ਕਨੇਡਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) -ਪੰਜਾਬੀਆਂ ਦੀ ਮਾਣਮੱਤੀ ਖੇਡ ਕਬੱਡੀ ਨੂੰ ਪ੍ਫੁਲਿਤ ਕਰਨ ਵਾਲੇ ਖੇਡ ਪ੍ਮੋਟਰਾਂ ਵਿੱਚ ਚੰਗਾ ਨਾਮਣਾ ਖੱਟਣ ਵਾਲੇ ਕੈਨੇਡਾ ਦੀ ਯੂਥ-ਯੰਗ ਅਤੇ ਰਾਇਲ ਕਿੰਗ ਕਬੱਡੀ ਕਲੱਬ ਸਰੀ ਦੇ ਪ੍ਮੋਟਰਾਂ ਵਲੋਂ ਨੈਸਨਲ ਕਬੱਡੀ ਐਸੋਸੀਏਸ਼ਨ ਆਫ਼ ਬੀ ਸੀ ਦੀ ਅਗਵਾਈ ਵਿੱਚ ਸ਼ਾਨਦਾਰ ਕਬੱਡੀ ਟੂਰਨਾਮੈਂਟ 13 ਅਗਸਤ ਨੂੰ ਬੈੱਲ ਸੈਂਟਰ ਸਰੀ ਵਿੱਚ ਖੇਡਿਆ ਜਾਵੇਗਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਥ ਕਬੱਡੀ ਕਲੱਬ ਦੇ ਪ੍ਮੋਟਰ ਸ੍ ਹਰਵਿੰਦਰ ਸਿੰਘ ਰਾਏ ਲੱਡੂ ਜਹਾਂਗੀਰ ਨੇ ਦੱਸਿਆ ਕਿ ਨੈਸਨਲ ਕਬੱਡੀ ਐਸੋਸੀਏਸ਼ਨ ਬੀ ਸੀ ਦੀ ਅਗਵਾਈ ਵਿੱਚ ਕੈਨੇਡਾ ਪੁੱਜੇ ਖਿਡਾਰੀ ਇਸ ਟੂਰਨਾਮੈਂਟ ਵਿੱਚ ਆਪਣੇ ਜੌਹਰ ਦਿਖਾਉਣਗੇ।
ਨੈਸਨਲ ਕਬੱਡੀ ਐਸੋਸੀਏਸ਼ਨ ਦੇ ਪ੍ਧਾਨ ਇਕਬਾਲ ਸਿੰਘ ਸਵੈਚ, ਸੈਕਟਰੀ ਰਾਜ ਪੁਰੇਵਾਲ, ਕਮਲਜੀਤ ਸਿੰਘ ਨੀਟੂ ਦੀ ਅਗਵਾਈ ਵਿੱਚ ਸੰਸਥਾ ਵਲੋਂ ਇਹ ਟੂਰਨਾਮੈਂਟ ਯੂਥ ਕਲੱਬ, ਯੰਗ ਕਬੱਡੀ ਕਲੱਬ ਅਤੇ ਰਾਇਲ ਕਿੰਗ ਕਬੱਡੀ ਕਲੱਬ ਦੀ ਮੇਜਬਾਨੀ ਵਿੱਚ ਹੋਵੇਗਾ। ਯੂਥ ਕਲੱਬ ਵਲੋਂ ਸ੍ ਹਰਵਿੰਦਰ ਸਿੰਘ ਲੱਡੂ, ਸ੍ਰ ਬਿੱਕਰ ਸਿੰਘ ਸਰਾਏ, ਕੁਲਬੀਰ ਸਿੰਘ ਦੁਲੇਅ, ਗੋਲਡੀ ਖੱਟੜਾ, ਯੰਗ ਕਲੱਬ ਵਲੋਂ ਕਮਲਜੀਤ ਨੀਟੂ,ਲਾਲੀ ਨਿਰਮਾਣ, ਜੌਨਾ ਬੋਲੀਨਾ,ਇੰਦਰਜੀਤ ਰੂੰਮੀ,ਰਾਇਲ ਕਿੰਗ ਕਬੱਡੀ ਕਲੱਬ ਵਲੋਂ ਸੱਬਾ ਥਿਆੜਾ ਅਮਰੀਕਾ,ਹਰਮਨ ਥਿਆੜਾ,ਜੂਨੀਅਰ ਥਿਆੜਾ ਦੇ ਯਤਨਾਂ ਨਾਲ ਇਹ ਸ਼ਾਨਦਾਰ ਟੂਰਨਾਮੈਂਟ ਹੋਵੇਗਾ। ਇਸ ਟੂਰਨਾਮੈਂਟ ਲਈ ਕਬੱਡੀ ਪ੍ਮੋਟਰ ਬਾਬਾ ਜੌਹਨ ਸਿੰਘ ਗਿੱਲ, ਬੰਤ ਸਿੰਘ ਨਿੱਝਰ, ਕੁਲਵੰਤ ਸਿੰਘ ਧਾਮੀ, ਤੀਰਥ ਗਾਖਲ, ਮੱਖਣ ਸਿੰਘ ਧਾਲੀਵਾਲ ਦਾ ਵਿਸੇਸ ਸਹਿਯੋਗ ਹੋਵੇਗਾ। ਜੋ ਹਰ ਸਮੇਂ ਯੂਥ ਕਲੱਬ ਦਾ ਸਾਥ ਦਿੰਦੇ ਹਨ। ਪਰਬੰਧਕਾਂ ਨੇ ਕਬੱਡੀ ਪ੍ਰੇਮੀਆਂ ਨੂੰ ਹੁੰਮ ਹੁਮਾ ਕੇ ਪੁੱਜਣ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly