ਪੰਜਾਬ ਅਤੇ ਹਰਿਆਣਾ ਦੇ 52 ਕਵੀ ਲੈਣਗੇ ‘ਕਵਿਤਾ ਕੁੰਭ’ ‘ਚ ਭਾਗ
ਮੋਗਾ (ਸਮਾਜ ਵੀਕਲੀ) ‘ਨੌਜਵਾਨ ਸਾਹਿਤ ਸਭਾ ਭਲੂਰ’ ਅਤੇ ’35 ਅੱਖਰ ਲੇਖਕ ਮੰਚ ਭਲੂਰ’ ਦੇ ਨੌਜਵਾਨ ਸ਼ਾਇਰ ਬੇਅੰਤ ਗਿੱਲ ਅਤੇ ਸ਼ਾਇਰਾ ਅਨੰਤ ਗਿੱਲ (ਭਲੂਰ) ਮਿਤੀ 17 ਮਾਰਚ 2024 ਨੂੰ ਅੱਠਵੇਂ ‘ਕਵਿਤਾ ਕੁੰਭ’ ਵਿਚ ਆਪਣੀਆਂ ਕਵਿਤਾਵਾਂ ਰਾਹੀਂ ਭਾਗ ਲੈਣਗੇ। ਦੱਸ ਦੇਈਏ ਕਿ ਕਵੀ ਬੇਅੰਤ ਗਿੱਲ ਅਤੇ ਕਵਿੱਤਰੀ ਅਨੰਤ ਗਿੱਲ ਪੰਜਾਬੀ ਸਾਹਿਤ ਵਿਚ ਆਪਣੀਆਂ ਲਿਖਤਾਂ ਰਾਹੀਂ ਖੂਬਸੂਰਤ ਤੇ ਪਾਏਦਾਰ ਯੋਗਦਾਨ ਪਾ ਰਹੇ ਹਨ। ਉਨ੍ਹਾਂ ਦਾ ਵੱਖ- ਵੱਖ ਕਵੀ ਸੰਮੇਲਨਾਂ ਵਿਚ ਭਾਗ ਲੈਣਾ ਜਿੱਥੇ ਪਿੰਡ ਭਲੂਰ ਲਈ ਮਾਣ ਵਾਲੀ ਗੱਲ ਹੈ, ਉੱਥੇ ਹੀ ਫਰੀਦਕੋਟ ਅਤੇ ਮੋਗੇ ਲਈ ਵੱਡੀ ਪ੍ਰਾਪਤੀ ਕਿਹਾ ਜਾ ਸਕਦਾ ਹੈ। ਇਸ ਵਿਸ਼ਾਲ ਤੇ ਖ਼ੂਬਸੂਰਤ ‘ਕਵਿਤਾ ਕੁੰਭ’ ਵਿਚ ਪੰਜਾਬ ਅਤੇ ਹਰਿਆਣਾ ਦੇ 52 ਨੌਜਵਾਨ ਸ਼ਾਇਰ ਪਾਠਕਾਂ ਅਤੇ ਲੇਖਕਾਂ ਦੇ ਰੂ-ਬ-ਰੂ ਹੋਣਗੇ । ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ, ਲੋਕ ਕਲਾ ਮੰਚ ਪੰਜਾਬ, ਰਾਮ ਸਰੂਪ ਅਣਖੀ ਸਾਹਿਤ ਸਭਾ ਧੌਲਾ ਬਰਨਾਲਾ ਅਤੇ ਸਾਹਿਤ ਅਕਾਡਮੀ ਲੁਧਿਆਣਾ ਦੇ ਥਾਪੜੇ ਨਾਲ ਅਦਾਰਾ ‘ਸ਼ਬਦ ਜੋਤ’ ਵੱਲੋਂ ਆਯੋਜਨ ਕੀਤਾ ਜਾ ਰਿਹਾ 8ਵਾਂ ਵਿਸ਼ਾਲ ‘ਕਵਿਤਾ ਕੁੰਭ’ ਪੰਜਾਬੀ ਸਾਹਿਤ ਅਤੇ ਨੌਜਵਾਨ ਕਵੀਆਂ ਲਈ ਉਤਸ਼ਾਹਿਤ ਭਰਪੂਰ ਹੈ। ਅਦਾਰਾ ਨਿਰੰਤਰ ਵਿਲੱਖਣ ਤੇ ਸ਼ਲਾਘਾਯੋਗ ਸੇਵਾਵਾਂ ਨਿਭਾ ਰਿਹਾ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ‘ਸ਼ਬਦ ਜੋਤ’ ਵੱਲੋਂ ਪੰਜਾਬੀ ਭਵਨ ਲੁਧਿਆਣਾ ਵਿਖੇ 8ਵਾਂ ‘ਕਵਿਤਾ ਕੁੰਭ’ ਕਰਵਾਇਆ ਜਾ ਰਿਹਾ ਹੈ।ਇਸ ‘ਕਵਿਤਾ ਕੁੰਭ’ ਦੌਰਾਨ ਨੌਜਵਾਨ ਕਵੀ ਬੇਅੰਤ ਗਿੱਲ ਅਤੇ ਸ਼ਾਇਰਾ ਅਨੰਤ ਗਿੱਲ ਆਪਣੀਆਂ ਕਵਿਤਾਵਾਂ ਨਾਲ ਹਾਜ਼ਰੀ ਭਰਨਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly