ਗ਼ਜ਼ਲ

ਜਿੰਮੀ ਅਹਿਮਦਗੜ੍ਹ

(ਸਮਾਜ ਵੀਕਲੀ)

ਪਤਾ ਨਹੀਂ  ਮੇਰੇ ਮਨ ਨੂੰ  ਹੋਇਆ  ਕੀ ਯਾਰੋ
ਲੱਗਦਾ ਨੀ’ ਅੱਜ ਕੱਲ੍ਹ ਕਿਤੇ ਵੀ ਜੀਅ ਯਾਰੋ
ਦਰਦ  ਬੜੇ  ਬੇ – ਦਰਦ  ਮੇਰੇ  ਮੈਂ  ਕੀ ਦੱਸਾਂ
ਤੜਫਾਉਂਦੇ , ਨਾ ਨਿੱਕਲਣ  ਦਿੰਦੇ  ਸੀ ਯਾਰੋ
ਗੱਲ  ਅਕਲਾਂ ਤੋਂ  ਪਰੇ   ਮਾਮਲਾ  ਜਜ਼ਬਾਤੀ
ਪਾਣੀ  ਤੋਂ  ਵੱਧ  ਸਬਰ  ਲਿਆ ਮੈਂ  ਪੀ ਯਾਰੋ
ਬੂਹੇ  ਅਤੇ  ਬਹਾਰ  ਵਿਚਾਲੇ   ਵਿੱਥ  ਬਹੁਤੀ
ਮਿੱਟ  ਜਾਂਦੀ   ਜੇ  ਹੁੰਦੀ  ‘ਉੱਨੀ  ਵੀਹ  ਯਾਰੋ
ਨਾ ਲਿਖਣੇ ਨੂੰ  ਨਾ ਦਿਖਣੇ ਨੂੰ ‘ਦਿਲ ਕਰਦਾ
ਚੁੱਪ ਦੇ ਵਿੱਚ  ਸਮਾਇਆ  ਜੀਵਨ ਹੀ ਯਾਰੋ
ਮਰਦੇ ਦਮ ਤਕ ਲੜੂਗਾ ਜਿੰਮੀ ਹਰਦਾ ਨਈਂ
ਬੁਰੇ  ਵਕਤ ਵਿੱਚ  ਤਾਕਤ  ਕਿੰਨੀ  ਵੀ ਯਾਰੋ
ਜਿੰਮੀ ਅਹਿਮਦਗੜ੍ਹ  /
8195907681

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleIndian businesses, education community hope to get new dimension of ties during PM’s UAE visit
Next articleGuterres makes proposal to Putin on grain deal