ਅਮਰਗੜ੍ਹ- (ਸਮਾਜ ਵੀਕਲੀ) (ਕੁਲਵੰਤ ਸਿੰਘ ਮੁਹਾਲੀ) ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਹੋ ਰਹੀਆਂ ਚੋਣਾਂ ਲਈ ਅੱਜ ਪ੍ਰਚਾਰ ਦੇ ਅਖੀਰਲੇ ਦਿਨ ਅੱਜ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਬਾਗੜੀਆਂ ਅਤੇ ਇਸ ਦੇ ਅਧੀਨ ਪੈਂਦੀਆਂ ਸਾਰੀਆਂ ਪੰਚਾਇਤ ਸੰਮਤੀ ਜ਼ੋਨਾਂ ਲਈ ਚੋਣ ਲੜ ਰਹੇ ਕਾਂਗਰਸੀ ਉਮੀਦਵਾਰਾਂ ਦੇ ਚੋਣ ਪ੍ਰਚਾਰ ਲਈ ਪਿੰਡ ਬਾਗੜੀਆਂ ਵਿਖ਼ੇ ਰੱਖੀ ਗਈ ਮੀਟਿੰਗ ਨੇ ਉਸ ਵੇਲੇ ਰੈਲੀ ਦਾ ਰੂਪ ਧਾਰਨ ਕਰ ਲਿਆ ਜਦੋਂ ਇਸ ਪਿੰਡ ਬਾਗੜੀਆਂ ਤੇ ਆਸ ਪਾਸ ਦੇ ਪਿੰਡਾਂ ਤੋਂ ਵੱਡੀ ਗਿਣਤੀ ਵੋਟਰਾਂ ਨੇ ਸਮੂਲੀਅਤ ਕਰਦਿਆਂ ਕਾਂਗਰਸੀ ਉਮੀਦਵਾਰਾਂ ਨੂੰ ਜਿਤਾਉਣ ਲਈ ਆਪਣੀਆਂ ਬਾਹਵਾਂ ਖੜ੍ਹੀਆਂ ਕਰਕੇ ਉਨ੍ਹਾਂ ਦੇ ਹੱਕ ਚ ਜਬਰਦਸਤ ਨਾਅਰੇਬਾਜੀ ਕੀਤੀ, ਇਸ ਸਾਰੇ ਮਹੌਲ ਨੂੰ ਦੇਖ ਕੇ ਇੰਝ ਲੱਗ ਰਿਹਾ ਸੀ ਕਿ ਇਸ ਜ਼ੋਨ ਤੋਂ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਵੱਡੀ ਲੀਡ ਲੈਕੇ ਜਿੱਤ ਪ੍ਰਾਪਤ ਕਰਨਗੇ।ਇਸ ਮੌਕੇ ਕਾਂਗਰਸੀ ਉਮੀਦਵਾਰਾਂ ਲਈ ਵੋਟਾਂ ਦੀ ਮੰਗਣ ਲਈ ਵਿਸ਼ੇਸ ਤੌਰ ਤੇ ਪੁਹੰਚੇ ਇੰਡੀਅਨ ਓਵਰਸੀਜ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਕਮਲਪ੍ਰੀਤ ਸਿੰਘ ਕਮਲ ਧਾਲੀਵਾਲ ਨੇ ਵੀ ਐਲਾਨ ਕੀਤਾ ਕਿ ਤੁਹਾਡੇ ਇਸ ਉਤਸ਼ਾਹ ਨੂੰ ਦੇਖਕੇ ਹੁਣ ਸਾਡੇ ਉਮੀਦਵਾਰਾਂ ਦੀ ਜਿੱਤ ਯਕ਼ੀਨੀ ਹੋ ਗਈ ਹੈ। ਇਸ ਮੌਕੇ ਆਪਣੀ ਭਰਮੀ ਤਕਰੀਰ ਵਿੱਚ ਸ੍ਰੀ ਕਾਮਲ ਧਾਲੀਵਾਲ ਨੇ ਕਿਹਾ ਕਿ ਸਾਨੂੰ ਹੁਣ ਇਹ ਚੋਣ ਜਿੱਤਣੀ ਇਸ ਲਈ ਜਰੂਰੀ ਹੋ ਗਈ ਹੈ ਤਾਂ ਕਿ ਆਮ ਆਦਮੀ ਪਾਰਟੀ ਵੱਲੋਂ ਜਿਨਾਂ ਪਿੰਡਾਂ ਵਿੱਚ ਪਾਰਟੀਬਾਜ਼ੀ ਕਾਰਨ ਕੰਮ ਨਹੀਂ ਹੋਣ ਦਿੱਤਾ ਗਿਆ ਉਹਨਾਂ ਪਿੰਡਾਂ ਵਿੱਚ ਵੀ ਸਰਬ ਪੱਖੀ ਵਿਕਾਸ ਕਾਰਜ ਕੀਤੇ ਜਾ ਸਕਣ। ਉਨਾਂ ਕਾਂਗਰਸੀ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਹੱਥ ਪੰਜੇ ਦੇ ਨਿਸ਼ਾਨ ਨੂੰ ਪਾ ਕੇ ਵੱਡੀ ਲੀਕ ਨਾਲ ਜਿਤਾਉਣ ਦੀ ਅਪੀਲ ਵੀ ਕੀਤੀ।