ਡਿਊਟ ਗੀਤ ਮਿਲਾਵਟ

ਗੁਰਚਰਨ ਸਿੰਘ ਧੰਜੂ

(ਸਮਾਜ ਵੀਕਲੀ)

ਓਹਦੋਂ ਤੇ ਕਹਿੰਦੇ ਸੀ
ਪੰਜਾਬ ਰੰਗਲਾ ਬਣਾਵਾਂਗੇ
ਹਰ ਇੱਕ ਮੰਗ ਪੂਰੀ ਕਰਵਾਵਾਂਗੇ
ਮਿਲਾਵਟ ਖੋਰਾ ਨੂੰ ਨੱਥ
ਪਾਊ ਹੁਣ ਕੌਣ ਵੇ
ਟਰੱਕ ਖੋਏ ਤੇ ਪਨੀਰ ਦੇ
ਯੂਪੀ ਵਿੱਚੋਂ ਆਉਣ ਵੇ
ਟਰੱਕ;;;;;;;;;;
ਡੇਅਰੀ ਵਾਲਿਆਂ ਨੇ ਰੇਟ
ਦੁੱਧ ਦਾ ਘਟਾ ਤਾਂ ਨੀਂ
ਉਤੋਂ ਜ਼ੋਰ ਠੰਡ ਦਾ
 ਰੱਬ ਨੇਂ ਵਧਾਅ ਤਾ ਨੀਂ
ਤੁਰਦਾ ਨਾਂ ਛਟਾਲਾ
ਮੈਂ ਜਾਵਾਂ ਕਿਹੜੇ ਪਾਸੇ ਨੀਂ
ਬਚਦਾ ਨਾਂ ਧੇਲਾ
ਪਏ ਜਾਨ ਨੂੰ ਸਿਆਪੇ ਨੀਂ
ਬਚਦਾ;;;;;;;;;;;
ਬਣਾਉਣ ਲੱਗ ਪਏ ਨੇਂ ਗੁੜ
ਬਈਏ ਯੂਪੀ ਵਿੱਚੋਂ ਆਕੇ ਵੇ
ਵਿੱਚ ਬੂਰਾ ਖੰਡ ਪਾਉਣ
 ਲਾਲ ਰੰਗ ਨਾ ਸਜ਼ਾ ਕੇ ਵੇ
ਰੋਕੂ ਹੁਣ  ਕਿਹੜਾ
ਸਰਕਾਰਾਂ ਕੰਨੀਂ ਕਤਰਾਉਣ ਵੇ
ਟਰੱਕ ਖੋਏ ਤੇ ਪਨੀਰ ਦੇ
ਯੂਪੀ ਵਿੱਚੋਂ ਆਉਣ ਵੇ
ਬਣਾਇਆਂ ਸੀ ਮੈਂ ਵੰਡ
ਪੂਰਾ ਦਸ ਨੀਂ ਹਜ਼ਾਰ ਦਾ
ਤੂੜੀ ਉਤੇ  ਖਾ ਗਏ ਸਾਰਾ
ਇਹ ਕੁਝ ਨਾਂ ਸਵਾਰ ਦਾ
ਪੂਰੇ ਕਿਵੇਂ ਹੋਣਗੇ ਘਾਟੇ ਨੀਂ
ਬਚਦਾ ਨਾਂ ਧੇਲਾ
ਪਏ ਜਾਨ ਨੂੰ ਸਿਆਪੇ ਨੀਂ
ਮੀਡੀਆ ਤੇ ਵੇਖਿਆ ਮੈਂ
ਅਫਸਰ ਇੱਕ ਛਾਪੇ ਮਾਰਦਾ
ਮਿਲਾਵਟ ਖੋਰਾਂ ਨੂੰ ਕਾਬੂ ਕੀਤਾ
 ਨਾਲੇ  ਬਹੁਤਾ ਸੀਗਾ ਝਾੜਦਾ
ਭਈਆਂ ਨੂੰ ਲੱਗਾ ਸੀ ਸਮਝਾਉਣ ਵੇ
ਟਰੱਕ ਖੋਏ ਤੇ ਪਨੀਰ ਦੇ
ਯੂਪੀ ਵਿੱਚੋਂ ਆਉਣ ਵੇ
ਲੈ ਕੇ ਵੋਟਾਂ ਭੁੱਲ ਜਾਣ ਇਹ
ਇੱਕੋ ਜਿਹੇ ਸਾਰੇ ਨੀਂ
ਰੁਕਿਆ ਨਾਂ ਕੁਝ ਏਥੇ
ਝੂਠੇ ਨਿਕਲੇ ਸੀ ਲਾਰੇ ਨੀਂ
ਵੱਡੇ ਗੱਪ ਮਾਰਨ ਲੋਕਾਂ ਵਿੱਚ ਆਕੇ ਨੀਂ
ਬਚਦਾ ਨਾਂ ਧੇਲਾ
ਪਏ ਜਾਨ ਨੂੰ ਸਿਆਪੇ ਨੀਂ
ਗੁਰਚਰਨ ਸਿੰਘ ਧੰਜੂ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਮਿੱਟੀ ਦਾ ਮੋਹ
Next articleਤੇਰੀ ਮੇਰੀ ਜੋੜੀ