(ਸਮਾਜ ਵੀਕਲੀ)
ਕਿਸ ਜਨਮ ਦਾ ਹਦੀਆ ਸਾਥੋਂ ਲੈਣਾ ਈਂ ?
ਪਾਸਾ ਵੱਟ ਕੇ ਹੋਰ ਕਿੰਨਾ ਚਿਰ ਬਹਿਣਾ ਈਂ ?
ਚੱਲ ਬਾਬਾ ਤੂੰ ਜਿੱਤੀ ਤੇ ਮੈਂ ਹਾਰ ਗਿਆ
ਤੌਬਾ ਮੇਰੀ ਕਹਿ ਲੈ ਜੋ ਕੁੱਝ ਕਹਿਣਾ ਈ
ਨਾ ਤੇਰਾ ਨਾ ਮੇਰਾ ਘਰ ਤਾਂ ਆਪਣਾ ਏ
ਆਖਰ ਨੂੰ ਤਾਂ ਏਸੇ ਘਰ ਵਿੱਚ ਰਹਿਣਾ ਈ
ਤਾਮੀਜ਼ ਨਹੀਂ ਤੇ ਸੋਨਾ ਚਾਂਦੀ ਮਿੱਟੀ ਨੇ
ਸੰਗ ਸ਼ਰਮ ਹੀ ਸੱਭ ਤੋਂ ਵੱਡਾ ਗਹਿਣਾ ਈ
ਉਮਰ ਵਡੇਰੀ ਦਾਲ ਈ ਥ੍ਹੋੜੀ ਡੁੱਲੀ ਏ
ਭਲੀਏ ਲੋਕੇ ਮਾਂ ਮੇਰੀ ਦੇ ਹੱਥੀਂ ਪੈਣਾ ਈ
ਬੇਬੇ ਛੱਡਦਾਂ ਬਿਰਧ ਆਸ਼ਰਮ ਵਾਹ ਤੇਰੇ
ਟੁੱਟ ਕੇ ਬਹਿ ਜਾਣ ਮੈਥੋਂ ਮੇਰੀਆਂ ਭੈਣਾਂ ਈ
ਰਾਜ਼ ਭਾਗ ਨੂੰ ਮਾਰੀਦੇ ਨਹੀਂ ਠੁੱਡੇ ਨੀਂ
ਮੰਨ ਜਾ ਮੇਰੀ ਕਲਾ ਕਲੇਸ਼ ਕੁਲਿਹਣਾ ਈ
ਬਲਵਿੰਦਰ ਸਿੰਘ ਰਾਜ਼
9872097217
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly