(ਸਮਾਜ ਵੀਕਲੀ)
ਜੋ ਕੰਮ ਮੈਂ ਕਲ
ਨਹੀਂ ਕਰ ਸਕਿਆ
ਮੈਂ ਸੋਚਦਾ ਹਾਂ ਉਸ ਨੂੰ
ਕੱਲ ਹੀ ਕਰ ਲਵਾਂਗਾ।
ਜੇਕਰ ਕੋਈ ਬੰਦਾ ਮੇਰੇ
ਨਾਲ ਕਲ ਨਰਾਜ਼ ਸੀ
ਮੈਂ ਸੋਚਦਾ ਹਾਂ ਕਿ ਉਹ
ਕੱਲ ਠੀਕ ਹੋ ਜਾਵੇਗਾ।
ਕੱਲ੍ਹ ਦਾ ਦਿਨ ਠੀਕ ਨਹੀਂ ਸੀ
ਸੋਚਦਾ ਹਾਂ ਕਲ ਠੀਕ ਹੋਵੇਗਾ।
ਕੱਲ ਮੇਰੀ ਤਬੀਅਤ ਠੀਕ ਨਹੀਂ ਸੀ
ਸੋਚਦਾ ਹਾਂ ਕਲ ਠੀਕ ਹੋ ਜਾਵੇਗੀ।
ਕਲ ਬੇਟੇ ਨੇ ਬਦਤਮੀਜ਼ੀ ਕੀਤੀ ਸੀ
ਸੋਚਦਾ ਹਾਂ ਕਿ ਅਜੇ ਉਹ ਬਚਾ ਹੈ
ਕੱਲ ਜ਼ਰੂਰ ਉਹ ਸੁਧਰ ਜਾਵੇਗਾ।
ਕੱਲ ਮੈਨੂੰ ਸਫਲਤਾ ਨਹੀਂ ਮਿਲੀ
ਕੱਲ ਸਫਲਤਾ ਮਿਲਣ ਦੀ ਉਮੀਦ ਹੈ।
ਕੱਲ੍ਹ ਦੀ ਉਮੀਦ ਤੇ ਹੀ ਦੁਨੀਆ ਕਾਇਮ ਹੈ
ਬੀਤੇ ਕੱਲ ਦੀ ਚਿੰਤਾ ਭੁੱਲ ਜਾਓ ਦੋਸਤੋ
ਆਉਣ ਵਾਲੇ ਕੱਲ੍ਹ ਦਾ ਸੁਆਗਤ ਕਰੋ।
ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਰੋਹਤਕ -124001(ਹਰਿਆਣਾ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly