(ਸਮਾਜ ਵੀਕਲੀ): ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਅੱਜ ਮੁੜ ਦੂਜੇ ਮੁਲਕਾਂ ਨੂੰ ਅਪੀਲ ਕੀਤੀ ਕਿ ਯੂਕਰੇਨ ਦੇ ਉਪਰੋਂ ‘ਨੋ-ਫਲਾਈ’ ਜ਼ੋਨ ਬਣਾਇਆ ਜਾਵੇ। ਯੂਰੋਪੀਅਨ ਯੂਨੀਅਨ ਨੇ ਜ਼ੇਲੈਂਸਕੀ ਦੀ ਮੰਗ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।ਅਮਰੀਕਾ ਤੇ ਹੋਰਨਾਂ ਪੱਛਮੀ ਮੁਲਕਾਂ ਨੇ ਯੂਕਰੇਨ ਦੀ ਇਹ ਮੰਗ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਜ਼ੇਲੈਂਸਕੀ ਨੇ ਅੱਜ ਇਕ ਵੀਡੀਓ ਸੁਨੇਹੇ ਵਿਚ ਕਿਹਾ ਕਿ ‘ਸੰਸਾਰ ਐਨਾ ਮਜ਼ਬੂਤ ਤਾਂ ਹੈ ਕਿ ਯੂਕਰੇਨ ਉਪਰ ਨੋ-ਫਲਾਈ ਜ਼ੋਨ ਬਣਾ ਸਕੇ।’ ਰੂਸ ਦੇ ਰਾਸ਼ਟਰਪਤੀ ਪੂਤਿਨ ਪਹਿਲਾਂ ਹੀ ਜ਼ੇਲੈਂਸਕੀ ਦੀ ਮੰਗ ’ਤੇ ਪੱਛਮ ਨੂੰ ਚਿਤਾਵਨੀ ਦੇ ਚੁੱਕੇ ਹਨ। ਇਸੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨਾਲ ਫੋਨ ’ਤੇ ਗੱਲਬਾਤ ਕੀਤੀ। ਇਸ ਮੌਕੇ ਰੂਸ ’ਤੇ ਪਾਬੰਦੀਆਂ ਲਾਉਣ ਤੇ ਮਦਦ ਤੇਜ਼ੀ ਨਾਲ ਭੇਜਣ ਬਾਰੇ ਗੱਲਬਾਤ ਹੋਈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly