ਯੂਥ ਭਾਜਪਾ ਵੱਲੋਂ ਕੱਢੀ ਗਈ ਤਿਰੰਗਾ ਯਾਤਰਾ, ਆਜ਼ਾਦੀ ਦੀ ਲੜਾਈ ਦੌਰਾਨ ਕਈ ਕ੍ਰਾਂਤੀਕਾਰੀਆਂ ਨੇ ਕੁਰਬਾਨੀਆਂ ਦਿੱਤੀਆਂ-ਖੋਜੇਵਾਲ

ਯੂਥ ਭਾਜਪਾ ਦੀ ਤਿਰੰਗਾ ਯਾਤਰਾ ਨਾਲ ਵਿਰਾਸਤੀ ਸ਼ਹਿਰ ਵਿਚ ਚਾਰੋ ਪਾਸੇ ਭਾਰਤ ਮਾਤਾ ਦੇ ਨਾਅਰਿਆਂ ਦੀ ਰਹੀ ਗੂੰਜ 

ਕਪੂਰਥਲਾ , (ਸਮਾਜ ਵੀਕਲੀ) (ਕੌੜਾ)– ਯੂਥ ਭਾਜਪਾ ਦੀ ਕੌਮੀ ਲੀਡਰਸ਼ਿਪ,ਸੂਬਾ ਅਤੇ ਜ਼ਿਲ੍ਹਾ ਜਥੇਬੰਦੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਯੂਥ ਭਾਜਪਾ ਕਪੂਰਥਲਾ ਦੀ ਅਗਵਾਈ ਹੇਠ ਮੰਗਲਵਾਰ ਨੂੰ ਅਜ਼ਾਦੀ ਦੇ ਅੰਮ੍ਰਿਤ ਮਹੋਤਸਵ ਮੌਕੇ ਸ਼ਹਿਰ ਵਿੱਚ ਹਰ ਘਰ ਤਿਰੰਗਾ ਅਭਿਆਨ ਦੇ ਤਹਿਤ ਕੱਢੀ ਗਈ। ਤਿਰੰਗਾ ਯਾਤਰਾ ਮੋਟਰਸਾਈਕਲ ਰੈਲੀ ਵਿਰਾਸਤੀ ਸ਼ਹਿਰ ਦਾ ਮਾਹੌਲ ਪੂਰੀ ਤਰ੍ਹਾਂ ਦੇਸ਼ ਭਗਤੀ ਵਾਲਾ ਬਣਾ ਦਿੱਤਾ । ਜਿਸ ਨਾਲ ਵਿਰਾਸਤੀ ਸ਼ਹਿਰ ਭਾਰਤ ਮਾਤਾ ਦੀ ਜੈ ਦੇ ਨਾਅਰੇ ਨਾਲ ਲੋਕਾਂ ਵਿੱਚ ਆਜ਼ਾਦੀ ਦਿਵਸ ਦੇ ਉਤਸਵ ਨੂੰ ਲੈ ਕੇ  ਉਤਸ਼ਾਹ ਦਾ ਸੰਚਾਰ ਕੀਤਾ ਗਿਆ।ਇਹ ਤਿਰੰਗਾ ਯਾਤਰਾ ਯੂਥ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ ਦੀ ਅਗਵਾਈ ਹੇਠ ਸਥਾਨਕ ਮਨੀ ਮਹੇਸ਼ ਮੰਦਰ ਮਾਲ ਰੋਡ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਮੁੱਖ ਚੌਰਾਹੇ ਤੋਂ ਹੁੰਦੀ ਹੋਈ ਵਾਪਸ ਮਨੀ ਮਹੇਸ਼ ਮੰਦਰ ਮਾਲ ਰੋਡ ਵਿਖੇ ਸਮਾਪਤ ਹੋਈ।ਇਸ ਸ਼ਹੀਦ ਤਿਰੰਗਾ ਯਾਤਰਾ ਦੇ ਦੌਰਾਨ ਸ਼ਹੀਦ ਭਗਤ ਸਿੰਘ ਚੌਕ ਵਿਖੇ ਸ਼ਹੀਦ ਭਗਤ ਸਿੰਘ ਦੀ ਪ੍ਰਤਿਮਾ ਤੇ ਫ਼ੁੱਲਮਾਲਵਾ ਭੇਂਟ ਕਰਕੇ ਸ਼ਹੀਦਾਂ ਨੂੰ ਪ੍ਰਣਾਮ ਕੀਤਾ ਗਿਆ।ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਅਜ਼ਾਦੀ ਦੇ ਸੰਘਰਸ਼ ਦੌਰਾਨ ਕਈ ਕ੍ਰਾਂਤੀਕਾਰੀਆਂ ਨੇ ਆਪਣੀਆਂ ਜਾਨਾਂ ਦਿੱਤੀਆਂ ਅਤੇ ਉਨ੍ਹਾਂ ਮਹਾਨ  ਸ਼ਹੀਦਾਂ ਨੂੰ ਯਾਦ ਕਰਨ ਲਈ ਭਾਜਪਾ ਵੱਲੋਂ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ। ਖੋਜੇਵਾਲ ਨੇ ਕਿਹਾ ਕਿ ਹਰ ਘਰ ਤਿਰੰਗਾ ਯਾਤਰਾ ਦੇ ਲਈ ਭਾਜਪਾ ਦੇ  ਵਰਕਰਾਂ ਦਾ ਹੀ ਨਹੀਂ,ਹਰ ਵਰਗ ਦਾ ਵੱਖਰਾ ਉਤਸ਼ਾਹ ਅਤੇ ਜਨੂੰਨ ਦੇਖਣ ਨੂੰ ਮਿਲ ਰਿਹਾ ਹੈ।ਇਸ ਮੌਕੇ ਯੂਥ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ ਨੇ ਕਿਹਾ ਕਿ ਅਜ਼ਾਦੀ ਦੇ 78 ਸਾਲ ਪੂਰੇ ਹੋਣ ਤੇ ਪੂਰੇ ਦੇਸ਼ ਚ ਅਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾਇਆ ਜਾ ਰਿਹਾ ਹੈ ਅਤੇ ਹਰ ਘਰ ਤਿਰੰਗਾ ਮੁਹਿੰਮ ਦੇ ਤਹਿਤ ਯੂਥ ਭਾਜਪਾ ਵਰਕਰਾਂ ਅਤੇ ਸਮੂਹ ਭਾਰਤੀ ਪਾਰਟੀ ਦੇ ਵਰਕਰ ਹਰ ਘਰ ਤਿਰੰਗਾ ਲਗਾ ਰਹੇ ਹਨ।ਇਸ ਦੌਰਾਨ ਤਿਰੰਗਾ ਯਾਤਰਾ ਵਿਚ ਭਾਜਪਾ ਐਸਸੀ ਮੋਰਚਾ ਦੇ ਪ੍ਰਧਾਨ ਜ਼ਿਲਾ ਰੋਸ਼ਨ ਲਾਲ ਸੱਭਰਵਾਲ,ਰਣਜੀਤ ਸਿੰਘ ਬੀਬਰੀ,ਸਰਬਜੀਤ ਸਿੰਘ ਦਿਓਲ, ਕਮਲ ਪ੍ਰਭਾਕਰ,ਓਮਪ੍ਰਕਾਸ਼ ਡੋਗਰਾ, ਯਗਦੱਤ ਏਰੀ,ਯਸ਼ ਮਹਾਜਨ,ਜਗਦੀਸ਼ ਸ਼ਰਮਾ,ਅਸ਼ਵਨੀ ਤੁਲੀ,ਡਾ:ਰਣਵੀਰ ਕੌਸ਼ਲ,ਯਾਦਵਿੰਦਰ ਪਾਸੀ,ਅਸ਼ੋਕ ਮਾਹਲਾ,ਸਾਬੀ ਲੰਕੇਸ਼,ਵਿੱਕੀ ਗੁਜਰਾਲ, ਤੀਰਥ ਸਿੰਘ,ਸੰਤੋਖ ਸਿੰਘ,ਜਸ਼ਨਜੋਤ ਸਿੰਘ,ਹਰਸ਼ਦੀਪ ਸਿੰਘ,ਸੁਮਿਤਪਾਲ ਸਿੰਘ,ਸਰਬਜੀਤ ਬੰਟੀ,ਲੱਕੀ ਸਰਪੰਚ, ਸਾਹਿਲ ਵਾਲੀਆ,ਮਨਦੀਪ ਸ਼ੇਖੂਪੁਰ, ਮੰਗਾ ਗਿੱਲ ਪਾਜੀਆ,ਸ਼ਾਰਪ  ਸੱਭਰਵਾਲ,ਬੌਬੀ ਮਲਹੋਤਰਾ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਜੀ ਡੀ ਗੋਇਨਕਾ ਸਕੂਲ ‘ਚ ਕਰਵਾਇਆ ਗਿਆ ”ਸ਼ੋਅ ਐਂਡ ਟੈੱਲ’ ਮੁਕਾਬਲਾ
Next articleਠੱਟਾ ਪੁਰਾਣਾ ਦੀਆਂ ਸਮੂਹ ਸੰਗਤਾਂ ਨੇ ਵਿਸ਼ਾਲ ਪ੍ਰਭਾਤ ਫੇਰੀ ਸਜਾਈ