ਬੰਦਿਆਂ ਤੇਰਾ ਕੁੱਝ ਨਹੀ ਇਥੇ …

ਰੈਪੀ ਰਾਜੀਵ

(ਸਮਾਜ ਵੀਕਲੀ)

ਬੁਰਾ ਕਿਸੇ ਦਾ ਕਰਿਉ ਨਾ ਜਿਨ੍ਹਾ ਹੋਵੇ ਕਰੋ ਭਲਾ
ਬੰਦਿਆਂ ਤੇਰਾ ਕੁੱਝ ਨਹੀ ਇਥੇ ਸਭ ਮਾਲਕ ਦਾ
ਬੰਦਿਆਂ ਤੇਰਾ ਕੁੱਝ ਨਹੀ ਇਥੇ …

ਤੇਰਾ ਹੁਕਮ ਮੋੜ ਨਾ ਸਕਿਆ ਕੋਈ ਵੀ
ਇੱਕ ਕਦਮ ਅੱਗੇ ਤੋਰ ਨਾ ਸਕਿਆ ਕੋਈ ਵੀ
ਤੇਰੇ ਤੋ ਤਾਂ ਹਰ ਜੀਵ ਹਰ ਪ‌੍ਰਾਣੀ ਡਰਦਾ..
ਬੰਦਿਆਂ ਤੇਰਾ ਕੁੱਝ ਨਹੀ ਇਥੇ …

ਜਿਹਨੂੰ ਪਾਉਣ ਦੇ ਲਈ ਫ਼ਿਕਰਾ ਵਿੱਚ ਰਹਿੰਦਾ ਏ..
ਇਹ ਨਾਲ ਨਹੀ ਜਾਣਾ “ਰੈਪੀ ” ਸੱਚ ਕਹਿੰਦਾ ਏ…
ਕਿਉਂ ਫੇਰ ਵੀ ਸਭ ਨਾਲ ਰਹਿੰਦਾ ਲੜਦਾ ..
ਬੰਦਿਆਂ ਤੇਰਾ ਕੁੱਝ ਨਹੀ ਇਥੇ …

ਫੌਕੇ ਤੇਰੇ ਦਾਵੇ ਫੌਕੀ ਟੋਹਰ ਬਣ‍ਾਈ
ਜੋ ਜੋੜੀ ਮਾਇਆ ਨਾ ਕੰਮ ਤੇਰੇ ਆਈ
ਮੌਤ ਜਦ ਨੇੜੇ ਆਉਂਦੀ ਤਾਂ ਉੱਠ ਜਾਂਦਾ ਪਰਦਾ
ਬੰਦਿਆਂ ਤੇਰਾ ਕੁੱਝ ਨਹੀ ਇਥੇ …

ਇਹ ਦੁਨੀਆਂ ਭਰੀ ਭਰਾਈ ਆਖਰ ਛੱਡਣੀ ਪੈਣੀ
ਇਥੇ ਕੀਤੀ ਜੋ ਨੇਕੀ ਕਮਾਈ ਤੇਰੇ ਨਾਲ ਰਹਿਣੀ
ਮੌਤ ਨੇ ਕਦੋ ਆਉਣਾ ਪਤਾ ਵੀ ਨਾ ਲੱਗਦਾ
ਬੰਦਿਆਂ ਤੇਰਾ ਕੁੱਝ ਨਹੀ ਇਥੇ …

ਰੈਪੀ ਰਾਜੀਵ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖੂੰਡੇ ਆਲ਼ਾ ਬਾਬਾ
Next articleਸਿੱਖਿਆ ਅਤੇ ਸਾਹਿਤ ਦਾ ਸੁਮੇਲ ਬੀਬਾ ਅੰਜੂ ਬਾਲਾ