ਤੇਰੀਆਂ ਸਿਫ਼ਤਾਂ

ਸਰਤਾਜ ਸਿੰਘ ਸੰਧੂ 
(ਸਮਾਜ ਵੀਕਲੀ)
ਕੀ ਗਲ਼ਤੀ ਹੋ ਗਈ ਮੇਰੇ ਕੋਲੋਂ
ਕਾਹਤੋਂ ਸਾਥੋਂ ਦੂਰ ਦੂਰ ਬਹਿੰਦਾ ਏ
ਅਸੀਂ ਤਾਂ ਲੋਕਾਂ ਕੋਲ ਤੇਰੀਆਂ ਸਿਫਤਾਂ ਕਰਦੇ ਥੱਕਦੇ ਨਹੀਂ
ਇੱਕ ਤੂੰ ਏ ਜਿਹੜਾ ਹਰ ਥਾਂ ਸਾਨੂੰ ਭੰਡਦਾ ਰਹਿੰਦਾ ਏ
ਤੇਰੀ ਖਾਤਰ ਅਸੀਂ ਆਪਣਿਆਂ ਨਾਲ ਹੀ ਲੜ ਪੈਂਦੇ ਸੀ
ਉਹ ਤਾਂ ਪਾਗਲ ਏ ਹੁਣ ਉਹਨਾਂ ਨੂੰ ਹੀ ਤੂੰ ਕਹਿੰਦਾ ਏ
ਮੈਂ ਵੀ ਤੇਰੀਆਂ ਚੰਗੀਆਂ ਮਾੜੀਆਂ ਗੱਲਾਂ ਬਹੁਤ ਸਹੀਆਂ ਨੇ
ਇੰਜ ਲੱਗਦਾ ਏ ਹੁਣ ਤੂੰ ਵੀ ਬਹੁਤ ਕੁਝ ਸਹਿੰਦਾ ਏ
ਅਸੀਂ ਵੀ ਡੋਰੀਆਂ ਹੁਣ ਰੱਬ ਤੇ ਸੁੱਟੀਆਂ ਨੇ
ਮੈਨੂੰ ਵੀ ਪਤਾ ਲੱਗਾ ਏ ਕੀ ਸਰਤਾਜ
ਹੁਣ ਤੂੰ ਵੀ ਰਾਤ ਨੂੰ ਨੀਂਦ ਦੀਆਂ ਗੋਲੀਆਂ ਲੈਂਦਾ‌ ਏ
ਕੀ ਗਲ਼ਤੀ ਹੋ ਗਈ ਮੇਰੇ ਕੋਲੋਂ
ਕਾਹਤੋਂ ਸਾਥੋਂ ਦੂਰ ਦੂਰ ਬਹਿਦਾਂ ਏਂ
ਸਰਤਾਜ ਸਿੰਘ ਸੰਧੂ 
ਪਿੰਡ ਰਣੀਕੇ 
ਜ਼ਿਲ੍ਹਾ ਅੰਮ੍ਰਿਤਸਰ 
9170000064
Previous articleਪੁਰਖੀ ਆਦਤਾਂ
Next articleਬੇਜ਼ੁਬਾਨ