ਤੇਰੀ ਸ਼ਾਮ ਸ਼ਰਾਬਾਂ ਨਾਲ… ਮੇਰੀ ਸ਼ਾਮ ਕਿਤਾਬਾਂ ਨਾਲ

’35ਅੱਖਰ ਲੇਖਕ ਮੰਚ ਭਲੂਰ’ ਵੱਲੋਂ 2 ਮਾਰਚ ਨੂੰ ਵਿਸ਼ਾਲ ਕਵੀ ਦਰਬਾਰ
ਭਲੂਰ (ਸਮਾਜ ਵੀਕਲੀ) ਬੇਅੰਤ ਗਿੱਲ:- ਨੌਜਵਾਨ ਸਾਹਿਤ ਸਭਾ ਭਲੂਰ’ ਅਤੇ 35 ਅੱਖਰ ਲੇਖਕ ਮੰਚ ਭਲੂਰ’ ਵੱਲੋਂ ਮਾਸਟਰ ਕੁਲਦੀਪ ਚੰਦ ਮੈਂਗੀ ਹੋਰਾਂ ਦੀ ਯਾਦ ਨੂੰ ਸਮਰਪਿਤ ਮਿਤੀ 2 ਮਾਰਚ 2025 ਦਿਨ ਐਤਵਾਰ ਨੂੰ ਵਿਸ਼ਾਲ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ। ਇਹ ਕਵੀ ਦਰਬਾਰ ਸਵੇਰੇ 9: 30 ਤੋਂ 1:30 ਵਜੇ ਤੱਕ ਹੋਵੇਗਾ। ਇਸ ਦਰਮਿਆਨ ਸ਼ਾਇਰ ਚਰਨ ਲਿਖਾਰੀ ਨੂੰ ਸਭਾ ਦੇ ਪਾਠਕਾਂ ਅਤੇ ਲੇਖਕਾਂ ਦੇ ਰੂ-ਬ-ਰੂ ਵੀ ਕਰਵਾਇਆ ਜਾਵੇਗਾ। ਇਸ ਮੌਕੇ ਸਮਾਗਮ ਦੀ ਪ੍ਰਧਾਨਗੀ ਕਹਾਣੀਕਾਰ ਜਸਕਰਨ ਲੰਡੇ, ਗੀਤਕਾਰ ਕੁਲਦੀਪ ਸਿੰਘ ਕੰਡਿਆਰਾ, ਗਾਇਕ ਦਿਲਬਾਗ ਚਹਿਲ, ਗੀਤਕਾਰ ਸੇਖੋਂ ਜੰਡ ਵਾਲਾ ਅਤੇ ਗੀਤਕਾਰ ਲਖਵਿੰਦਰ ਮਾਨ ਮਰਾੜ੍ਹਾਂ ਵਾਲਾ ਕਰਨਗੇ। ਇਸ ਦੌਰਾਨ ਨਾਮਵਾਰ ਸ਼ਾਇਰ ਗੁਰਜੰਟ ਰਾਜਿਆਣਾ, ਮੇਜਰ ਸਿੰਘ ਹਰੀਏਵਾਲਾ, ਕਰਮ ਇਕਬਾਲ,ਸਤਨਾਮ ਬੁਰਜ ਹਰੀਕਾ, ਕੋਮਲ ਭੱਟੀ ਰੋਡੇ, ਰਜਿੰਦਰ ਸਰਾਵਾਂ, ਕੁਲਵਿੰਦਰ ਸਿੰਘ ਬਰਗਾੜੀ, ਜਸਕਰਨ ਮੱਤਾ, ਪਰਮਜੀਤ ਸਿੰਘ ਮਿਨਹਾਸ, ਜਤਿੰਦਰ ਸਿੰਘ ਮਿਨਹਾਸ, ਰਣਧੀਰ ਸਿੰਘ ਮਾਹਲਾ, ਲੋਕ ਢਾਡੀ ਨਵਜੋਤ ਸਿੰਘ ਮੰਡੇਰ, ਗੋਰਾ ਸਮਾਲਸਰ, ਅੰਗਰੇਜ਼ ਸਿੰਘ ਮੱਲ ਕੇ, ਸੁਖਜਿੰਦਰ ਸਿੰਘ ਭੰਗਚੜੀ, ਇਕਬਾਲ ਸ਼ਰਮਾ, ਰੌਬਿਨ ਕੜਿਆਲ, ਸਿਕੰਦਰ ਚੰਦ ਭਾਨ , ਸਤਨਾਮ ਸ਼ਦੀਦ , ਅਨੰੰਤ ਗਿੱਲ, ਬੇਅੰਤ ਗਿੱਲ ਤੋਂ ਇਲਾਵਾ ਹੋਰ ਵੀ ਕਵੀ ਵੀਰ ਆਪਣੀ ਕਵਿਤਾ ਦਾ ਰੰਗ ਪੇਸ਼ ਕਰਨਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਇਕ ਤਾਰੇ ਵਾਲਿਆ ਬਾਬਾ ! ਦੋ ਤੁਕਾਂ ਸੁਣਾ ਜਾ ਹੀਰ ਦੀਆਂ….
Next articleभारत की दलित महिलाएँ: यौन और जातिगत दुर्व्यवहार के खिलाफ़ खामोश लड़ाई