ਲੰਡਨ (ਸਮਾਜ ਵੀਕਲੀ): ਵਿੰਡਸਰ ਕੈਸਲ ’ਚ ਸੁਰੱਖਿਆ ਉਲੰਘਣਾ ਤੋਂ ਬਾਅਦ ਇੱਕ 19 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਹਥਿਆਰ ਬਰਾਮਦ ਕੀਤਾ ਗਿਆ ਹੈ। ਇਸੇ ਥਾਂ ’ਤੇ ਮਹਾਰਾਣੀ ਐਲਿਜ਼ਾਬੈਥ ਦੂਜੀ ਕ੍ਰਿਸਮਸ ਮਨਾ ਰਹੀ ਹੈ। ਪੁਲੀਸ ਅੱਜ ਇਸ ਸਬੰਧੀ ਜਾਣਕਾਰੀ ਦਿੱਤੀ।
ਕੋਵਿਡ-19 ਲਾਗ ਦੇ ਕੇਸਾਂ ’ਚ ਵਾਧੇ ਵਿਚਾਲੇ ਨਾਰਫੋਕ ’ਚ ਸੈਂਡ੍ਰਿੰਘਮ ਅਸਟੇਟ ’ਚ ਆਪਣਾ ਰਵਾਇਤੀ ਕ੍ਰਿਸਮਸ ਸਮਾਗਮ ਰੱਦ ਕਰਨ ਦਾ ਫ਼ੈਸਲਾ ਲੈਣ ਮਗਰੋਂ ਪ੍ਰਿੰਸ ਚਾਰਲਸ ਅਤੇ ਪਤਨੀ ਕੈਮਿਲਾ ਦੱਖਣ-ਪੂਰਬੀ ਇੰਗਲੈਂਡ ਦੇ ਬਰਕਸ਼ਾਇਰ ਦੇ ਵਿੰਡਸਰ ਕੈਸਲ ’ਚ 95 ਸਾਲਾ ਮਹਾਰਾਣੀ ਨਾਲ ਕ੍ਰਿਸਮਸ ਮਨਾ ਰਹੇ ਹਨ। ਥੇਮਸ ਵੈਲੀ ਅਤੇ ਮੈਟਰੋਪੋਲੀਟਨ ਪੁਲੀਸ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਲੰਘੀ ਸਵੇਰ ਸੁਰੱਖਿਆ ਉਲੰਘਣਾ ਦੇ ਮਾਮਲੇ ’ਚ ਸਾਊਥੈਂਪਟਨ ਤੋਂ 19 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਸ਼ਾਹੀ ਪਰਿਵਾਰ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਥੇਮਸ ਵੈਲੀ ਪੁਲੀਸ ਇੰਚਾਰਜ ਰੈਬੇਕਾ ਮਿਅਰਜ਼ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਜਾਂਚ ਜਾਰੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly