“”ਵੀਰੇ ਮੇਰੀਆਂ ਪੈਲੀਆਂ””

ਸਫ਼ੀਆ ਹਯਾਤ
(ਸਮਾਜ ਵੀਕਲੀ)
ਨਿੱਕੇ ਭਤੀਜੇ ਨੂੰ ਦਿੱਤੇ ਮੇਰੇ ਰੁਪਈਏ 
ਵੀਰੇ ਨੇ ਖੋਹ ਕੇ ਮੇਰੇ ਹੱਥ ਤੇ ਰੱਖ ਦਿੱਤੇ 
ਤੇ ਬੋਲਿਆ
ਝੱਲੀਏ! ਤੈਨੂੰ ਤੇ ਪਤਾ ਅਸੀਂ ਤੇ ਧੀਆਂ 
ਦੇ ਕੋਲੋਂ ਕੁਝ ਨੀ ਲੈਂਦੇ
ਮੇਰੇ ਅੰਦਰੋਂ ਕੋਈ ਬੋਲਿਆ 
ਵੀਰੇ….ਮੇਰੀਆਂ ਪੈਲੀਆਂ??
ਇਹ ਸ਼ਰਬਤ ਦਾ ਗਲਾਸ ਵੀ ਚੁੱਕ ਲੈ
ਕਮਲੀਏ! ਤੈਨੂੰ ਤੇ ਪਤਾ ਅਸੀਂ ਤੇ ਧੀਆਂ 
ਦੇ ਘਰ ਦਾ ਪਾਣੀ ਵੀ ਨੀ ਪੀਂਦੇ
ਮੇਰੇ ਅੰਦਰੋਂ ਫੇਰ ਕੋਈ ਬੋਲਿਆ
ਵੀਰੇ….ਮੇਰੀਆਂ ਪੈਲੀਆਂ?

           – ਸਫ਼ੀਆ ਹਯਾਤ

            ਜਿਲ੍ਹਾ ਲਾਇਲਪੁਰ, ਲਹਿੰਦਾ ਪੰਜਾਬ 
            ਪਾਕਿਸਤਾਨ 
            0092307 4468891
Previous articleਡਾ ਅੰਬੇਡਕਰ ਯੂਥ ਕਲੱਬ ਪਿੰਡ ਦਰਾਵਾਂ ਨੇ ਮਨਾਈ ਅੰਬੇਡਕਰ ਜੈਅੰਤੀ – ਵੱਖ ਵੱਖ ਬੁਲਾਰਿਆਂ ਕੀਤਾ ਸੰਬੋਧਨ
Next articleਬਹੁਪੱਖੀ ਸਖ਼ਸ਼ੀਅਤ ਦੀ ਮਾਲਕਣ : ਗੁਰਪ੍ਰੀਤ ਕੌਰ ਲਾਡਲ