HOME ਨੌਜਵਾਨ ਸਾਹਿਤ ਸਭਾ ਭਲੂਰ’ ਨਵੇਂ ਕਵੀਆਂ ਨੂੰ ਉਤਸ਼ਾਹਿਤ ਕਰਨ ਲਈ ਹਮੇਸ਼ਾ ਯਤਨਸ਼ੀਲ_...

ਨੌਜਵਾਨ ਸਾਹਿਤ ਸਭਾ ਭਲੂਰ’ ਨਵੇਂ ਕਵੀਆਂ ਨੂੰ ਉਤਸ਼ਾਹਿਤ ਕਰਨ ਲਈ ਹਮੇਸ਼ਾ ਯਤਨਸ਼ੀਲ_ ਸਤਨਾਮ ਸ਼ਦੀਦ ਸਮਾਲਸਰ

3
ਭਲੂਰ (ਸਮਾਜ ਵੀਕਲੀ) ਬੇਅੰਤ ਗਿੱਲ:- ਨੌਜਵਾਨ ਸਾਹਿਤ ਸਭਾ ਭਲੂਰ’ ਵੱਲੋਂ ਨਵੇਂ ਸ਼ਾਇਰਾਂ ਨੂੰ ਉਤਸ਼ਾਹਿਤ ਕਰਨ ਲਈ ਮਿਤੀ 2 ਮਾਰਚ 2025 ਨੂੰ ਵਿਸ਼ਾਲ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ। ਪਿਛਲੇ ਲੰਬੇ ਸਮੇਂ ਤੋਂ ਸਭਾ ਨੇ ਵਿਲੱਖਣ ਤੇ ਖ਼ੂਬਸੂਰਤ ਸਮਾਗਮ ਰਚਾਏ ਹਨ। ਐਤਕਾਂ ਵਾਲਾ ਸਾਹਿਤਕ ਸਮਾਗਮ ਨਾਮਵਰ ਸ਼ਾਇਰ ਚਰਨ ਲਿਖਾਰੀ ਦੇ ਰੂ-ਬ-ਰੂ ਉਲੀਕਿਆ ਗਿਆ ਹੈ। ਇਹਨਾਂ ਸ਼ਬਦਾਂ ਦੀ ਸਾਂਝ ਪਾਉਂਦਿਆਂ ‘ਨੌਜਵਾਨ ਸਾਹਿਤ ਸਭਾ ਭਲੂਰ’ ਦੇ ਨੁਮਾਇੰਦੇ ਸਤਨਾਮ ਸ਼ਦੀਦ ਸਮਾਲਸਰ ਨੇ ਕਿਹਾ ਕਿ ਸਭਾ ਨਾਲ ਜੁੜੇ ਲੇਖਕ ਸਾਥੀਆਂ ਦੀ ਸੋਚ ਹੈ ਕਿ ਚੰਗੇ ਸਾਹਿਤਕ ਸਮਾਗਮਾਂ ਦਾ ਆਯੋਜਨ ਹੋਣਾ ਚੰਗੇ ਸਮਾਜ ਦੀ ਸਿਰਜਣਾ ਵਿਚ ਨਰੋਆ ਯੋਗਦਾਨ ਪਾਉਣ ਬਰਾਬਰ ਹੈ। ਚੰਗਾ ਸਾਹਿਤ ਚੰਗੀ ਸੋਚ ਪੈਦਾ ਕਰਦਾ ਹੈ। ਇਸੇ ਇਰਾਦੇ ਨਾਲ ‘ਨੌਜਵਾਨ ਸਾਹਿਤ ਸਭਾ ਭਲੂਰ’ ਨਿਰੰਤਰ ਸਾਹਿਤਕ ਕਾਰਜਾਂ ਵਿਚ ਜੁਟੀ ਹੋਈ ਹੈ। ‘ਨੌਜਵਾਨ ਸਾਹਿਤ ਸਭਾ ਭਲੂਰ’ ਪਿਛਲੇ ਸਮਿਆਂ ਦੌਰਾਨ ਉੱਘੇ ਸ਼ਾਇਰ ਅਮਰਦੀਪ ਗਿੱਲ, ਸ਼ਾਇਰ ਮਹਿੰਦਰ ਸਾਥੀ, ਸ਼ਾਇਰ ਦਵਿੰਦਰ ਸੈਫ਼ੀ, ਸ਼ਾਇਰ ਨਵਰਾਹੀ ਘੁਗਿਆਣਵੀ, ਕਹਾਣੀਕਾਰ ਪ੍ਰੀਤਮਾ ਦੋਮੇਲ, ਸ਼ਾਇਰ ਧਰਮ ਕੰਮੇਆਣਾ, ਕਹਾਣੀਕਾਰ ਬਲਵੰਤ ਸਿੰਘ ਘਣੀਆ ਅਤੇ ਹੋਰ ਕਈ ਸ਼ਖ਼ਸੀਅਤਾਂ ਦੇ ਰੂ-ਬ-ਰੂ ਸਮਾਗਮ ਤੋਂ ਇਲਾਵਾ, ਕਵੀ ਦਰਬਾਰ, ਸਨਮਾਨ ਸਮਾਰੋਹ ਅਤੇ ਫ਼ਰੀਦਕੋਟ ਦੀ ਸਮੁੱਚੀ ਸਾਹਿਤ ਸਭਾ ਨਾਲ ਰੂ-ਬ-ਰੂ ਸਮਾਗਮ ਕਰਵਾਉਣ ਵਰਗੇ ਖੂਬਸੂਰਤ ਕਾਰਜ ਨੇਪਰੇ ਚਾੜ੍ਹਨ ਵਿੱਚ ਕਾਮਯਾਬ ਰਹੀ ਹੈ। ਨੌਜਵਾਨ ਕਵੀ ਸਤਨਾਮ ਸ਼ਦੀਦ ਸਮਾਲਸਰ ਨੇ ਕਿਹਾ ਕਿ ‘ਨੌਜਵਾਨ ਸਾਹਿਤ ਸਭਾ ਭਲੂਰ’ ਨਵੇਂ ਕਵੀਆਂ ਨੂੰ ਉਤਸ਼ਾਹਿਤ ਕਰਨ ਲਈ ਅੱਗੇ ਵੀ ਇਸੇ ਤਰ੍ਹਾਂ ਸਾਹਿਤਕ ਸਮਾਗਮ ਉਲੀਕਦੀ ਰਹੇਗੀ। ਮਿਤੀ 2 ਮਾਰਚ 2025 ਦਿਨ ਐਤਵਾਰ ਨੂੰ ਨੌਜਵਾਨ ਸਾਹਿਤ ਸਭਾ ਭਲੂਰ ਅਤੇ ’35ਅੱਖਰ ਲੇਖਕ ਮੰਚ ਭਲੂਰ’ ਵੱਲੋਂ ਸ਼ਾਇਰ ਚਰਨ ਲਿਖਾਰੀ ਦੇ ਰੂ-ਬ-ਰੂ ਸਮਾਗਮ ਅਤੇ ਕਵੀ ਦਰਬਾਰ ਸਵੇਰੇ 9:30 ਵਜੇ ਤੋਂ 1:30 ਵਜੇ ਤੱਕ ਹੋਵੇਗਾ। ਇਸ ਤੋਂ ਬਾਅਦ ਵਿਰਾਸਤੀ ਗਾਇਕੀ ਨੂੰ ਸਮਰਪਿਤ ਸਮਾਗਮ 2 ਵਜੇ ਤੋਂ 4 ਵਜੇ ਤੱਕ ਹੋਵੇਗਾ। ਵਿਰਾਸਤੀ ਗਾਇਕੀ ਦੌਰਾਨ ਲੋਕ ਢਾਡੀ ਨਵਜੋਤ ਸਿੰਘ ਮੰਡੇਰ ਤੇ ਸਾਥੀ ਆਪਣੀ ਵਿਲੱਖਣ ਕਲਾ ਪੇਸ਼ ਕਰਨਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਟਰੱਕ ਵੱਲੋਂ ਕੁਚਲਣ ਨਾਲ ਪ੍ਰਵਾਸੀ ਮਜ਼ਦੂਰ ਦੀ ਮੌਤ ਇੱਕ ਜ਼ਖਮੀ
Next articleਇਕ ਤਾਰੇ ਵਾਲਿਆ ਬਾਬਾ ! ਦੋ ਤੁਕਾਂ ਸੁਣਾ ਜਾ ਹੀਰ ਦੀਆਂ….