ਸੰਤ ਨਿਰੰਕਾਰੀ ਮਿਸ਼ਨ ਦੁਆਰਾ ਮਨਾਇਆ ਗਿਆ ਯੋਗ ਦਿਵਸ

ਫੋਟੋ - ਯੋਗ ਦਿਵਸ ਮੌਕੇ ਯੋਗਾ ਕਰਦੇ ਹੋਏ ਡੇਰਾ ਬੱਸੀ ਬ੍ਰਾਂਚ ਦੇ ਮੈਂਬਰ

ਵਸੁਧੈਵ ਕੁਟੰਬਕਮ ਦੇ ਸਿਧਾਂਤ – ‘ਇੱਕ ਵਿਸ਼ਵ, ਇੱਕ ਸਿਹਤ’ ਤੇ ਆਧਾਰਿਤ

ਡੇਰਾ ਬੱਸੀ (ਸਮਾਜ ਵੀਕਲੀ) ( ਸੰਜੀਵ ਸਿੰਘ ਸੈਣੀ, ਮੋਹਾਲੀ): ਸੰਤ ਨਿਰੰਕਾਰੀ ਮਿਸ਼ਨ ਦੁਆਰਾ ਮਿਤੀ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਤੇ ਮਿਸ਼ਨ ਦੀਆਂ ਵੱਖ-ਵੱਖ ਬ੍ਰਾਂਚਾਂ ਵਿੱਚ ਯੋਗ ਦਿਵਸ ਵਸੁਧੈਵ ਕੁਟੁੰਬਕਮ ਦੇ ਸਿਧਾਂਤ – ‘ਇੱਕ ਵਿਸ਼ਵ, ਇੱਕ ਸਿਹਤ’ ਦੇ ਵਿਸ਼ੇ ਅਨੁਸਾਰ ਸਥਾਨਕ ਯੋਗ ਇੰਸਟ੍ਰਕਟਰਾਂ ਦੇ ਨਿਰਦੇਸ਼ਨ ਹੇਠ ਖੁੱਲ੍ਹੀਆਂ ਥਾਵਾਂ ਅਤੇ ਪਾਰਕਾਂ ਵਿੱਚ ਆਯੋਜਿਤ ਕੀਤਾ ਗਿਆ।
ਭਾਰਤ ਸਰਕਾਰ ਦੇ ਆਯੂਸ਼ ਮੰਤਰਾਲੇ ਵੱਲੋਂ ਇਸ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਦਾ ਥੀਮ – ਵਸੁਧੈਵ ਕੁਟੁੰਬਕਮ ਦਾ ਸਿਧਾਂਤ ‘ਇੱਕ ਵਿਸ਼ਵ, ਇੱਕ ਸਿਹਤ’ ਰੱਖਿਆ ਗਿਆ ਹੈ।

ਯੋਗ ਭਾਰਤ ਦੀ ਪ੍ਰਾਚੀਨ ਪਰੰਪਰਾ ਦਾ ਇੱਕ ਅਨਮੋਲ ਤੋਹਫ਼ਾ ਹੈ। ਇਹ ਕਸਰਤ ਦਾ ਅਜਿਹਾ ਪ੍ਰਭਾਵੀ ਰੂਪ ਹੈ ਜਿਸ ਰਾਹੀਂ ਨਾ ਸਿਰਫ਼ ਸਰੀਰ ਦੇ ਅੰਗਾਂ ਵਿੱਚ, ਸਗੋਂ ਮਨ, ਦਿਮਾਗ ਅਤੇ ਆਤਮਾ ਵਿੱਚ ਵੀ ਸੰਤੁਲਨ ਬਣਾਇਆ ਜਾਂਦਾ ਹੈ। ਇੱਕ ਤੇਜ ਦਿਮਾਗ, ਸਿਹਤਮੰਦ ਦਿਲ, ਸਕਾਰਾਤਮਕ ਭਾਵਨਾਵਾਂ ਦੀ ਜਾਗ੍ਰਿਤੀ ਅਤੇ ਇੱਕ ਆਰਾਮਦਾਇਕ ਜੀਵਨ ਸ਼ੈਲੀ ਲਗਾਤਾਰ ਯੋਗ ਅਭਿਆਸ ਦੁਆਰਾ ਸੰਭਵ ਹੈ। ਆਪਣੇ ਰੋਜ਼ਾਨਾ ਜੀਵਨ ਵਿੱਚ ਯੋਗਾ ਨੂੰ ਅਪਣਾ ਕੇ ਅਸੀਂ ਨਾ ਸਿਰਫ਼ ਤਣਾਅ ਮੁਕਤ ਬਣ ਸਕਦੇ ਹਾਂ ਸਗੋਂ ਆਨੰਦ ਨਾਲ ਭਰਪੂਰ ਸਾਦਾ ਜੀਵਨ ਜਿਊਣ ਦੀ ਪ੍ਰੇਰਨਾ ਵੀ ਪ੍ਰਾਪਤ ਕਰ ਸਕਦੇ ਹਾਂ। ਵਰਤਮਾਨ ਸਮੇਂ ਦੀ ਭੱਜ-ਦੌੜ ਦੇ ਮੱਦੇਨਜ਼ਰ ਅੱਜ ਯੋਗਾ ਦੀ ਅਤਿਅੰਤ ਲੋੜ ਹੈ। ਯੋਗ ਦੇ ਇਸ ਸੱਭਿਆਚਾਰ ਨੂੰ ਦੁਨੀਆ ਦੇ ਲਗਭਗ ਸਾਰੇ ਦੇਸ਼ਾਂ ਦੁਆਰਾ ਕੁਦਰਤੀ ਤੌਰ ‘ਤੇ ਅਪਣਾਇਆ ਜਾ ਰਿਹਾ ਹੈ।

ਇਸੇ ਲੜੀ ਤਹਿਤ ਸੰਤ ਨਿਰੰਕਾਰੀ ਮਿਸ਼ਨ ਦੀ ਡੇਰਾ ਬੱਸੀ ਬ੍ਰਾਂਚ ਦੇ ਇੰਚਾਰਜ ਭੈਣ ਗੁਰਚਰਨ ਕੌਰ ਨੇ ਦੱਸਿਆ ਕਿ ਇਕ ਯੋਗਾ ਕੈਂਪ ਸੰਤ ਨਿਰੰਕਾਰੀ ਸਤਿਸੰਗ ਭਵਨ, ਡੇਰਾ ਬੱਸੀ ਵਿਖੇ ਲਗਾਇਆ ਗਿਆ। ਜਿਸ ਵਿੱਚ ਮਿਸ਼ਨ ਦੇ ਸ਼ਰਧਾਲੂਆਂ ਵੱਲੋਂ ਸਵੇਰੇ 5.00 ਤੋਂ 6.00 ਵਜੇ ਤੱਕ ਯੋਗਾ ਕੀਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਆਪਣੇ ਵਿਚਾਰਾਂ ਵਿੱਚ ‘ਤੰਦਰੁਸਤ ਮਨ ਅਤੇ ਸੁਖਾਲਾ ਜੀਵਨ’ ਅਪਨਾਉਣ ਦੀ ਇਲਾਹੀ ਸੇਧ ਦਿੰਦੇ ਹੋਏ ਦੱਸਿਆ ਕਿ ਸਾਨੂੰ ਨਿਰੰਕਾਰ ਪ੍ਰਭੂ ਦੀ ਇੱਕ ਅਨਮੋਲ ਦਾਤ ਸਮਝਦੇ ਹੋਏ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਹੈ। ਇਸ ਲਈ ਅਜਿਹੇ ਪ੍ਰੋਗਰਾਮਾਂ ਦਾ ਮਕਸਦ ਇਹੀ ਹੁੰਦਾ ਹੈ ਕਿ ਅਸੀਂ ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਆਪਣੀ ਸਿਹਤ ਵੱਲ ਵੱਧ ਤੋਂ ਵੱਧ ਧਿਆਨ ਦੇ ਕੇ ਚੰਗਾ ਜੀਵਨ ਬਤੀਤ ਕਰੀਏ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੰਤਰ-ਰਾਸ਼ਟਰੀ ਗੱਤਕਾ ਦਿਵਸ ਮੌਕੇ ਗੱਤਕਾ ਸਿਖਲਾਈ ਕੈਂਪ ਦੀ ਸ਼ਾਨਦਾਰ ਸਮਾਪਤੀ
Next articleਸ਼੍ਰੀ ਇਲਮ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਿਰ ਹਾਈ ਸਕੂਲ ਛੋਕਰਾਂ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