*ਤੂੰ ਤੇ ਮੈਂ ?*

ਰੋਮੀ ਘੜਾਮਾਂ
(ਸਮਾਜ ਵੀਕਲੀ) 
ਤੂੰ ਝੂਮਦੀ ਕਣਕ ਦੇ ਚਾਅ ਵਰਗੀ,
ਮੈਂ ਡੁੱਬੇ ਝੋਨੇ ਦੀ ਆਸ ਜਿਹਾ।
ਤੂੰ ਚਸ਼ਮੇ ਦੇ ਜਲ ਦੀ ਤ੍ਰਿਪਤੀ ਜ੍ਹੀ,
ਮੈਂ ਰੋਹੀ ‘ਚ ਲੱਗੀ ਪਿਆਸ ਜਿਹਾ।
ਤੂੰ ਤੋਹਫ਼ਾ ਮਿਲਣ ‘ਤੇ ਖੁਸ਼ੀ ਜਿਹੀ,
ਮੈਂ ਗੁਰਬਤ ਵਿੱਚ ਧਰਵਾਸ ਜਿਹਾ।
ਤੂੰ ਸੈਰ-ਸਪਾਟੇ ਮਜੇ ਜਿਹੀ,
ਮੈਂ ਗਰਜਾਂ ਲਈ ਪ੍ਰਵਾਸ ਜਿਹਾ।
ਪਰ ਸੁਣ ਸਰਕਾਰੀ ਹੁਕਮ ਜ੍ਹੀਏ,
ਮੈਂ ਰਹੂੰ ਸਦਾ ਅਰਦਾਸ ਜਿਹਾ।
ਖੌਰੇ ਕਿਉਂ ਘੜਾਮੇਂ ਲੱਗਾਂ ਤੈਨੂੰ,
ਕੋਈ ਲੋਫ਼ਰ ਜਾਂ ਬਦਮਾਸ਼ ਜਿਹਾ।
 ਰੋਮੀ ਘੜਾਮਾਂ।
 9855281105 (ਵਟਸਪ ਨੰ.)
Previous articleਮਹਾਂਰਿਸ਼ੀ ਵਾਲਮੀਕਿ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਤੇ ਕੱਢੀ ਗਈ ਸ਼ੋਭਾ ਯਾਤਰਾ ਵਿੱਚ ਰੌਣਕਾਂ
Next articleਕਾਲ,ਕਾਲ਼ ਅਤੇ ਅਕਾਲ ਸ਼ਬਦਾਂ ਦੀ ਆਪਸੀ ਸਾਂਝ ਅਤੇ ਵਖਰੇਵਾਂ