ਤੁਸੀਂ ਕਿਸੇ ਤੋਂ ਘੱਟ ਨਹੀਂ

ਸੰਜੀਵ ਸਿੰਘ ਸੈਣੀ
(ਸਮਾਜ ਵੀਕਲੀ) ਹਰ ਇਨਸਾਨ ਵਿੱਚ ਕੋਈ ਨਾ ਕੋਈ ਕਾਬਲੀਅਤ ਹੁੰਦੀ ਹੈ। ਆਪਣੀ ਕਾਬਲੀਅਤ ਨੂੰ ਦੂਜਿਆਂ ਸਾਹਮਣੇ ਜ਼ਰੂਰ ਰੱਖਣਾ ਚਾਹੀਦਾ ਹੈ। ਜਿੰਨਾ ਵੀ ਸਾਡੇ ਕੋਲ ਹੈ ,ਉਸ ਵਿੱਚ ਸਬਰ ਸੰਤੋਖ ਕਰਨਾ ਚਾਹੀਦਾ ਹੈ। ਆਪਣੀ ਥੱਲੇ ਵੀ ਝਾਤੀ ਮਾਰ ਕੇ ਦੇਖੋ ,ਜਿਨ੍ਹਾਂ ਕੋਲ ਰਹਿਣ ਲਈ ਘਰ ਤੱਕ ਵੀ ਨਹੀਂ ਹਨ। ਪਰਮਾਤਮਾ ਦਾ ਹਮੇਸ਼ਾਂ ਸ਼ੁਕਰਗੁਜ਼ਾਰ ਕਰੋ। ਪੈਸੇ ਦੀ ਹੋੜ ਜ਼ਿਆਦਾ ਹੈ। ਅੱਜ ਦਾ ਇਨਸਾਨ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਤੇ ਲੱਗਾ ਹੋਇਆ ਹੈ। ਅਸੀਂ ਆਪਣੇ ਨੂੰ ਸਮਾਂ ਨਹੀਂ ਦਿੰਦੇ।ਆਪਣੀ ਮਹੱਤਤਾ ਨੂੰ ਸਮਝੋ। ਸਭ ਤੋਂ ਪਹਿਲਾਂ ਆਪਣੇ ਆਪ ਨੂੰ ਬਦਲੋ ।ਘਰ ਵਿਚ ਸ਼ਾਂਤੀ ਦਾ ਮਾਹੌਲ ਰੱਖੋ। ਖੁਸ਼ੀ ਆਪਣੇ ਅੰਦਰੋਂ ਲੱਭੋ।ਕੋਈ ਵੀ ਚੰਗੇ ਕੰਮ ਦੀ ਸ਼ੁਰੂਆਤ ਪਹਿਲਾਂ ਆਪਣੇ ਘਰ ਤੋਂ ਹੀ ਹੁੰਦੀ ਹੈ। ਜੇ ਅਸੀਂ ਆਪਣੇ ਆਪ ਨੂੰ ਬਦਲਾਂਗੇ ,ਤਾਂ ਸਾਡੀ ਦੇਖਾਦੇਖੀ ਵਿੱਚ ਪਰਿਵਾਰਿਕ ਮੈਂਬਰ , ਦੋਸਤ ਆਪਣੇ ਆਪ  ਨੂੰ ਬਦਲਣਗੇ। ਸਾਰਿਆਂ ਦੀ ਤਰੱਕੀ ਨੂੰ ਦੇਖ ਕੇ ਖ਼ੁਸ਼ ਹੋਵੋ। ਜੇ ਤੁਹਾਨੂੰ ਅਸਫ਼ਲਤਾ ਮਿਲੀ ਹੈ, ਤਾਂ ਗਲਤੀਆਂ ਤੋਂ ਸਿੱਖੋ। ਗਲਤੀਆਂ ਨੂੰ ਨਾ ਦੋਹਰਾਓ। ਟੀਚਾ ਹਾਸਿਲ ਕਰਨ ਲਈ ਮਿਹਨਤ ਕਰਨੀ  ਪੈਣੀ ਹੈ। ਕਿਸੇ ਨਾਲ ਨਫ਼ਰਤ ਨਾ ਕਰੋ। ਸਕਾਰਾਤਮਕ ਸੋਚ ਰੱਖੋ। ਚੰਗੇ ਲੋਕਾਂ ਦੀ ਜੀਵਨੀ ਪੜ੍ਹੋ,ਜਿਸ ਨਾਲ ਜੀਵਨ ਨੂੰ ਸੇਧ ਮਿਲੇ। ਜੇ ਕਿਸੇ  ਕੰਮ ਨੂੰ ਕਰਦੇ ਹੋਏ ਖੁਸ਼ੀ ਨਾ ਮਿਲੇ ਤਾਂ ਉਸ ਨੂੰ ਸਾਰਥਕ ਬਣਾਉਣ ਦਾ ਤਰੀਕਾ ਲਭੋ। ਲੋੜਵੰਦਾਂ ਦੀ ਮਦਦ ਕਰੋ। ਹਮੇਸ਼ਾ ਚੰਗਾ ਸੋਚੋ। ਕਿਸੇ ਨੂੰ ਬੇਵਜ੍ਹਾ ਤੰਗ ਨਾ ਕਰੋ। ਜੇ ਅਸੀਂ ਕਿਸੇ ਨੂੰ ਤੰਗ ਪ੍ਰੇਸ਼ਾਨ ਕਰਦੇ ਹਾਂ ਤਾਂ ਤਕਲੀਫ਼ ਤਾਂ ਸਾਨੂੰ ਵੀ ਹੁੰਦੀ ਹੈ। ਜੇ ਅਸੀਂ ਆਪਣੀ ਸਮਰਥਾ ਅਤੇ ਦਿਲਚਸਪੀ ਮੁਤਾਬਕ ਅੱਗੇ ਵਧਾਂਗੇ, ਤਾਂ ਸਫ਼ਲਤਾ ਵੀ ਜ਼ਰੂਰ ਮਿਲੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਨਸ਼ਿਆਂ ਦੇ ਕੋਹੜ ਤੋਂ ਨੌਜਵਾਨਾਂ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ-ਸੰਤ ਬਾਬਾ ਰਵਿੰਦਰ ਸਿੰਘ ਗੋਰਾਇਆ
Next article“ਏਕ ਪੇੜ ਮਾਂ ਕੇ ਨਾਮ” ਅਭਿਆਨ ਤਹਿਤ ਸਰਕਾਰੀ ਮਿਡਲ ਸਕੂਲ ਸੁੰਨੜਵਾਲ ਵਿਖੇ ਬੂਟੇ ਲਗਾਏ