ਨੌਜਵਾਨ ਅਰਸ਼ਵਿੰਦਰ ਸਿੰਘ ਦੀ ਹਮਾਇਤ ਲਈ ਪਿੰਡ ਭਲੂਰ ਪਹੁੰਚੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ

ਲੋਕਾਂ ਦੇ ਵੱਡੇ ਇਕੱਠ ਨੇ ਸਾਫ਼ ਕਰ ਦਿੱਤਾ ਕਿ ‘ਘੜੇ’ ਦੇ ਨਿਸ਼ਾਨ ਤੇ ਵਰ੍ਹੇਗਾ ਮੋਹਰਾਂ ਦਾ ਮੀਂਹ 
ਭਲੂਰ/ਬੇਅੰਤ ਗਿੱਲ (ਸਮਾਜ ਵੀਕਲੀ) ਪਿੰਡ ਭਲੂਰ ਦਾ ਜੰਮਪਲ ਪੜ੍ਹਿਆ ਲਿਖਿਆ ਨੌਜਵਾਨ ਅਰਸ਼ਵਿੰਦਰ ਸਿੰਘ  ਸਰਪੰਚ ਦੇ ਉਮੀਦਵਾਰ ਵਜੋਂ ਪਿੰਡ ਭਲੂਰ ਤੋਂ ਚੋਣ ਮੈਦਾਨ ਵਿੱਚ ਹੈ। ਜਿੱਥੇ ਪਹਿਲਾਂ ਹੀ ਸਾਰਾ ਨਗਰ ਉਸਨੂੰ  ਵੋਟ ਤੇ ਸਪੋਟ ਦੇਣ ਲਈ ਪੱਬਾਂ ਭਾਰ ਹੋਇਆ ਫਿਰਦੈ, ਉੱਥੇ ਅੱਜ ਬਾਘਾਪੁਰਾਣਾ ਵਿਧਾਇਕ ਸਰਦਾਰ ਅੰਮ੍ਰਿਤਪਾਲ ਸਿੰਘ ਸੁਖਾਨੰਦ ਦੇ ਪਹੁੰਚਣ ਨਾਲ ਉਤਸ਼ਾਹ ਤੇ ਸਰਗਰਮੀ ਹੋਰ ਤੇਜ਼ ਤੇ ਤਿੱਖੀ ਹੋ ਗਈ ਹੈ। ਸਰਦਾਰ ਸੁਖਾਨੰਦ ਨੇ ਨੌਜਵਾਨ ਅਰਸ਼ਵਿੰਦਰ ਸਿੰਘ ਦੀ ਫੁੱਲ ਹਮਾਇਤ ਕਰਦਿਆਂ ਭਲੂਰ ਵਾਸੀਆਂ ਨੂੰ ਅਪੀਲ ਕੀਤੀ ਕਿ ਨੌਜਵਾਨ ਅਰਸ਼ਵਿੰਦਰ ਸਿੰਘ ਦਾ ਡਟ ਕੇ ਸਾਥ ਦਿਓ। ਉਨ੍ਹਾਂ ਕਿਹਾ ਕਿ ਅਰਸ਼ਵਿੰਦਰ ਸਿੰਘ ਉਹ ਨੌਜਵਾਨ ਹੈ ਜਿਹੜਾ ਪਿਛਲੇ ਕਈ ਵਰ੍ਹਿਆਂ ਤੋਂ ਮਿਹਨਤ ਕਰਦਾ ਆ ਰਿਹਾ ਹੈ ਅਤੇ ਉਸਦੀ ਮਿਹਨਤ ਨੇ ਪਿੰਡ ਭਲੂਰ ਦਾ ਬੜਾ ਕੁਝ ਸੰਵਾਰਿਆ ਹੈ ਤੇ ਅੱਗੇ ਸੰਵਾਰਨਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਅਰਸ਼ਵਿੰਦਰ ਸਿੰਘ ਨੂੰ ਪੰਚਾਇਤੀ ਚੋਣਾਂ ਦੌਰਾਨ ਅੱਗੇ ਕਰਨਾ ਪਿੰਡ ਲਈ ਬੇਹੱਦ ਲਾਭਦਾਇਕ ਹੋਵੇਗਾ। ਐੱਮ ਐੱਲ ਏ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਕਿਹਾ ਕਿ ਉਹ ਅਰਸ਼ਵਿੰਦਰ ਸਿੰਘ ਦੀਆਂ ਪਿੰਡ ਲਈ ਰੱਖੀਆਂ ਮੰਗਾਂ ਤੋਂ ਕਦੇ ਪੈਰ ਪਿਛਾਂਹ ਨਹੀਂ ਖਿੱਚੇਗਾ। ਅਰਸ਼ਵਿੰਦਰ ਸਿੰਘ ਨਾਲ ਕੀਤੇ ਵਾਅਦਿਆਂ ਤੋਂ ਮੁਨਕਰ ਨਹੀਂ ਹੋਵੇਗਾ। ਅਰਸ਼ਵਿੰਦਰ ਸਿੰਘ ਆਪਣੀ ਮਿਹਨਤ, ਲਗਨ ਤੇ ਦ੍ਰਿੜਤਾ ਨਾਲ ਆਪਣੇ ਪਿੰਡ ਲਈ ਵੱਡੇ ਵਿਕਾਸ ਕਾਰਜ ਕਰਵਾਉਣ ਵਿਚ ਸਫਲ ਰਿਹਾ ਹੈ। ਉਸਨੇ ਆਪਣੇ ਪਿੰਡ ਨੂੰ ਸਹੂਲਤਾਂ ਲਿਆਉਣ ਲਈ ਬਹੁਤ ਮਿਹਨਤ ਕੀਤੀ ਹੈ। ਸਰਦਾਰ ਸੁਖਾਨੰਦ ਨੇ ਭਲੂਰ ਵਾਸੀਆਂ ਨੂੰ ਕਿਹਾ ਕਿ ਉਹ ਆਪਣੇ ਨਗਰ ਦੇ ਉਜਵਲ ਭਵਿੱਖ ਲਈ ਨੌਜਵਾਨ ਅਰਸ਼ਵਿੰਦਰ ਸਿੰਘ ਨੂੰ ਅੱਗੇ ਲੈ ਕੇ ਆਉਣ। ਇੱਥੇ ਭਰਵੇਂ ਇਕੱਠ ਦੇ ਰੂਪ ਵਿੱਚ ਬੈਠੇ ਭਲੂਰ ਵਾਸੀਆਂ ਨੇ ਦੋਵੇਂ ਬਾਹਾਂ ਖੜ੍ਹੀਆਂ ਕਰਕੇ ਵਾਅਦਾ ਕੀਤਾ ਕਿ ਉਹ ਅਰਸ਼ਵਿੰਦਰ ਸਿੰਘ ਤੋਂ ਬਿਨਾਂ ਆਪਣੇ ਪਰਿਵਾਰ ਦੀ ਇਕ ਵੀ ਵੋਟ ਇਧਰ ਓਧਰ ਨਹੀਂ ਜਾਣ ਦੇਣਗੇ। ਇਸ ਮੌਕੇ ਸੰਬੋਧਨ ਕਰ ਰਹੇ ਫੌਜੀ ਕੁਲਦੀਪ ਸਿੰਘ ਜਟਾਣਾ ਦੇ ਵਜ਼ਨਦਾਰ ਬੋਲਾਂ ਨੇ ਸਭ ਨੂੰ ਇਕ ਹਲੂਣਾ ਦਿੱਤਾ ਅਤੇ ਇਸ ਸਮੇਂ ਦੌਰਾਨ ਉਨ੍ਹਾਂ ਲੋਕਾਂ ਨੇ ਵੀ ਅਰਸ਼ਵਿੰਦਰ ਸਿੰਘ ਨੂੰ ਵੋਟ ਪਾਉਣ ਦਾ ਮਨ ਬਣਾ ਲਿਆ, ਜਿਹੜੇ ਇਕ ਦੋ ਹਾਲੇ ਵੀ ਦੁਚਿੱਤੀ ਵਿਚ ਸਨ। ਇਸ ਤਰ੍ਹਾਂ ਸਹਿਕਾਰੀ ਸਭਾ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਅਤੇ ਜਸਵਿੰਦਰ ਸਿੰਘ ਢਿੱਲੋਂ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨੌਜਵਾਨ ਅਰਸ਼ਵਿੰਦਰ ਸਿੰਘ ਨੂੰ ਵੋਟ ਤੇ ਸਪੋਟ ਕਰਨ। ਇਸ ਮੌਕੇ ਨੌਜਵਾਨ ਅਰਸ਼ਵਿੰਦਰ ਸਿੰਘ ਨੇ ਵੱਡੀ ਗਿਣਤੀ ਵਿਚ ਪਹੁੰਚੇ ਲੋਕਾਂ ਦਾ ਵਾਰ ਵਾਰ ਧੰਨਵਾਦ ਕਰਦਿਆਂ ਸਭ ਨੂੰ ਅਪੀਲ ਕੀਤੀ ਕਿ 15ਅਕਤੂਬਰ ਨੂੰ  ਉਸਦੇ ਚੋਣ ਨਿਸ਼ਾਨ ‘ਘੜਾ’ ਉਪਰ ਮੋਹਰਾਂ ਲਾ ਕੇ ਆਪਣੇ ਪਿੰਡ ਦੇ ਭਵਿੱਖ ਨੂੰ ਮਜ਼ਬੂਤ ਕਰੋ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਦੋਸਤੋ….
Next articleਜੱਸੀ ਬੰਗਾ ਤੇ ਹੋਰਾਂ ਦੇ ਸਹਿਯੋਗ ਨਾਲ ਸਰਬ ਨੌਜਵਾਨ ਸਭਾ ਨੇ ਕਰਵਾਇਆ 8 ਜੋੜਿਆਂ ਦਾ ਸਮੂਹਿਕ ਆਨੰਦ ਕਾਰਜ