ਬਾਪੂ ਪੁੱਤ ਤੇਰਾ

ਮਹਿੰਦਰ ਸੂਦ

(ਸਮਾਜ ਵੀਕਲੀ)

ਬਾਪੂ ਤੇਰੇ ਸਿਵੇ ਕੋਲ ਬੈਠਾ ਹੈ ਪੁੱਤ ਤੇਰਾ
ਉੱਠ ਤਾਂ ਸਹੀ ਬਾਪੂ ਤੂੰ ਬਸ ਇੱਕ ਵਾਰੀ ।।

ਅੱਖ ਤੇਰੀ ਦੀ ਘੂਰ ਨੂੰ ਤਰਸੇ ਪੁੱਤ ਤੇਰਾ
ਉੱਠ ਝਿੜਕ ਤਾਂ ਜਾ ਪੁੱਤ ਨੂੰ ਇੱਕ ਵਾਰੀ ।।

ਬਲ੍ਹਦੇ ਸਿਵੇ ਨੂੰ ਦੇਖ-ਦੇਖ ਰੋਂਦਾ ਹੈ ਪੁੱਤ ਤੇਰਾ
ਉੱਠ ਕੇ ਚੁੱਪ ਤਾਂ ਕਰਾ ਪੁੱਤ ਨੂੰ ਇੱਕ ਵਾਰੀ ।।

ਬਿਨਾਂ ਤੇਰੇ ਕਿੰਝ ਜਿਉਗਾ ਹੁਣ ਇਹ ਪੁੱਤ ਤੇਰਾ
ਉੱਠ ਕੁੱਝ ਸਮਝਾ ਤਾਂ ਜਾ ਪੁੱਤ ਨੂੰ ਇੱਕ ਵਾਰੀ ।।

ਧੁਰ ਅੰਦਰੋਂ ਟੁੱਟ ਚੁੱਕਾ ਹੈ ਬਾਪੂ ਇਹ ਪੁੱਤ ਤੇਰਾ
ਸੂਦ ਵਿਰਕ ਨੂੰ ਤੂੰ ਛੱਡ ਚੱਲਿਆ ਅੱਧ ਵਿੱਚਕਾਰੀ ।।

ਲਿਖ-ਤੁਮ ਮਹਿੰਦਰ ਸੂਦ
(ਵਿਰਕ) ਜਲੰਧਰ
ਮੋਬ: 98766-66381

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉੱਘੇ ਵਪਾਰੀ ਤੇ ਸਮਾਜ ਸੇਵਕ ਮੁਖਤਿਆਰ ਸਿੰਘ ਦਾ ਦੇਹਾਂਤ, ਅੰਤਿਮ ਸਸਕਾਰ 8 ਮਈ ਨੂੰ
Next articleਪੰਜਾਬ ਯੂ ਟੀ ਮੁਲਾਜਮ ਅਤੇ ਪੈਨਸਨਰਾ ਵੱਲੋਂ ਸਰਕਾਰ ਵਿਰੁੱਧ ਕਾਲੇ ਝੰਡਿਆਂ ਨਾਲ ਰੋਸ ਪ੍ਰਦਰਸ਼ਨ. ।