HOME ਆਪ ਆਗੂ ਆਤਿਸ਼ੀ ਖਿਲਾਫ਼ ਹੋਵੇ ਸਖਤ ਕਾਨੂੰਨੀ ਕਾਰਵਾਈ : ਗੁਰਪ੍ਰੀਤ ਗੁੱਜਰ ਰੈਲਮਾਜਰਾ

ਆਪ ਆਗੂ ਆਤਿਸ਼ੀ ਖਿਲਾਫ਼ ਹੋਵੇ ਸਖਤ ਕਾਨੂੰਨੀ ਕਾਰਵਾਈ : ਗੁਰਪ੍ਰੀਤ ਗੁੱਜਰ ਰੈਲਮਾਜਰਾ

5
ਗੁਰਪ੍ਰੀਤ ਗੁੱਜਰ ਰੈਲਮਾਜਰਾ

ਗੁਰੂਆਂ ਬਾਰੇ ਕੀਤੀ  ਟਿੱਪਣੀ ਨਿੰਦਾਯੋਗ

ਨਵਾਸ਼ਹਿਰ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ )– ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਗੁਰਪ੍ਰੀਤ ਗੁੱਜਰ ਰੈਲਮਾਜਰਾ ਨੇ  ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਮਾਰਲੇਨਾ ਵਲੋਂ ਦਿੱਲੀ ਦੀ ਵਿਧਾਨ ਸਭਾ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ   ਤੇ ਕੀਤੀ ਇਤਰਾਜ਼ਯੋਗ ਟਿੱਪਣੀ  ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਉਨ੍ਹਾਂ ਕਿਹਾ ਕਿ  ਗੁਰੂ ਤੇਗ ਬਹਾਦਰ ਜੀ ਨੇ  ਧਰਮ ਤੇ ਮਾਨਵਤਾ ਦੀ ਰਾਖੀ ਲਈ ਸ਼ਹਾਦਤ ਦਿੱਤੀ | ਇਸ ਮਹਾਨ ਗੁਰੂ ਸਾਹਿਬ ਖਿਲਾਫ ਗਲਤ ਸ਼ਬਦਾਵਲੀ ਦੀ ਵਰਤੋਂ ਸਿੱਖ  ਸਮਾਜ   ਦੀਆਂ ਭਾਵਨਾਵਾਂ ਨੂੰ ਡੂੰਘੀ  ਠੇਸ ਪਹੁੰਚਾਈ   | ਉਨ੍ਹਾਂ ਕਿਹਾ ਕਿ ਆਤਿਸ਼ੀ ਨੇ ਸਿੱਖ ਗੁਰੂਆ ਪ੍ਰਤੀ ਜੋ ਅਪਮਾਨਜਨਕ ਟਿੱਪਣੀ ਕੀਤੀ ਹੈ |  ਜਿਸ ਨੂੰ ਬੋਲ ਕੇ ਦੱਸਣਾ ਵੀ ਮੁਨਾਸਿਫ ਨਹੀ ਹੈ | ਜਿੰਨਾਂ ਸਿੱਖ ਗੁਰੂਆਂ ਨੇ ਦੇਸ਼ ਲਈ ਬਲੀਦਾਨ ਦਿੱਤਾ | ਉਸ ਦੀ ਤੁਲਨਾ ਕਿਸੇ ਨਾਲ ਨਹੀ ਕੀਤੀ ਜਾ ਸਕਦੀ | ਦਿੱਲੀ ਵਿਧਾਨ ਸਭਾ ‘ਚ ਹਿੰਦੂ ਧਰਮ  ਦੇ ਰਾਖੇ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ ਨੂੰ  ਸਤਿਕਾਰ ਦੇਣ ਲਈ ਹੋ ਰਹੀ ਗੱਲਬਾਤ ਤੇਕ ਆਤਿਸ਼ੀ ਨੇ ਗੁਰੂ ਸਾਹਿਬ ਲਈ ਇਤਰਾਜ਼ਯੋਗ ਟਿੱਪਣੀ  ਕੀਤੀ ਜਿਸ ਨੂੰ   ਬਰਦਾਸ਼ਤ ਨਹੀ ਕੀਤਾ ਜਾਵੇਗਾ |   ਉਨ੍ਹਾਂ ਨੇ ਮੰਗ ਕੀਤੀ ਕਿ  ਆਤਿਸ਼ੀ ਦੀ ਵਿਧਾਨ ਸਭਾ ਮੈਬਰਸ਼ਿਪ ਰੱਦ ਕੀਤੀ ਜਾਵੇ ਤੇ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਇਮਾਨਦਾਰ, ਮਿਹਨਤੀ ਪਰਮਪਾਲ ਬਾਵਾ ਨੂੰ ਜ਼ਿਲ੍ਹਾ ਟਰੇਡਸ ਕਮਿਸ਼ਨ ਦਾ ਚੇਅਰਪਰਸਨ ਨਿਯੁਕਤ ਕੀਤਾ
Next articleਸਮਾਂ