ਜ਼ਾਇਡਸ ਕੈਡਿਲਾ ਦੀ ਵੈਕਸੀਨ ਨੂੰ ਪ੍ਰਵਾਨਗੀ

Covid 19 vaccine

ਨਵੀਂ ਦਿੱਲੀ (ਸਮਾਜ ਵੀਕਲੀ):  ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ ਨੇ ਜ਼ਾਇਡਸ ਕੈਡਿਲਾ ਦੀਆਂ ਤਿੰਨ ਖੁਰਾਕਾਂ ਵਾਲੀ ਵੈਕਸੀਨ ‘ਜ਼ਾਇਕੋਵ-ਡੀ’ ਨੂੰ ਐਮਰਜੈਂਸੀ ਤੌਰ ’ਤੇ ਵਰਤਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਜ਼ਾਇਕੋਵ-ਡੀ ਕਰੋਨਾ ਲਾਗ ਖ਼ਿਲਾਫ਼ ਦੁਨੀਆ ਦੀ ਪਹਿਲੀ ਡੀਐੱਨਏ ਵੈਕਸੀਨ ਹੈ। ਦੇਸ਼ ’ਚ ਇਹ ਛੇਵੀਂ ਵੈਕਸੀਨ ਹੈ ਜਿਸ ਨੂੰ ਕਰੋਨਾ ਦੇ ਇਲਾਜ ਲਈ ਵਰਤਿਆ ਜਾਵੇਗਾ। ਕੈਡਿਲਾ ਹੈਲਥਕੇਅਰ ਦੇ ਐੱਮਡੀ ਸ਼ਾਰਵਿਲ ਪਟੇਲ ਨੇ ਕਿਹਾ ਹੈ ਕਿ ਉਨ੍ਹਾਂ ਦੀ ਵੈਕਸੀਨ 12 ਤੋਂ 18 ਸਾਲ ਦੇ ਉਮਰ ਵਰਗ ’ਤੇ ਵੀ ਕਾਰਗਰ ਸਾਬਿਤ ਹੋਵੇਗੀ। ਅਹਿਮਦਾਬਾਦ ਆਧਾਰਿਤ ਫਾਰਮਾ ਕੰਪਨੀ ਨੇ ਪਹਿਲੀ ਜੁਲਾਈ ਨੂੰ ਆਪਣੀ ਵੈਕਸੀਨ ਦੀ ਹੰਗਾਮੀ ਤੌਰ ’ਤੇ ਵਰਤਣ ਲਈ ਅਰਜ਼ੀ ਦਿੱਤੀ ਸੀ। ਉਧਰ, ਜੌਹਨਸਨ ਐਂਡ ਜੌਹਨਸਨ ਨੇ 12 ਤੋਂ 17 ਸਾਲ ਤੱਕ ਦੇ ਬੱਚਿਆਂ ’ਤੇ ਆਪਣੀ ਕੋਵਿਡ-19 ਵੈਕਸੀਨ ਦੇ ਅਧਿਐਨ ਲਈ ਭਾਰਤੀ ਡਰੱਗ ਰੈਗੂਲੇਟਰ ਨੂੰ ਅਰਜ਼ੀ ਦਿੱਤੀ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਸਾਨਾਂ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸ਼ਰਧਾਂਜਲੀ ਦੇਣ ਆਏ ਸਿਆਸਤਦਾਨ ਘੇਰੇ
Next articleਲੌਂਗੋਵਾਲ ਦੀ ਬਰਸੀ ਮੋਕੇ ਕਿਸਾਨਾਂ ਨੇ ਧਰਮਸੋਤ ਤੇ ਵਿਜੇਇੰਦਰ ਸਿੰਗਲਾ ਨੂੰ ਕਾਲੇ ਝੰਡੇ ਦਿਖਾਏ