(ਸਮਾਜ ਵੀਕਲੀ)
ਤੇਰਾ ਮੇਰਾ ਸਾਥ
ਤੇਰਾ ਮੇਰਾ ਸਾਥ ਰਹੇ
ਜਿਵੇਂ ਸੂਰਜ ਦਾ ਚਾਨਣ ਨਾਲ
ਚੰਦ ਦਾ ਚਾਨਣੀ ਨਾਲ
ਬਸ ਇੱਕ ਦੂਜੇ ਦੇ ਪਰਛਾਵੇ ਵਾਂਗ ਤੂੰ ਮੇਰੇ ਦਿਲ ਦੀ ਸਮਝ ਲਵੀ
ਮੈਂ ਤੇਰੇ ਦਿਲ ਦੀ ਸੁਣ ਲਵਾਂ
ਬਸ ਇੱਕ ਦੂਜੇ ਦੇ ਨਾਲ
ਬਿਨਾਂ ਕਹੇ ਗੱਲਾਂ ਕਰ ਲਈਏ
ਤੂੰ ਮੇਰੀ ਖੁਸ਼ੀ ਦਾ ਕਾਰਨ ਬਣੇ
ਤੇ ਮੈਂ ਤੇਰਾ ਹੌਸਲਾ ਬਣ ਜਾਵਾਂ ਜਿੰਦਗੀ ਦੇ ਮੁਸ਼ਕਿਲ ਪੰਧ ਵਿੱਚ ਤੇਰੇ ਨਾਲ ਹੀ ਚਲਦੀ ਜਾਵਾਂ
ਹੱਸਦੇ ਰਹੀਏ ਆਪਾਂ ਹਰ ਵੇਲੇ ਦਿਲਾਂ ਵਿੱਚ ਪਿਆਰ ਦੀ ਹਮੇਸ਼ਾ ਬਾਤ ਰਹੇ
ਮੈਂ ਰੁਸਾਂ ਤੂੰ ਮਨਾਵੇਂ
ਮੇਰੀ ਹਰ ਗੱਲ ਤੇ ਤੂੰ ਸਦਕੇ ਜਾਵੇਂ ਰਾਹਾਂ ਭਾਵੇਂ ਕਿੰਨੀਆਂ ਔਖੇ ਹੋਣ
ਪਰ ਆਪਾਂ ਕਦੇ ਹਾਰ ਨਾ ਮੰਨੀਏ ਇੱਕ ਦੂਜੇ ਦਾ ਹੱਥ ਫੜ ਕੇ
ਇਹਨਾਂ ਔਕੜਾਂ ਨੂੰ ਪਾਰ ਕਰੀਏ ਤ ਤੇਰੀ ਮੇਰੇ ਨਾਲ ਮੇਰੀ ਤੇਰੇ ਨਾਲ ਪ੍ਰੀਤ ਸੱਚੀ ਹੋਵੇ
ਤੇਰੇ ਮੇਰੇ ਪਿਆਰ ਦੀ ਉਮਰ ਲੋਕ ਗੀਤ ਜਿੰਨੀ ਹੋਵੇ
ਰੱਬ ਕੋਲੋਂ ਇਹੀ ਅਰਦਾਸ ਕਰਾਂ ਕਿ ਕਦੇ ਵੀ ਦੂਰੀ ਨਾ ਆਵੇ
ਤੇਰਾ ਮੇਰਾ ਸਾਥ ਐਵੇਂ
ਸਾਰੀ ਉਮਰ ਹੀ ਨਿਭਦਾ ਜਾਵੇ
ਸੀਮਾ ਸ਼ਰਮਾ
ਬਰਨਾਲਾ।



