ਕਾਰਨ ਛਾਈ ਮੰਦੀ ਤੋਂ ਛੇਤੀ ਊਭਰ ਜਾਵੇਗਾ ਅਤੇ ਅਗਲਾ ਵਰ੍ਹਾ ਦੇਸ਼ ਦੇ ਇਤਿਹਾਸ ਵਿੱਚ ਸਭ ਤੋਂ ਸ਼ਾਨਦਾਰ ਆਰਥਿਕ ਵਰ੍ਹਾ ਹੋਵੇਗਾ। ਅਮਰੀਕਾ ਵਿੱਚ 3 ਨਵੰਬਰ ਨੂੰ ਹੋ ਰਹੀਆਂ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕਨ ਊਮੀਦਵਾਰ ਟਰੰਪ ਨੂੰ ਡੈਮੋਕ੍ਰੇਟਿਕ ਊਮੀਦਵਾਰ ਜੋਅ ਬਾਇਡਨ ਵਲੋਂ ਫਸਵੀਂ ਟੱਕਰ ਦਿੱਤੀ ਜਾ ਰਹੀ ਹੈ।

ਐਰੀਜ਼ੋਨਾ ਵਿੱਚ ਚੋਣ ਰੈਲੀ ਦੌਰਾਨ ਟਰੰਪ ਨੇ ਕਿਹਾ, ‘‘ਸਾਡੇ ਦੇਸ਼ ਦੇ ਇਤਿਹਾਸ ਵਿੱਚ ਅਗਲਾ ਵਰ੍ਹਾ ਦੇਸ਼ ਦੇ ਅਰਥਚਾਰੇ ਲਈ ਸਭ ਤੋਂ ਬਿਹਤਰੀਨ ਵਰ੍ਹਾ ਹੋਵੇਗਾ, ਇਹੀ ਹੋਣ ਜਾ ਰਿਹਾ ਹੈ।’’ ਟਰੰਪ ਨੇ ਕਿਹਾ ਕਿ ਬਾਇਡਨ ਵਲੋਂ ਵੈਕਸੀਨ ਨੂੰ ਪਿੱਛੇ ਪਾਇਆ ਜਾਵੇਗਾ, ਮਹਾਮਾਰੀ ਨੂੰ ਲੰਬਾ ਕਰ ਦਿੱਤਾ ਜਾਵੇਗਾ, ਸਕੂਲ ਬੰਦ ਕੀਤੇ ਜਾਣਗੇ ਤੇ ਦੇਸ਼ ਬੰਦ ਕਰ ਦਿੱਤਾ ਜਾਵੇਗਾ ਜਦਕਿ ਊਹ ਮੁਲਕ ਨੂੰ ਤੇਜ਼ੀ ਨਾਲ ਖੋਲ੍ਹ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਬਾਇਡਨ ਪ੍ਰਸ਼ਾਸਨ ਵਲੋਂ ਵੱਡੇ ਪੱਧਰ ’ਤੇ ਟੈਕਸ ਵਧਾਏ ਜਾਣਗੇ। ਊਨ੍ਹਾਂ ਬਾਇਡਨ ਨੂੰ ਭ੍ਰਿਸ਼ਟ ਸਿਆਸਤਦਾਨ ਕਰਾਰ ਦਿੱਤਾ।

Previous articleGujarat records four-digit Covid tally again with 1,126 cases
Next articleਟਰੰਪ ਪ੍ਰਸ਼ਾਸਨ ਦੇ ਐੱਚ-1ਬੀ ਵੀਜ਼ਾ ਸਬੰਧੀ ਨਵੇਂ ਨੇਮਾਂ ਨੂੰ ਚੁਣੌਤੀ