(ਸਮਾਜ ਵੀਕਲੀ)
ਜੱਜ ਬਣਾ ਗਈ ਕਲਮ ਤੇਰੀ
ਬਾਬਾ ਸਾਹਿਬ ਪੜ੍ਹ ਲਿਖ ਤੇਰੀ ਕੌਮ ਹੋਈ ਹੁਸ਼ਿਆਰ
ਜੱਜ ਬਣਾ ਤੇ ਕਲਮ ਤੇਰੀ ਨੇ , ਅਸਲੀ ਜੋ ਹੱਕਦਾਰ
ਗਿਆਨ ਦੀ ਜੋਤ ਜਗਾਈ ਐਸੀ ਰੌਸ਼ਨ ਹੋਈਆਂ ਰਾਤਾਂ
ਝੁੱਗੀਆਂ ਝੋਪੜੀਆਂ ਵਿੱਚ ਚੜ੍ਹੀਆਂ ਸੋਨ ਰੰਗੀ ਪ੍ਰਭਾਤਾਂ
ਵਿਹੜੇ ਕਿਰਤੀ ਕਾਮਿਆਂ ਦੇ ਅੱਜ ਖਿੜ੍ਹ ਗਈ ਗੁਲਜਾਰ
ਜੱਜ ਬਣਾ ਤੇ ਕਲਮ ਤੇਰੀ ………
ਚਿਹਰੇ ਸੂਹੇ ਲਾਲ ਹੋ ਗਏ ਮਿਹਨਤਾਂ ਨੇ ਰੰਗ ਲਾਏ
ਕਿਸਮਤ ਵਾਲੇ ਪੰਨੇ ਨਾਲ ਮੁਸ਼ੱਕਤਾਂ ਦੇ ਪਲਟਾਏ
ਹੱਕਾਂ ਉੱਤੇ ਡਾਕੇ ਹੁਣ ਨਾ,
ਪੈਣਗੇ ਬਰਖੁਰਦਾਰ
ਜੱਜ ਬਣਾ ਤੇ ਕਲਮ ਤੇਰੀ ………
ਕਾਮਯਾਬੀ ਦੇ ਰਾਹ ਨੂੰ ਆਪਣੇ ਹੱਥੀਂ ਪਏ ਰੁਸ਼ਨਾਉਣਾ
ਮੱਥੇ ਦਾ ਤਕਦੀਰ ਸਿਤਾਰਾ ਆਪੇ ਪਏ ਜਗਾਉਣਾ
ਕਦੇ ਤਰੱਕੀ ਪਾ ਨਹੀਂ ਸਕਦਾ, ਸੋਚਾਂ ਦਾ ਬਿਮਾਰ
ਜੱਜ ਬਣਾ ਤੇ ਕਲਮ ਤੇਰੀ ………
“ਚੁੰਬਰਾ” ਉੱਚੇ ਉੱਚੇ ਅਹੁਦੇ ਮਿਲ ਗਏ ਰਹਿਬਰਾਂ ਕਰਕੇ
ਸਾਡੀਆਂ ਰਿਸ਼ੀ ਚੜਾਈਆਂ ਦੇ ਸੀ ਖਾਲੀ ਰਹਿਣੇ ਵਰਕੇ
ਪੜ੍ਹੋ ਲਿਖੇ ਧੀ ਪੁੱਤ ਬਣ ਜਾਂਦੇ, ਕੌਮ ਦੇ ਪਹਿਰੇਦਾਰ
ਜੱਜ ਬਣਾ ਤੇ ਕਲਮ ਤੇਰੀ ………
ਗੀਤ ਰਚਨਾ ਕਲਮਬੱਧ – ਕੁਲਦੀਪ ਚੁੰਬਰ, ਕਨੇਡਾ
604-902-3237