ਇਸ ਮੌਕੇ ਸ੍ਰੀਮਤੀ ਸੁਖਜੀਤ ਕੌਰ ਜ਼ੋਨ ਭੜੀਮਾਨਸਾ, ਸ੍ਰੀਮਤੀ ਜਗਦੀਪਵੀਰ ਕੌਰ ਤੋਗਾਹੇੜੀ, ਗੁਰਪ੍ਰੀਤ ਸਿੰਘ ਭੜੀਮਾਨਸਾ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖਦਿਆਂ ਕਾਂਗਰਸ ਪਾਰਟੀ ਦਾ ਹੱਥ ਦਾ ਪੰਜਾ ਫੜਿਆ ਗਿਆ। ਇਸ ਤੋਂ ਇਲਾਵਾ ਬਲਾਕ ਸੰਮਤੀ ਜ਼ੋਨ ਰਾਮਪੁਰ ਛੰਨਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਰੀ ਸਿੰਘ ਮੁਹਾਲਾ ਨੇ ਕਾਂਗਰਸੀ ਉਮੀਦਵਾਰ ਜਸਵੀਰ ਸਿੰਘ ਸਲੇਮਪੁਰ ਦੇ ਹੱਕ ਚ ਬੈਠਣ ਦਾ ਐਲਾਨ ਕੀਤਾ ਗਿਆ। ਇਨ੍ਹਾਂ ਸਾਰਿਆਂ ਨੂੰ ਸ੍ਰੀ ਕਮਲ ਧਾਲੀਵਾਲ ਵੱਲੋਂ ਸਿਰੋਪੇ ਪਾ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਦਿਆਂ ਕਿਹਾ ਕਿ ਇਨ੍ਹਾਂ ਸਾਰਿਆਂ ਨੂੰ ਕਾਂਗਰਸ ਪਾਰਟੀ ਵਿੱਚ ਬਣਦਾ ਮਾਣ ਸਨਮਾਨ ਜਰੂਰ ਦਿੱਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਲਖਵਿੰਦਰ ਕੌਰ, ਬਲਾਕ ਸੰਮਤੀ ਰਾਮਪੁਰ ਛੰਨਾ ਤੋਂ ਉਮੀਦਵਾਰ ਜਸਵੀਰ ਸਿੰਘ ਸਲੇਮਪੁਰ, ਤੇ ਸਾਰੇ ਸੰਮਤੀ ਉਮੀਦਵਾਰਾਂ ਸਮੇਤ ਗੁਰਪ੍ਰੀਤ ਸਿੰਘ ਬਾਬਾ ਮੂਲਾਬੱਧਾ, ਸ੍ਰੀ ਪ੍ਰਿੰਸ ਜੋਸ਼ੀ ਪ੍ਰਧਾਨ ਸਨਾਤਨ ਸਭਾ ਗਰਪ੍ਰੀਤ ਸਿੰਘ ਚੋਪੜਾ, ਗੁਰਮੀਤ ਸਿੰਘ ਲਸੋਈ,ਚਮਕੌਰ ਸਿੰਘ ਗਿੱਲ ਲਸਾੜਾ, ਪਰਮਜੀਤ ਸਿੰਘ ਸਾਬਕਾ ਸਰਪੰਚ ਬਾਗੜੀਆਂ,ਅਮ੍ਰਿਤਪਾਲ ਸਿੰਘ ਸਾਬਕਾ ਸਰਪੰਚ ਮੁਹਾਲਾ, ਬਲਦੇਵ ਸਿੰਘ ਸਾਬਕਾ ਸਰਪੰਚ ਮੁਹਾਲੀ,ਗੁਰਵਿੰਦਰ ਸਾਬਕਾ ਸਰਪੰਚ ਨਿਆਮਤਪੁਰ, ਰੂਪ ਸਿੰਘ ਅਮਰਗੜ੍ਹ, ਲੱਕੀ ਪੰਚ ਤੋਲੇਵਾਲ, ਕਾ. ਰਜਿੰਦਰ ਸਿੰਘ ਰਾਜੀ ਅਮਰਗੜ੍ਹ,ਡਾ ਮਹਿੰਦਰ ਸਿੰਘ ਅਮਰਗੜ੍ਹ,ਵਰਿੰਦਰ ਢਿੱਲੋ, ਸਵਰਨ ਸਿੰਘ ਸਾਬਕਾ ਪੰਚ, ਕੇਵਲ ਸਿੰਘ, ਸੋਮਾ ਸਿੰਘ ਢੋਲੂ ਸਿੰਘ (ਸਾਰੇ ਬਾਗੜੀਆਂ),ਬਲਤੇਜ ਸਿੰਘ ਮੁਹਾਲੀ, ਗੁਰਦੀਪ ਸਿੰਘ ਸਲੇਮਪੁਰ ਸਮੇਤ ਵੱਡੀ ਗਿਣਤੀ ਮਰਦ ਅਤੇ ਔਰਤਾਂ ਨੇ ਸਮੂਲੀਅਤ ਕੀਤੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



