ਨੌਜਵਾਨ ਸਾਹਿਤ ਸਭਾ ਭਲੂਰ ਵੱਲੋਂ ਸ਼ਾਇਰ ਚਰਨ ਲਿਖਾਰੀ ਨਾਲ ਰੂ-ਬ-ਰੂ 2 ਮਾਰਚ ਨੂੰ

’35 ਅੱਖਰ ਲੇਖਕ ਮੰਚ’ ਵੱਲੋਂ ਹੋਵੇਗਾ ਵਿਸ਼ਾਲ ਕਵੀ ਦਰਬਾਰ 
ਭਲੂਰ (ਸਮਾਜ ਵੀਕਲੀ) ਬੇਅੰਤ ਗਿੱਲ:- ਪੰਜਾਬ ਦੀ ਨਾਮਵਰ ਸਾਹਿਤਕ ਸੰਸਥਾ ‘ਨੌਜਵਾਨ ਸਾਹਿਤ ਸਭਾ ਭਲੂਰ’ ਅਤੇ ’35 ਅੱਖਰ ਲੇਖਕ ਮੰਚ ਭਲੂਰ’ ਵੱਲੋਂ ਮਿਤੀ 23 ਫਰਵਰੀ ਨੂੰ ਕਰਵਾਇਆ ਜਾਣ ਵਾਲਾ ਸਾਹਿਤਕ ਸਮਾਗਮ ਹੁਣ 2 ਮਾਰਚ 2025 ਨੂੰ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਪੰਜਾਬ ਦੇ ਹੋਰ ਸਾਹਿਤਕ ਸਮਾਗਮਾਂ ਨੂੰ ਧਿਆਨ ਵਿੱਚ ਰੱਖਦਿਆਂ 23 ਫਰਵਰੀ ਤੋਂ ਬਦਲ ਕੇ 2 ਮਾਰਚ ਕੀਤਾ ਗਿਆ। ਇਸ ਸਬੰਧੀ ਨੌਜਵਾਨ ਸਾਹਿਤ ਸਭਾ ਦੇ ਨੁਮਾਇੰਦੇ ਬੇਅੰਤ ਗਿੱਲ, ਅਨੰਤ ਗਿੱਲ ਅਤੇ ਸਤਨਾਮ ਸ਼ਦੀਦ ਸਮਾਲਸਰ ਨੇ ਕਿਹਾ ਕਿ ਮਿਤੀ 2 ਮਾਰਚ ਨੂੰ ਜਿੱਥੇ ਵਿਸ਼ਾਲ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ, ਉੱਥੇ ਹੀ ਪੰਜਾਬ ਦੇ ਨਾਮਵਰ ਸ਼ਾਇਰ ਚਰਨ ਲਿਖਾਰੀ ਨਾਲ ਰੂ-ਬ-ਰੂ ਸਮਾਗਮ ਉਲੀਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਚਰਨ ਲਿਖਾਰੀ ਪੰਜਾਬ ਦਾ ਸਾਊ ਤੇ ਸੰਗਾਊ ਗੀਤਕਾਰ ਹੈ। ਉਸਦੀ ਸ਼ਾਇਰੀ ਨੂੰ ਹਰ ਕੋਈ ਰੂਹ ਨਾਲ ਮਾਣਦਾ ਹੈ। ਉਸਦੇ ਗੀਤਾਂ ਵਿਚਲਾ ਸਾਹਿਤਕ ਰੰਗ ਬਾਕਮਾਲ ਹੈ। ਚਰਨ ਲਿਖਾਰੀ ਨੂੰ ਲੋਕ ਇਕ ਸ਼ਾਇਰ ਵਜੋਂ ਸਤਿਕਾਰਦੇ ਹਨ। ਇਸ ਕਰਕੇ ‘ਨੌਜਵਾਨ ਸਾਹਿਤ ਸਭਾ ਭਲੂਰ’ ਚਰਨ ਲਿਖਾਰੀ ਨੂੰ ਸਨਮਾਨਿਤ ਕਰਨ ਵਿਚ ਮਾਣ ਮਹਿਸੂਸ ਕਰ ਰਹੀ ਹੈ। ਇਸ ਮੌਕੇ ਕਹਾਣੀਕਾਰ ਜਸਕਰਨ ਲੰਡੇ ਉਕਤ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਹਨ ਅਤੇ ਨਾਮਵਰ ਗੀਤਕਾਰ ਕੁਲਦੀਪ ਸਿੰਘ ਕੰਡਿਆਰਾ, ਨਾਮਵਰ ਗੀਤਕਾਰ ਲਖਵਿੰਦਰ ਮਾਨ ਮਰਾੜ੍ਹਾਂ ਵਾਲੇ, ਨਾਮਵਰ ਗੀਤਕਾਰ ਸੇਖੋਂ ਜੰਡਵਾਲਾ ਤੇ ਨਾਮਵਰ ਗਾਇਕ ਦਿਲਬਾਗ ਚਹਿਲ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚ ਰਹੇ ਹਨ। ਇਹ ਸਮਾਗਮ ਜ਼ਿਲ੍ਹਾ ਮੋਗਾ ਦੇ ਪਿੰਡ ਭਲੂਰ ਵਿਖੇ ’35 ਅੱਖਰ ਕੰਪਿਊਟਰ ਕੈਫੇ’ ਦੇ ਵਿਹੜੇ ਵਿਚ ਰਚਾਇਆ ਜਾ ਰਿਹਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਤਹਿਸੀਲ ਕੰਪਲੈਕਸ ਫਿਲੌਰ ਤੇ ਸਬ ਤਹਿਸੀਲ ਕੇਂਦਰਾਂ ਵਿੱਚ ਫੈਲੇ ਭ੍ਰਿਸ਼ਟਾਚਾਰ ਅਤੇ ਭਰਿਸ਼ਟਾਚਾਰ ਵਿਰੁੱਧ ਅਵਾਜ਼ ਉਠਾਉਣ ਵਾਲਿਆਂ ਤੇ ਦਰਜ਼ ਝੂਠੇ ਪੁਲਿਸ ਕੇਸਾਂ ਵਿਰੁੱਧ ਜਨਤਕ ਜਥੇਬੰਦੀਆਂ ਵਲੋਂ ਸੰਘਰਸ਼ ਦਾ ਐਲਾਨ।
Next articleਸ਼੍ਰੀਮਾਨ 108 ਸੰਤ ਬਾਬਾ ਹਰੀ ਸਿੰਘ ਜੀ ਦੀ ਸੱਤਵੀਂ ਮਿੱਠੀ ਯਾਦ ਨੂੰ ਸਮਰਪਿਤ ਗੁਰਦੁਆਰਾ ਹਰਿ ਸੰਗਤ ਸਾਹਿਬ ਸਨੌਰ ਵਿਖੇ ਮਨਾਇਆ ਜਾਵੇਗਾ ਸਲਾਨਾ ਸਮਾਗਮ 23 ਨੂੰ – ਸੰਤ ਹਰਦੇਵ ਸਿੰਘ ਜੀ ਸਨੌਰ