(ਸਮਾਜ ਵੀਕਲੀ)
ਹੁਣ ਰੁੱਖ਼ ਤੋਂ ਕਿਰੇ
ਹਵਾ ਦੇ ਨਾਲ਼ ਟੁੱਟੇ
ਪੀਲੇ ਜ਼ਰਦ ਪੱਤਿਆਂ ਨੂੰ
ਮੈਂ ਚੁੱਕ ਕੇ ਨਹੀਂ ਦੇਖਦਾ !!!
ਇਹ ਕਦਮਾਂ ‘ਚ ਠੋਕਰਾਂ ਖਾਂਦੇ
ਅਕਸਰ ਪੈਰਾਂ ਥੱਲੇ ਲੱਤੜੇ ਜਾਂਦੇ ਨੇ !!
ਕਦੇ ਇਹ ਚੁੱਕ ਦੇਖਦਾ ਸਾਂ ਬੜੀ ਗਹੁ ਨਾਲ਼
ਹੁਣ ਕਿਸ ਨੇ ਲਿਖ ਛੱਡਣਾ ਏ
ਤੇਰੇ ਲਈ”ਬਾਲੀ”
ਪੈਗ਼ਾਮ-ਏ-ਮਹੁੱਬਤ !!
ਤੇਰਾ ਹਸ਼ਰ ਵੀ ਪੱਤਝੜੀ ਪੱਤਿਆਂ ਜਿਹਾ ਏ !!
ਨਜ਼ਰ ਅੰਦਾਜ਼ ਕਰ ਤੁਰਦੇ ਰਹਿੰਦੇ ਨੇ
ਆਪਣੇ ਹੀ..!
ਬਿਗ਼ਾਨਿਆਂ ਨੂੰ ਉਲਾਂਭਾ ਕਾਹਦਾ !!!
ਬਲਜਿੰਦਰ ਬਾਲੀ ਰੇਤਗੜ੍ਹ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly