(ਸਮਾਜ ਵੀਕਲੀ)
ਤੇਰੀ ਮੇਰੀ ਜੋੜੀ ਜਿਵੇਂ ਗੀਤ ਤੇ ਗ਼ਜ਼ਲ
ਚੰਨ ਨੂੰ ਚਕੋਰ ਜਿਵੇਂ ਵੇਖੇ ਨਾਲ ਝੱਲ
ਰੇਲ ਦੀਆਂ ਲਾਈਨਾਂ ਵਾਂਗੂ ਹੁੰਦੇ ਨਾ ਅਲੱਗ
ਨਹਿਰ ਦੇ ਕਿਨਾਰੇ ਕਦੇ ਹੋਣ ਨਾ ਵਸਲ
ਧਰਤੀ ਅੰਬਰ ਰਹਿਣ ਆਹਮੋ ਸਾਹਮਣੇ
ਲੇਖਾਂ ਦੀ ਲਕੀਰ ਪਰ ਸਕਦੇ ਨਾ ਮਿਲ
ਪਾਣੀ ਬਿਨਾਂ ਮੱਛੀ ਜਿਵੇਂ ਜਾਨ ਵਾਰ ਦੇਵੇ
ਦਿਨ ਅਤੇ ਰਾਤ ਦਾ ਪਿਆਰ ਹੈ ਅਸਲ
ਪਿਆਰ ਸਾਡਾ ਸੂਰਜ ਦੀ ਰੋਸ਼ਨੀ ਜਿਹਾ
ਕੱਲ ਵੀ ਸੀ ਅੱਜ ਵੀ ਹੈ ਇੰਝ ਰਹੂ ਕੱਲ
ਬੇਸ਼ੱਕ ਨਾ ਬਣੇ ਹਮਰਾਹੀ ਰਾਹਵਾਂ ਦੇ
ਨਾਲ ਨਾਲ ਰਹੇ ਹਾਂ ਹਮੇਸ਼ਾਂ ਪਲ ਪਲ
ਇੱਕੋ ਟਾਹਣੀ ਖਿੜੇ ਫੁੱਲ ਪਰ ਕੀ ਦਸਤੂਰ
ਇੱਕ ਵੇਸਵਾ ਦੇ ਜੂੜੇ ਇੱਕ ਰੱਬ ਦੇ ਸਥੱਲ
ਤੇਰਾ ਐਡਰੈੱਸ ਵੀ ਸੀ ਹੋਣਾ ਪਟਿਆਲੇ ਦਾ
ਹੁੰਦਾ ਤੈਨੂੰ ਪਾਉਣ ਚ ਹਰੀਸ਼ ਜੇ ਸਫਲ
ਹਰੀਸ਼ ਪਟਿਆਲਵੀ
9779398793