
ਰਾਏਕੋਟ, (ਸਮਾਜ ਵੀਕਲੀ) ( ਗੁਰਭਿੰਦਰ ਗੁਰੀ) :ਬੀਤੇ ਦਿਨੀਂ ਪੀਸ ਪਬਲਿਕ ਸਕੂਲ ਮੁੱਲਾਂਪੁਰ ਵਿਖੇ ਹੋਏ ਸਹੋਦਿਆ ਪੰਜਾਬੀ ਫੈਸਟ ਧਾਰਮਿਕ ਸੰਗੀਤ ਪ੍ਰੋਗਰਾਮ ਵਿੱਚ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਾਬਾ ਈਸ਼ਰ ਸਿੰਘ ਜੀ, ਬਾਬਾ ਕੁੰਦਨ ਸਿੰਘ ਜੀ ਪਬਲਿਕ ਸਕੂਲ ਝੋਰੜਾਂ ਦੇ ਬੱਚਿਆ ਨੇ ਹਿੱਸਾ ਲਿਆ। ਜਿਸ ਵਿੱਚ ਪਿੰਡ ਨੱਥੋਵਾਲ ਦੀ ਹੋਣਹਾਰ ਵਿਦਿਆਰਥਣ ਲਾਈਬਾ ਖਾਨ ਵੱਲੋ ਧਾਰਮਿਕ ਗੀਤ ਦੇ ਟੱਪਿਆਂ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ। ਜਿਸ ਤੇ ਯੰਗ ਸਪੋਰਟਸ ਐਂਡ ਵੈਲਫੇਅਰ ਕਲੱਬ ਨੱਥੋਵਾਲ ਵੱਲੋਂ ਚੇਅਰਮੈਨ ਸਾਹਿਜਪਰੀਤ ਸਿੰਘ ਖੰਗੂੜਾ, ਪ੍ਰਧਾਨ ਲਖਵਿੰਦਰ ਸਿੰਘ ਲੱਖਾ ਨੱਥੋਵਾਲ ਦੀ ਅਗਵਾਈ ਹੇਠ ਵਿਦਿਆਰਥਣ ਲਾਈਬਾ ਖਾਨ ਦਾ ਸ਼ਾਨਦਾਰ ਪ੍ਰਾਪਤੀ ਕਰਨ ਤੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਚੇਅਰਮੈਨ ਸਾਹਿਜਪਰੀਤ ਸਿੰਘ ਖੰਗੂੜਾ, ਪ੍ਰਧਾਨ ਲਖਵਿੰਦਰ ਸਿੰਘ ਲੱਖਾ ਨੱਥੋਵਾਲ ਨੇ ਜੇਤੂ ਵਿਦਿਆਰਥਣ ਲਾਈਬਾ ਖਾਨ ਨੂੰ ਮੁਬਾਰਕਬਾਦ ਦਿੱਤੀ ਤੇ ਅੱਗੇ ਤੋ ਹੋਰ ਮਿਹਨਤ ਤੇ ਲਗਨ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮੀਤ ਪ੍ਰਧਾਨ ਜਗਦੀਪ ਸਿੰਘ ਕੌੜਾ, ਸੈਕਟਰੀ ਕੁਲਵੰਤ ਸਿੰਘ, ਖਜ਼ਾਨਚੀ ਮਨਜੀਤ ਸਿੰਘ ਮੋਨੂੰ, ਜਰਨਲ ਸਕੱਤਰ ਗੁਰਦੀਪ ਸਿੰਘ, ਜਸਪ੍ਰੀਤ ਸਿੰਘ ਸਕੱਤਰ, ਰਾਜ ਖਾਨ ਪ੍ਰੈਸ ਸਕੱਤਰ, ਜਿੰਦਰਪਾਲ ਸਿੰਘ ਸੀਨੀਅਰ ਕੋਆਰਡੀਨੇਟਰ, ਵਿੱਕੀ, ਜੱਗੂ ਬਸ਼ੀਰ ਖਾਨ ਆਦਿ ਹਾਜ਼ਰ ਸਨ।


