ਯੂਥ ਭਾਜਪਾ 13 ਨੂੰ ਕੱਢੇਗੀ ਤਿਰੰਗਾ ਯਾਤਰਾ

ਸੰਨੀ ਬੈਂਸ 

ਤਿਰੰਗਾ ਯਾਤਰਾ ਦਾ ਮਕਸਦ ਦੇਸ਼ ਵਾਸੀਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਜਗਾਉਣਾ ਹੈ- ਸੰਨੀ ਬੈਂਸ 

ਕਪੂਰਥਲਾ , (ਸਮਾਜ ਵੀਕਲੀ) ( ਕੌੜਾ ) – ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੋਵਾਲ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਯੂਥ ਭਾਜਪਾ ਵੱਲੋਂ ਹਰ ਘਰ ਤਿਰੰਗਾ ਮੁਹਿੰਮ ਤਹਿਤ 13 ਅਗਸਤ ਨੂੰ ਵਿਰਾਸਤੀ ਸ਼ਹਿਰ ਵਿੱਚ ਵਿਸ਼ਾਲ ਤਿਰੰਗਾ ਯਾਤਰਾ ਕੱਢੀ ਜਾਵੇਗੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਥ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ ਨੇ ਕਿਹਾ ਕਿ ਭਾਜਪਾ ਵੱਲੋਂ ਜ਼ਿਲ੍ਹੇ ਭਰ ਵਿੱਚ ਹਰ ਘਰ ਵਿੱਚ ਤਿਰੰਗਾ ਲਹਿਰਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ।ਜਿਸ ਤਹਿਤ 13 ਅਗਸਤ ਦਿਨ ਮੰਗਲਵਾਰ ਨੂੰ ਸ਼ਾਮ 5 ਵਜੇ ਸ਼ਹਿਰ ਦੇ ਮਨੀਮਹੇਸ਼ ਮੰਦਰ ਮਾਲ ਰੋਡ ਤੋਂ ਇੱਕ ਵਿਸ਼ਾਲ ਤਿਰੰਗਾ ਯਾਤਰਾ ਕੱਢੀ  ਜਾਵੇਗੀ।ਇਸ ਤਿਰੰਗਾ ਯਾਤਰਾ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ।ਇਸ ਦੌਰਾਨ ਸੰਨੀ ਬੈਂਸ ਨੇ ਹਰ ਘਰ ਤਿਰੰਗਾ ਮੁਹਿੰਮ ਦੀ ਰੂਪ-ਰੇਖਾ ਸਾਰੇ ਯੂਥ ਅਧਿਕਾਰੀਆਂ ਨੂੰ ਦਿੱਤੀ ਅਤੇ ਇਸ ਨੂੰ ਸਫਲ ਬਣਾਉਣ ਲਈ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਕਿਹਾ।ਉਨ੍ਹਾਂ ਕਿਹਾ ਕਿ ਤਿਰੰਗਾ ਯਾਤਰਾ ਦਾ ਮਕਸਦ ਦੇਸ਼ ਵਾਸੀਆਂ ਵਿੱਚ ਦੇਸ਼ ਭਗਤੀ ਦੀ ਭਾਵਨਾ, ਰਾਸ਼ਟਰੀ ਝੰਡੇ ਪ੍ਰਤੀ ਸਦਭਾਵਨਾ ਅਤੇ ਆਜ਼ਾਦੀ ਦੀ ਲਹਿਰ ਨਾਲ ਜੁੜੇ ਯੋਧਿਆਂ ਨੂੰ ਯਾਦ ਕਰਨਾ ਹੈ।ਤਿਰੰਗਾ ਦੇਸ਼ ਵਾਸੀਆਂ ਦੀ ਆਨ,ਬਾਨ ਤੇ ਸ਼ਾਨ ਹੈ।  ਇਸ ਨੂੰ ਸਾਨੂੰ ਹਮੇਸ਼ਾ ਕਾਇਮ ਰੱਖਣਾ ਹੋਵੇਗਾ।