ਜ਼ੇਲੈਂਸਕੀ ਨੇ ਮੋਦੀ ਤੋਂ ਸਹਾਇਤਾ ਮੰਗੀ

ਕੀਵ (ਸਮਾਜ ਵੀਕਲੀ) :ਯੂਕਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਸਕੀ ਨੇ ਸ਼ਨਿਚਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਕੇ ਰੂਸ ਦੀ ਫ਼ੌਜ ਵੱਲੋਂ ਕੀਤੇ ਗਏ ਹਮਲੇ ਨੂੰ ਰੋਕਣ ਲਈ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ’ਚ ਭਾਰਤ ਦੀ ਸਹਾਇਤਾ ਮੰਗੀ ਹੈ। ਜ਼ੇਲੈਂਸਕੀ ਨੇ ਟਵੀਟ ਕਰਕੇ ਦੱਸਿਆ ਕਿ ਉਨ੍ਹਾਂ ਸ੍ਰੀ ਮੋਦੀ ਨੂੰ ਯੂਕਰੇਨ ਵੱਲੋਂ ਰੂਸੀ ਹਮਲੇ ਨੂੰ ਠੱਲ੍ਹਣ ਲਈ ਉਠਾਏ ਗਏ ਕਦਮਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ,‘‘ਇਕ ਲੱਖ ਤੋਂ ਜ਼ਿਆਦਾ ਧਾੜਵੀ ਸਾਡੀ ਧਰਤੀ ’ਤੇ ਹਨ। ਉਹ ਰਿਹਾਇਸ਼ੀ ਇਮਾਰਤਾਂ ’ਤੇ ਅੰਨ੍ਹੇਵਾਹ ਗੋਲਾਬਾਰੀ ਕਰ ਰਹੇ ਹਨ। ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ’ਚ ਸਾਨੂੰ ਹਮਾਇਤ ਦੇਣ ਲਈ ਭਾਰਤ ਨੂੰ ਬੇਨਤੀ ਕੀਤੀ ਹੈ। ਆਓ ਰਲ ਕੇ ਹਮਲਾਵਰਾਂ ਨੂੰ ਰੋਕੀਏ।’’

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿੱਚ ਿਨੰਦਾ ਮਤਾ ਰੂਸ ਵੱਲੋਂ ਵੀਟੋ
Next articleਯੂਕਰੇਨ ਨੇ ਮਤੇ ਦੇ ਹੱਕ ’ਚ ਹੋਰ ਦੇਸ਼ਾਂ ਤੋਂ ਮੰਗੀ ਸੀ ਹਮਾਇਤ