ਯੁੱਗ ਪੁਰਸ਼ ਮਹਾਨ ਕਵੀ ਗੁਰਦਾਸ ਰਾਮ ਆਲਮ ਦੀ ਯਾਦ ‘ਚ ਸਾਹਿਤਕ ਸੰਮੇਲਨ ਦਾ ਆਯੋਜਨ

ਯੁੱਗ ਪੁਰਸ਼ ਮਹਾਨ ਕਵੀ ਗੁਰਦਾਸ ਰਾਮ ਆਲਮ

ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਲੋਕ ਕਵੀ ਗੁਰਦਾਸ ਰਾਮ ਆਲਮ ਸਾਹਿਤ ਸਭਾ ਕਨੇਡਾ ਵਲੋਂ ਯੁੱਗ ਪੁਰਸ਼ ਮਹਾਨ ਕਵੀ ਗੁਰਦਾਸ ਰਾਮ ਆਲਮ ਦੀ ਨਿੱਘੀ ਯਾਦ ਵਿੱਚ ਨੌਵਾਂ ਸਾਹਿਤਕ ਸੰਮੇਲਨ ਸਭਾ ਦੇ ਸੰਸਥਾਪਕ ਪ੍ਰਿੰਸੀਪਲ ਮਲੂਕ ਚੰਦ ਕਲੇਰ ਜੀ ਦੀ ਯੋਗ ਅਗਵਾਈ ਹੇਠ ਸੀਨੀਅਰਜ ਸੈਂਟਰ ਸਰੀ ਡੈਲਟਾ ਵਿਖੇ ਵੱਖ ਵੱਖ ਸਾਹਿਤਕਾਰਾਂ ਦੀ ਹਾਜ਼ਰੀ ਵਿੱਚ ਕਰਵਾਇਆ ਗਿਆ । ਵੱਖ ਵੱਖ ਬੁਲਾਰਿਆਂ ਨੇ ਇਸ ਮੌਕੇ ਮਹਾਨ ਕਵੀ ਗੁਰਦਾਸ ਰਾਮ ਆਲਮ ਦੀਆਂ ਰਚਨਾਵਾਂ ਪੜ੍ਹ ਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਅਤੇ ਉਨਾਂ ਦੇ ਜੀਵਨ ਦੀ ਪੜਚੋਲ ਚਰਚਾ ਕਰਦਿਆਂ  ਉਹਨਾਂ ਨੂੰ ਯਾਦ ਕੀਤਾ। ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਆਲਮ ਕਾਵ ਉਪਰ ਖੋਜ ਭਰਪੂਰ ਪਰਚਾ ਪੜ੍ਹਿਆ । ਮਨਮੋਹਨ ਸਿੰਘ ਸਮਰਾ ਟੀਵੀ ਹੋਸਟ ਤੇ ਭੁਪਿੰਦਰ ਸਿੰਘ ਮੱਲੀ ‘ਜੀਵੇ ਪੰਜਾਬ’ ਨੇ ਆਲਮ ਕਾਵ ਬਾਰੇ ਆਪੋ ਆਪਣੇ ਵਿਚਾਰ ਪੇਸ਼ ਕਰਕੇ ਸਰੋਤਿਆਂ ਵਿੱਚ ਚੋਖੀ ਸਾਂਝ ਪਾਈ । ਉੱਘੇ ਸਾਰੰਗੀ ਵਾਦਕ ਚਮਕੌਰ ਸਿੰਘ ਸੇਖੋਂ, ਮਨਜੀਤ ਮੱਲਾ, ਕੈਪਟਨ ਜੀਤ ਸਿੰਘ ਮਹਿਰਾ, ਦਰਸ਼ਨ ਸਿੰਘ ਅਟਵਾਲ, ਹਰਚੰਦ ਸਿੰਘ ਗਿੱਲ ਅਤੇ ਸੁਰਜੀਤ ਸਿੰਘ ਗਿੱਲ ਨੇ ਆਲਮ ਦੀਆਂ ਕਵਿਤਾਵਾਂ ਤੇ ਗੀਤ ਗਾ ਕੇ ਆਪਣੀ ਆਪਣੀ ਹਾਜਰੀ ਨੂੰ ਯਾਦਗਾਰੀ ਬਣਾਇਆ । ਮੇਘਨਾਥ ਸ਼ਰਮਾ ਗੁਰਸ਼ਰਨਜੀਤ ਧੁੰਨਾ, ਅਵਤਾਰ ਸਿੰਘ ਸਮੈਗ, ਪਰਮਜੀਤ ਕੌਰ, ਮੋਤਾ ਸਿੰਘ ਬਾਹੀਆ, ਬਿੱਕਰ ਸਿੰਘ ਖੋਸਾ, ਦਲਜੀਤ ਸਿੰਘ, ਤੇਜਵੀਰ ਸਿੰਘ ਚੌਹਾਨ, ਗੁਰਦੀਪ ਸਿੰਘ ਰਵੀ ਲੰਗਾਹ , ਗੁਰਮੇਲ ਸਿੰਘ ਧਾਲੀਵਾਲ, ਪ੍ਰਿੰਸੀਪਲ ਹਰਚਰਨ ਸਿੰਘ ਪੂਨੀਆ, ਭੁਪਿੰਦਰ ਸਿੰਘ ਅਰੋੜਾ, ਅਵਤਾਰ ਸਿੰਘ ਢਿੱਲੋਂ ਤੇ ਦਲੀਪ ਸਿੰਘ ਗਿੱਲ ਨੇ ਵੀ ਇਸ ਮੌਕੇ ਵਿਸ਼ੇਸ਼ ਸ਼ਿਰਕਤ ਕਰਕੇ ਸਮਾਗਮ ਦੀ ਸ਼ਾਨ ਨੂੰ ਵਧਾਇਆ। ਸੀਤਾ ਰਾਮ ਆਹੀਰ ਨੇ ਸਾਹਿਤਕ ਸੰਮੇਲਨ ਦੀ ਫੋਟੋਗ੍ਰਾਫੀ ਕਰਕੇ ਸਾਰੇ ਸਾਹਿਤਕਾਰਾਂ ਦੀ ਯਾਦ ਨੂੰ ਸਾਂਭਿਆ । ਚੈਨਲ ਸਿੱਖ ਦੀ ਆਵਾਜ਼ ਤੇਜਵੀਰ ਸਿੰਘ ਸੰਧੂ ਨੇ ਪ੍ਰੋਗਰਾਮ ਦੀ ਕਵਰੇਜ ਕਰਕੇ ਪ੍ਰਸੰਸਾ ਲਈ । ਆਏ ਸਾਹਿਤ ਪ੍ਰੇਮੀਆਂ ਦਾ ਵਿਸ਼ੇਸ਼ ਪੁਰਾਣਾਚਾਰੀ ਨਾਲ ਸਵਾਗਤ ਕੀਤਾ ਗਿਆ। ਅੰਤ ਵਿੱਚ ਪ੍ਰਿੰਸੀਪਲ ਮਲੂਕ ਚੰਦ ਕਲੇਰ ਸੰਸਥਾਪਕ ਸਾਹਿਤ ਸਭਾ ਨੇ ਮੰਚ ਦਾ ਸੰਚਾਲਨ ਕਰਦਿਆਂ ਸਾਰੇ ਹੀ ਸਾਹਿਤਕਾਰਾਂ, ਬੁਲਾਰਿਆਂ, ਲੇਖਕਾਂ, ਬੁੱਧੀਜੀਵੀਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਜਿਨ੍ਹਾਂ ਨੇ ਵੀ ਅੱਜ ਇਸ ਮਹਾਨ ਕਵੀ ਗੁਰਦਾਸ ਰਾਮ ਆਲਮ ਦੇ ਇਸ ਸਮਾਗਮ ਵਿੱਚ ਹਾਜ਼ਰੀ ਭਰ ਕੇ ਉਹਨਾਂ ਨੂੰ ਯਾਦ ਕੀਤਾ ਹੈ ਉਸ ਲਈ ਸਮੁੱਚੀ ਸਾਹਿਤ ਸਭਾ ਉਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੀ ਹੈ । ਇਸ ਸਾਹਿਤਕ ਸਮਾਗਮ ਨੇ ਆਪਣੇ ਆਪ ਵਿੱਚ ਇੱਕ ਮਿਸਾਲ ਪੇਸ਼ ਕਰਦਿਆਂ ਸਧਾਰਨ ਲੋਕਾਂ ਦੇ ਕਵੀ ਗੁਰਦਾਸ ਰਾਮ ਆਲਮ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੀਆਂ ਲਿਖੀਆਂ ਕਵਿਤਾਵਾਂ ਰਚਨਾਵਾਂ ਦਾ ਉਲੇਖ ਕਰਕੇ ਵੱਡਾ ਕਾਰਜ ਕੀਤਾ ਹੈ। ਭਵਿੱਖ ਵਿੱਚ ਪ੍ਰਿੰਸੀਪਲ ਮਲੂਕ ਚੰਦ ਕਲੇਰ ਜੀ ਨੇ ਇਹ ਵੀ ਬਚਨਬੱਧਤਾ ਲਈ ਕਿ ਉਹ ਉਹਨਾਂ ਦੀ ਯਾਦ ਵਿੱਚ ਹਮੇਸ਼ਾ ਪ੍ਰੋਗਰਾਮ ਕਰਵਾਉਂਦੇ ਰਹਿਣ ਦਾ ਸਾਰਥਿਕ ਯਤਨ ਕਰਦੇ ਰਹਿਣਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਅੰਗ / ਚਲੋ ਖੜਪੈਂਚੀ ਈ ਸਹੀ…
Next articleਅਣਪਛਾਤੇ ਚੋਰ ਦਫ਼ਤਰ ਦੇ ਤਾਲੇ ਤੋੜ ਕੇ ਅੰਦਰ ਪਿਆ ਸਾਰਾ ਸਮਾਨ ਗੱਡੀ ‘ਚ ਲੱਦ ਕੇ ਫ਼ਰਾਰ