ਉਨ੍ਹਾਂ ਕਿਹਾ ਕਿ ਤਿਰੰਗਾ ਯਾਤਰਾ ਮੁਹਿੰਮ ਚ ਪਾਰਟੀ ਅਹੁਦੇਦਾਰ, ਵਰਕਰਾਂ ਅਤੇ ਸਥਾਨਕ ਨਾਗਰਿਕਾਂ ਨਾਲ ਮਿਲ ਕੇ ਮਹਾਪੁਰਖਾਂ ਬੁੱਤਾਂ ਅਤੇ ਸਮਾਰਕਾਂ ਤੇ ਤਿਰੰਗਾ ਲਹਿਰਾਇਆ ਜਾਵੇਗਾ।ਇਸ ਦੇ ਨਾਲ ਹੀ ਅਮਰ ਸ਼ਹੀਦਾਂ ਅਤੇ ਮਹਾਪੁਰਖਾਂ ਨੂੰ ਫੁੱਲਮਾਲਵਾ   ਭੇਂਟ ਕਰਕੇ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਇਸ ਦੌਰਾਨ ਹਰ ਅਹੁਦੇਦਾਰ ਅਤੇ ਵਰਕਰ ਜਨਤਾ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਨੂੰ ਹਰ ਘਰ ਅਤੇ ਵਪਾਰਕ ਕੇਂਦਰਾਂ ਤੇ ਤਿਰੰਗਾ ਝੰਡਾ ਲਹਿਰਾਉਣ ਲਈ ਪ੍ਰੇਰਿਤ ਕਰੇਗਾ।ਬੈਂਸ ਨੇ ਕਿਹਾ ਕਿ ਮੈ ਨੌਜਵਾਨ ਸਾਥੀਆਂ ਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ,ਕਿ ਇਹ ਆਜ਼ਾਦੀ ਸਾਨੂੰ ਇੰਜ ਹੀ ਨਹੀਂ ਮਿਲੀ।ਇਸ ਆਜ਼ਾਦੀ ਨੂੰ ਪ੍ਰਾਪਤ ਕਰਨ ਲਈ ਦੇਸ਼ ਦੇ ਹਜ਼ਾਰਾਂ ਨੌਜਵਾਨਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਅਤੇ ਲੱਖਾਂ ਪਰਿਵਾਰਾਂ ਨੇ ਆਪਣੀਆਂ ਖੁਸ਼ੀਆਂ ਅਤੇ ਸ਼ਾਂਤੀ ਦੀ ਬਲੀ ਦਿੱਤੀ ਹੈ।ਦੇਸ਼ ਭਗਤੀ ਦੇ ਜਜ਼ਬੇ ਨਾਲ ਭਰੇ ਦੇਸ਼ ਦੇ ਲੋਕਾਂ ਨੇ ਦਿਨ-ਰਾਤ ਇੱਕ ਕਰ ਕੇ ਅੰਗਰੇਜ਼ਾਂ ਨੂੰ ਭਾਰਤ ਛੱਡਣ ਲਈ ਮਜ਼ਬੂਰ ਕਰ ਦਿੱਤਾ ਸੀ।ਭਾਰਤ ਛੱਡੋ ਅੰਦੋਲਨ ਹੋਵੇ ਜਾਂ ਕਈ ਅੰਦੋਲਨ ਹੋਣ। ਇਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਅੰਦੋਲਨ ਸ਼ੁਰੂ ਹੋਏ ਅਤੇ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਮਾਤਾ ਚਿੰਤਪੁਰਨੀ ਮੇਲੇ ਦੌਰਾਨ ਪੁਖ਼ਤਾ ਸਫ਼ਾਈ ਪ੍ਰਬੰਧ ਯਕੀਨੀ ਬਣਾਉਣ ਲਈ ਨਗਰ ਨਿਗਮ ਪੱਬਾਂ ਭਾਰ, ਗਿੱਲੇ ਅਤੇ ਸੁੱਕੇ ਕੂੜੇ ਲਈ ਵੱਖ-ਵੱਖ ਡਸਟਬਿਨ ਮੁਹੱਈਆ ਕਰਵਾਏ
Next articleਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਕੇ ਜੀ ਵਿੰਗ ‘ਚ ਐਕਟੀਵਿਟੀ ਕਰਵਾਈ