ਦੁਸਾਂਝ ਖੁਰਦ ਵਿਖੇ 42ਵੇਂ ਸਾਲਾਨਾ ਜੋੜ ਮੇਲੇ ਵਿੱਚ ਕਲਾਕਾਰਾਂ ਨੇ ਮਚਾਈ ਧੂਮ
ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ):- ਪਿੰਡ ਦੁਸਾਂਝ ਖੁਰਦ ਵਿਖੇ ਸਥਿਤ ਰੋਜ਼ਾ ਸ਼ਰੀਫ ਦਰਬਾਰ 11ਵੀਂ ਸਰਕਾਰ ਦੇ ਗੱਦੀਨਸ਼ੀਨ ਸਾਈਂ ਸੋਮੇ ਸ਼ਾਹ ਜੀ ਚੇਅਰਮੈਨ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਰਵਾਏ ਗਏ 42ਵੇਂ ਸਾਲਾਨਾ ਜੋੜ ਮੇਲੇ ਦੇ ਦੂਜੇ ਦਿਨ ਪੰਜਾਬੀ ਲੋਕ ਗਾਇਕਾਂ ਨੇ ਖੂਬ ਰੰਗ ਬੰਨ੍ਹਿਆ। ਇਸ ਮੇਲੇ ਵਿੱਚ ਵੱਖ-ਵੱਖ ਡੇਰਿਆਂ ਦੇ ਫਕੀਰਾਂ ਨੇ ਸ਼ਮੂਲੀਅਤ ਕੀਤੀ ਅਤੇ ਸੰਗਤਾਂ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਲੋਕ ਗਾਇਕ ਬੂਟਾ ਮੁਹੰਮਦ ਨੇ ਧਾਰਮਿਕ ਗੀਤਾਂ ਨਾਲ ਦਰਬਾਰ ਵਿੱਚ ਹਾਜ਼ਰੀ ਲਵਾਈ ਅਤੇ ਲੋਕਾਂ ਨੂੰ ਨੱਚਣ ਲਈ ਮਜਬੂਰ ਕੀਤਾ। ਉਨ੍ਹਾਂ ਨੇ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ”ਜਿਹੜੀ ਜਾਨ ਤੋ ਨਾਂ ਕੁਰਬਾਨ ਹੋਵੇ ਉਹ ਜਾਨ ਕਿਸੇ ਵੀ ਕੰਮ ਦੀ ਨਹੀਂ” ਗੀਤ ਗਾ ਕੇ ਕੀਤੀ,,,,,। ਇਸ ਤੋਂ ਬਾਅਦ ਉਨ੍ਹਾਂ ਨੇ ”ਜੀਹਨੇ ਮੁਰਸ਼ਿਦ ‘ਚੋ ਰੱਬ ਦੇਖ ਲਿਆ”,,,,”ਅੱਖ ਮੇਰੀ ਲੜ ਗਈ”,,,,” “ਸਾਡੇ ਵੱਲ ਮੁੱਖੜਾ ਮੋੜ ਵੇ ਪਿਆਰਿਆ,,,,,,,,,,,,,”ਹੋ ਜਾਓ ਸਾਰੇ ਕੱਠੇ ਜੇ ਸੰਵਿਧਾਨ ਬਚਾਉਣਾ ਆ,,,,,,,,,,,, “ਮੌਲਾ ਖੇਡ ਰਚਾਈ ਰ ਸੱਤ ਪਿਆਲੇ ਆਏ”,,,,,”ਜੇ ਕਰਨਾ ਦੀਦਾਰ ਹੁਸੈਨ ਨੇ ਦੇ ਨਾਨੇ ਦਾ,,,,”ਤੇਰੇ ਬਾਜਰੇ ਦੀ ਰਾਖੀ,,,, ਆਦਿ ਧਾਰਮਿਕ ਗੀਤ ਪੇਸ਼ ਕਰਕੇ ਆਪਣੀ ਬੁਲੰਦ ਅਵਾਜ਼ ਦਾ ਅਹਿਸਾਸ ਕਰਵਾਇਆ।ਇਸ ਮੌਕੇ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਦੇ ਚੇਅਰਮੈਨ ਸਾਈਂ ਮਨਜੀਤ ਸਾਬਰੀ, ਪ੍ਰਧਾਨ ਸਾਈਂ ਅਵਿਨਾਸ਼ ਸ਼ਾਹ, ਜਨਰਲ ਸਕੱਤਰ ਸਾਈਂ ਕੁਲਰਾਜ ਮੁਹੰਮਦ, ਸਾਈਂ ਪਰਮਜੀਤ ਕਰੀਹਾ ਗੱਦੀਨਸ਼ੀਨ ਦਰਬਾਰ ਮੀਆਂ ਹਸਨ ਸ਼ਾਹ, ਕੁਲਵੀਰ ਸ਼ਾਹ, ਸਾਈਂ ਬਲਦੇਵ ਸ਼ਾਹ ਇੰਦਾਨਾ, ਸਾਈਂ ਬਿੱਲੇ ਸ਼ਾਹ, ਸਾਈਂ ਕਰਨੈਲ ਸ਼ਾਹ, ਸਾਈਂ ਜਿੰਦਰ ਸ਼ਾਹ, ਸਾਈਂ ਗੁਲਾਮ ਪੰਮੇ ਸ਼ਾਹ, ਸਾਈਂ ਸੋਢੀ ਸ਼ਾਹ, ਬੀਬੀ ਬਲਬੀਰ ਕੌਰ, ਪਰਮਜੀਤ ਸਿੰਘ ਅਮਰਜੀਤ, ਰਜਨੀ ਦੇਵੀ, ਸਰਪੰਚ ਹਰਭਜਨ ਸਿੰਘ ਆਦਿ ਵੀ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਸੂਫੀ ਸੰਤ ਕੁਲਰਾਜ ਮੁਹੰਮਦ ਨੇ ਬਾਖੂਬੀ ਨਿਭਾਈ। ਚਾਹ, ਪਕੌੜਿਆਂ ਦਾ ਲੰਗਰ ਅਤੇ ਪੀਰਾਂ ਦਾ ਲੰਗਰ ਅਤੁੱਟ ਵਰਤਾਇਆ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj